ਪਟਿਆਲਾ : ਭਾਰਤੀ ਮਿਆਰ ਬਿਊਰੋ (ਖਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲਾ, ਭਾਰਤ ਸਰਕਾਰ) ਵੱਲੋਂ ਜ਼ਿਲ੍ਹਾ ਪਟਿਆਲਾ ਦੇ ਸਾਰੇ ਬੀ ਡੀ ਪੀ ਦਫ਼ਤਰਾਂ ਵਿਖੇ ਬੀ.ਆਈ.ਐਸ. ਦੇ ਪਰਵਾਣੂ ਬ੍ਰਾਂਚ (ਹਿਮਾਚਲ ਪ੍ਰਦੇਸ਼) ਦੇ ਡਾਇਰੈਕਟਰ ਸ੍ਰੀ ਐਸ ਸੀ ਨਾਇਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਲਈ ਖੇਤੀ ਦੇ ਅਧਾਰਿਤ ਅਤੇ ਹੋਰ ਲੋੜਾਂ ਅਨੁਸਾਰ ਜਾਗਰੂਕਤਾ ਦੀ ਲੜੀ ਅਧੀਨ ਸਭ ਤੋਂ ਪਹਿਲਾ ਪ੍ਰੋਗਰਾਮ ਬਲਾਕ ਪਾਤੜਾਂ ਵਿਖੇ ਬੁੱਧਵਾਰ 17 ਅਪ੍ਰੈਲ 2025 ਸਵੇਰੇ 11 ਵਜੇ ਕਰਵਾਇਆ ਜਾ ਰਿਹਾ ਹੈ। ਸਰਪੰਚਾਂ, ਪੰਚਾਂ ਅਤੇ ਸਕੱਤਰਾਂ ਨੂੰ ਜਾਣਕਾਰੀ ਅਧਾਰਿਤ ਕਿਤਾਬਚਾ ਵੰਡਿਆ ਜਾਵੇਗਾ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਦੇ ਸਹਿਯੋਗ ਨਾਲ ਇਸ ਲੜੀ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਪਹਿਲੇ ਪਾਤੜਾਂ ਬਲਾਕ ਵਿਖੇ ਆਯੋਜਿਤ ਕੀਤੇ ਜਾ ਰਹੇ ਇਸ ਸਮਾਗਮ ਦਾ ਮੁੱਖ ਮੰਤਵ ਗ੍ਰਾਮ ਪੰਚਾਇਤ ਨੂੰ ਕਿਸੇ ਵੀ ਵਿਕਾਸ ਗਤੀਵਿਧੀ ਜਾਂ ਨਿੱਜੀ ਲੋੜਾਂ ਲਈ ਗੁਣਵੱਤਾ ਵਾਲੀਆਂ ਚੀਜ਼ਾਂ ਦੀ ਖ਼ਰੀਦ ਲਈ ਮਿਆਰਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾ ਸਕੇ ।