ਅਜੋਕੀ ਪੀੜ੍ਹੀ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਾਉਣਾ ਸਮੇਂ ਦੀ ਲੋੜ -- ਛਾਜਲਾ
ਸੁਨਾਮ : ਸੁਨਾਮ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਨਾਮਦੇਵ ਜੀ ਸਰਦਾਰੀਆਂ ਟਰਸਟ ਪੰਜਾਬ ਅਤੇ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ ਨੇ ਨਿਵੇਕਲੀ ਪਹਿਲ ਕਰਦਿਆਂ ਸ਼ਹਿਰ ਅੰਦਰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਦਸਤਾਰ ਚੇਤਨਾ ਮਾਰਚ ਦਾ ਆਯੋਜਿਨ ਕੀਤਾ। ਦਸਤਾਰ ਚੇਤਨਾ ਮਾਰਚ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵੱਡੀ ਗਿਣਤੀ ਵਿੱਚ ਬੀਬੀਆਂ ਨੇ ਵੀ ਭਾਗ ਲਿਆ ਜਿਨ੍ਹਾਂ ਨੇ ਆਪਣੇ ਸਿਰ ਦੇ ਉੱਤੇ ਕੇਸਰੀ ਦੁਪੱਟੇ ਸਜਾਏ ਹੋਏ ਸਨ। ਚੇਤਨਾ ਮਾਰਚ ਦਾ ਉਦੇਸ਼ ਇਹ ਸੀ ਕਿ ਸਾਡੇ ਸਿਰਾਂ ਤੋਂ ਅਲੋਪ ਹੋ ਰਹੀਆਂ ਦਸਤਾਰਾਂ ਨੂੰ ਦੁਬਾਰਾ ਸਾਡੇ ਬੱਚਿਆਂ ਦੇ ਸਿਰ ਤੇ ਸਜਾਉਣ ਲਈ ਇਹ ਯੋਗ ਉਪਰਾਲਾ ਕੀਤਾ ਗਿਆ। ਦਸਤਾਰ ਚੇਤਨਾ ਮਾਰਚ ਦੀ ਅਰੰਭਤਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਗੁਰਜੰਟ ਸਿੰਘ ਅਤੇ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਕੀਤੀ। ਉਨ੍ਹਾਂ ਪ੍ਰਬੰਧਕਾਂ ਵੱਲੋਂ ਕੀਤੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਗੁਰਦੁਆਰਾ ਬਾਬਾ ਨਾਮਦੇਵ ਜੀ ਦੇ ਮੁੱਖ ਗ੍ਰੰਥੀ ਭਾਈ ਜਗਮੇਲ ਸਿੰਘ ਛਾਜਲਾ ਨੇ ਵੀ ਚੇਤਨਾ ਮਾਰਚ ਵਿੱਚ ਸ਼ਾਮਲ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਦਸਤਾਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਅਜੋਕੀ ਪੀੜ੍ਹੀ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਾਉਣਾ ਸਮੇਂ ਦੀ ਲੋੜ ਬਣ ਗਈ ਹੈ। ਗੁਰਦੁਆਰਾ ਸਾਹਿਬ ਦੇ ਸਕੱਤਰ ਕੁਲਵਿੰਦਰ ਸਿੰਘ ਮੋਹਲ ਨੇ ਸਮੁੱਚੀਆਂ ਸੰਗਤਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਸਤਨਾਮ ਸਿੰਘ ਦਬੜੀਖਾਨਾ, ਜੁਗਰਾਜ ਸਿੰਘ ਢੱਡਰੀਆਂ, ਆਲ ਇੰਡੀਆ ਕਸ਼ੱਤਰੀ ਟਾਂਕ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਦਮਦਮੀ, ਰਾਜਪ੍ਰੀਤ ਸਿੰਘ ਬਡਰੁੱਖਾਂ ਦਸਤਾਰ ਕੋਚ, ਗੁਰਜੀਤ ਸਿੰਘ ਚਹਿਲ, ਤਰਲੋਚਨ ਸਿੰਘ ਮੋਹਲ ਪ੍ਰਧਾਨ, ਮਨਿੰਦਰ ਸਿੰਘ ਲਖਮੀਰਵਾਲਾ, ਗੁਰਿੰਦਰਜੀਤ ਸਿੰਘ ਧਾਲੀਵਾਲ, ਗੁਰਸਿਮਰਤ ਸਿੰਘ ਜਖੇਪਲ, ਗੁਰਪ੍ਰੀਤ ਕੌਰ ਖਾਲਸਾ, ਸਿਮਰਨਜੀਤ ਕੌਰ, ਲਵਪ੍ਰੀਤ ਕੌਰ ਲਵਲੀ, ਬੀਬੀ ਸੁਖਵੰਤ ਕੌਰ, ਸੁਰਜੀਤ ਕੌਰ, ਬਲਵਿੰਦਰ ਕੌਰ ਔਲਖ, ਰੂਪ ਸਿੰਘ, ਮਹਿੰਦਰ ਸਿੰਘ ਜੌੜਾ, ਲਾਲ ਸਿੰਘ, ਜਗਮੇਲ ਸਿੰਘ ਭੁੱਲਰ, ਪਰਮਜੀਤ ਸਿੰਘ, ਰਾਜੂ ਸਿੰਘ, ਸਾਹਿਬਜੋਤ ਸਿੰਘ ਮੀਡੀਆ ਇੰਚਾਰਜ, ਮਨਪ੍ਰੀਤ ਸਿੰਘ ਨੀਲੋਵਾਲ, ਸੰਜੀਵ ਮੈਨਨ, ਲੱਕੀ ਜੱਸਲ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।