ਸੁਨਾਮ : ਸ੍ਰੀ ਬਾਲਾ ਜੀ ਖਾਟੂ ਸ਼ਿਆਮ ਮੰਦਿਰ ਸੁਨਾਮ ਵੱਲੋਂ ਸ੍ਰੀ ਹਨੂੰਮਾਨ ਜੀ ਦੇ ਜਨਮ ਉਤਸਵ ਦੇ ਸੰਬੰਧ ਵਿੱਚ ਵੀਰਵਾਰ ਨੂੰ ਵਿਸ਼ਾਲ ਝੰਡਾ ਯਾਤਰਾ ਦਾ ਆਯੋਜਨ ਕੀਤਾ ਗਿਆ। ਝੰਡਾ ਯਾਤਰਾ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਵੱਡੀ ਗਿਣਤੀ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਸ੍ਰੀ ਬਾਲਾ ਜੀ ਮੰਦਿਰ ਦੇ ਪ੍ਰਬੰਧ ਹੇਠ ਝੰਡਾ ਯਾਤਰਾ ਸ੍ਰੀ ਨੈਣਾ ਦੇਵੀ ਮੰਦਰ ਤੋਂ ਆਰੰਭ ਹੋਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਦੀ ਹੁੰਦੀ ਹੋਈ ਸ੍ਰੀ ਬਾਲਾ ਜੀ ਮੰਦਿਰ ਵਿਖੇ ਸੰਪੰਨ ਹੋਈ। ਸ੍ਰੀ ਬਾਲਾ ਜੀ ਮੰਦਿਰ ਕਮੇਟੀ ਦੇ ਮੈਂਬਰ ਗੌਰਵ ਜਨਾਲੀਆ ਨੇ ਦੱਸਿਆ ਕਿ ਵਿਸ਼ਾਲ ਝੰਡਾ ਯਾਤਰਾ ਵਿੱਚ ਸ੍ਰੀ ਬਾਲਾ ਜੀ ਮਹਾਰਾਜ ਦੇ ਮੁੱਖ ਝੰਡੇ ਸਮੇਤ ਭਗਤਾਂ ਦੁਆਰਾ ਲਗਭਗ 2100 ਪਵਿੱਤਰ ਝੰਡੇ ਚੁੱਕੇ ਹੋਏ ਹਨ। ਝੰਡਾ ਯਾਤਰਾ ਦਾ ਸ਼ਹਿਰੀਆਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਮੁਨੀਸ਼ ਸੋਨੀ, ਆੜਤੀ ਆਗੂ ਅਮਰੀਕ ਸਿੰਘ ਧਾਲੀਵਾਲ, ਭਾਜਪਾ ਆਗੂ ਪ੍ਰੇਮ ਗੁਗਨਾਨੀ, ਸਾਬਕਾ ਕੌਂਸਲਰ ਵਿਕਰਮ ਗਰਗ ਵਿੱਕੀ, ਮਨੀ ਸਰਾਓ, ਰਵੀ ਕਮਲ ਗੋਇਲ, ਦੇਵ ਰਾਜ ਸਿੰਗਲਾ, ਹੈਪੀ ਗਰਗ, ਪ੍ਰਵੇਸ਼ ਅਗਰਵਾਲ, ਕੇਸ਼ਵ ਗੁਪਤਾ, ਸ਼ੀਤਲ ਮਿੱਤਲ, ਸੋਨੂੰ ਨਾਗਰਾ, ਪਰਮਾਨੰਦ ਗਰਗ, ਨਰਾਇਣ ਸ਼ਰਮਾ, ਸੰਜੀਵ ਨਾਗਰਾ, ਵਰੁਣ ਕਾਂਸਲ, ਰਾਜੀਵ ਜੈਨ, ਲਲਿਤ ਗਰਗ, ਰਜਤ ਜੈਨ, ਪਰਮਾਨੰਦ, ਮਾਧਵ ਜਨਾਲੀਆ, ਨਰਿੰਦਰ ਗਰਗ, ਕੇਸ਼ਵ ਗੁਪਤਾ, ਕਮਲ ਸਿੰਗਲਾ, ਲਵ ਸ਼ਰਮਾ ਅਜੀਤ ਕੁਮਾਰ, ਲੱਕੀ ਖੀਪਲਾ ,ਗੌਤਮ, ਮਾਨਵ ਗੁਪਤਾ, ਪਿੰਟੂ ਬਾਂਸਲ, ਸਕਸ਼ਮ ਬਾਂਸਲ ,ਚਕਸ਼ੂ ਸਮੇਤ ਸੈਂਕੜੇ ਭਗਤਾਂ ਨੇ ਸ੍ਰੀ ਬਾਲਾ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ।