ਖੇਡ ਵਿੰਗਾਂ ਦੇ ਟਰਾਇਲ 12 ਅਪ੍ਰੈਲ ਤੱਕ ਚੱਲਣਗੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਸਾਲ 2025-26 ਦੇ ਸ਼ੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲਾਂ ਵਿੱਚ ਖਿਡਾਰੀਆਂ ਦੇ ਦਾਖਲੇ ਲਈ 8 ਅਪ੍ਰੈਲ ਤੋਂ 12 ਅਪ੍ਰੈਲ ਤੱਕ ਲਏ ਜਾਣ ਵਾਲੇ ਲੜਕੇ ਅਤੇ ਲੜਕੀਆਂ ਦੇ ਟਰਾਇਲ ਅੱਜ ਜਿਲ੍ਹਾ ਐਸ.ਏ.ਐਸ.ਨਗਰ ਦੇ ਵੱਖ ਵੱਖ ਖੇਡ ਸਥਾਨਾਂ ਤੇ ਸ਼ੁਰੂ ਹੋਏ।
ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ ਅਨੁਸਾਰ ਰੈਜੀਡੈਸ਼ੀਅਲ ਸਪੋਰਟਸ ਵਿੰਗ ਖਾਲਸਾ ਸੀਨੀਅਰ ਸੰਕੈਡਰੀ ਸਕੂਲ ਕੁਰਾਲੀ ਦੇ ਫੁੱਟਬਾਲ ਅੰਡਰ-14 ਅਤੇ ਅੰਡਰ-17 ਕੇਵਲ (ਲੜਕੇ) ਦੇ ਟਰਾਇਲ ਮਿਤੀ 11 ਤੋਂ 12.04.2025 ਨੂੰ ਖੇਡ ਭਵਨ ਸੈਕਟਰ-78, ਮੋਹਾਲੀ ਵਿੱਚ ਹੋਣਗੇ।
ਅੱਜ ਇਨ੍ਹਾਂ ਟਰਾਇਲਾਂ ਦੌਰਾਨ ਪਹਿਲੇ ਦਿਨ ਐਥਲੈਟਿਕਸ, ਫੁੱਟਬਾਲ, ਕਬੱਡੀ, ਜਿਮਨਾਸਟਿਕਸ ਅਤੇ ਵੇਟਲਿਫਟਿੰਗ ਦੇ ਕਰੀਬ 110 ਖਿਡਾਰੀਆਂ ਨੇ ਸ਼ਿਰਕਤ ਕੀਤੀ ਅਤੇ ਇਹਨਾਂ ਖਿਡਾਰੀਆਂ ਦਾ ਫਿਜੀਕਲ ਫਿਟਨੈਸ ਟੈਸਟ ਅਤੇ ਸਕਿੱਲ ਟੈਸਟ ਲਿਆ ਗਿਆ।
ਜਿਲ੍ਹਾ ਖੇਡ ਅਫਸਰ ਅਨੁਸਾਰ ਇਹ ਖੇਡ ਵਿੰਗਾਂ ਦੇ ਟਰਾਇਲ ਅੱਜ ਤੋ ਸ਼ੁਰੂ ਹੋ ਕੇ 12 ਅਪ੍ਰੈਲ ਤੱਕ ਚੱਲਣਗੇ ਅਤੇ ਚਾਹਵਾਨ ਖਿਡਾਰੀ ਇਹਨਾਂ ਮਿਤੀਆ ਦੌਰਾਨ ਸਵੇਰੇ 8:00 ਵਜੇ ਤੱਕ ਨਿਰਧਾਰਿਤ ਖੇਡ ਸਥਾਨ ਤੇ ਆਪਣਾ ਅਧਾਰ ਕਾਰਡ ,ਜਨਮ ਸਰਟੀਫਿਕੇਟ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਨਾਲ ਲੈ ਕੇ ਟਰਾਇਲਾਂ ਵਿੱਚ ਭਾਗ ਲੈ ਸਕਦੇ ਹਨ।