ਹੁਸ਼ਿਆਰਪੁਰ : ਸਮਾਜ ਸੇਵਕ ਪਰਮਜੀਤ ਸਿੰਘ ਸਚਦੇਵਾ ਵੱਲੋਂ ਉਨ੍ਹਾਂ ਦੇ ਪਿਤਾ ਸਵ. ਜਗਜੀਤ ਸਿੰਘ ਸਚਦੇਵਾ ਜੀ ਦੇ 86ਵੇਂ ਜਨਮ ਦਿਨ 'ਤੇ ਜੇ.ਐਸ.ਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿਖੇ ਸਪੈਸ਼ਲ ਬੱਚਿਆਂ ਲਈ ਲੰਗਰ ਲਗਾਇਆ ਗਿਆ। ਇਸ ਮੌਕੇ ਡਿਪਲੋਮਾ ਵਿਦਿਆਰਥੀ, ਸਕੂਲ ਸਟਾਫ਼ ਅਤੇ ਆਸ਼ਾਦੀਪ ਵੈਲਫੇਅਰ ਸੋਸਾਇਟੀ ਦੇ ਮੈਂਬਰ ਵੀ ਮੌਜੂਦ ਸਨ। ਇਸ ਮੌਕੇ ਪਰਮਜੀਤ ਸਿੰਘ ਸਚਦੇਵਾ ਦੇ ਮਾਤਾ ਸ੍ਰੀਮਤੀ ਇੰਦਰਜੀਤ ਕੌਰ ਸਚਦੇਵਾ ਅਤੇ ਪਤਨੀ ਡਿੰਪੀ ਸਚਦੇਵਾ ਨੇ ਵਿਸ਼ੇਸ਼ ਵਿਦਿਆਰਥੀਆਂ ਨੂੰ ਲੰਗਰ ਵਰਤਾਇਆ| ਇਸ ਮੌਕੇ ਆਸ਼ਾਦੀਪ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ ਨੇ ਕਿਹਾ ਕਿ ਪਰਮਜੀਤ ਸਿੰਘ ਸਚਦੇਵਾ ਨੇ ਹਮੇਸ਼ਾ ਵਿਸ਼ੇਸ਼ ਬੱਚਿਆਂ ਦੀ ਭਲਾਈ ਲਈ ਸਹਿਯੋਗ ਦਿੱਤਾ ਹੈ। ਇਸ ਸਮੇਂ ਪਰਮਜੀਤ ਸਿੰਘ ਸਚਦੇਵਾ ਨੇ ਕਿਹਾ ਕਿ ਵਿਸ਼ੇਸ਼ ਬੱਚਿਆਂ ਦੀ ਸੇਵਾ ਕਰਨਾ ਪਰਮਾਤਮਾ ਦੀ ਸੇਵਾ ਕਰਨ ਦੇ ਬਰਾਬਰ ਹੈ। ਇਸ ਮੌਕੇ ਕਰਨਲ ਗੁਰਮੀਤ ਸਿੰਘ, ਰਾਮ ਆਸਰਾ, ਮਲਕੀਤ ਸਿੰਘ ਮਹਿਦੂ, ਹਰਮੇਸ਼ ਤਲਵਾੜ, ਸੀ.ਏ ਤਰਨਜੀਤ ਸਿੰਘ, ਰਾਮ ਕੁਮਾਰ ਸ਼ਰਮਾ, ਹਰੀਸ਼ ਠਾਕੁਰ, ਵਿਨੋਦ ਭੂਸ਼ਣ ਅਗਰਵਾਲ, ਐਡਵੋਕੇਟ ਹਰੀਸ ਚੰਦਰ ਐਰੀ, ਪ੍ਰਿੰਸੀਪਲ ਸ਼ੈਲੀ ਸ਼ਰਮਾ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।