ਮੁੰਬਈ : ਕਰੋਨਾ ਮਹਾਮਾਰੀ ਨੂੰ ਲੈ ਕੇ ਹੁਣ ਤੱਕ ਪੂਰੇ ਦੇਸ਼ ਵਿੱਚ ਜਿਥੇ ਰਾਹਤ ਭਰੀਆਂ ਖ਼ਬਰਾਂ ਆ ਰਹੀਆਂ ਹਨ ਉਥੇ ਹੀ ਹੁਣ ਮਹਾਰਾਸ਼ਟਰ ਦੇ ਹਾਲਤ ਮੁੜ ਤੋਂ ਬੇਕਾਬੂ ਹੋਣ ਲੱਗੇ ਹਨ। ਕਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ ਪਹਿਲਾਂ ਮੁੰਬਈ, ਫਿਰ ਪੂਣੇ ਵਿੱਚ ਮਾਮਲੇ ਤੇਜ਼ੀ ਨਾਲ ਵੱਧੇ ਅਤੇ ਹੁਣ ਵਿਦਰਭ ਦੀ ਸਥਿਤੀ ਖ਼ਰਾਬ ਹੋ ਰਹੀ ਹੈ।
ਇਥੇ ਧਵਤਮਾਲ, ਅਕੋਲਾ, ਅਮਰਾਵਤੀ ਜ਼ਿਲ੍ਹਿਆਂ ਵਿੱਚ ਕਰੋਨਾ ਦੇ ਮਾਮਲਿਆਂ ਦੇ ਅੰਕੜਿਆਂ ਦੇਖੀਏ ਤਾਂ ਡਰਾਉਣੇ ਲੱਗੇ ਰਹੇ ਹਨ। ਰਾਜ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਸਤੰਬਰ ਵਿੱਚ ਪੂਣੇ ਅਤੇ ਮੁੰਬਈ ਸਿਖਰ ’ਤੇ ਸੀ ਹੁਣ ਫ਼ਰਵਰੀ ਤੋਂ ਵਿਦਰਭ ਵੀ ਕਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ ਇਸ ਸੂਚੀ ਵਿਚ ਸ਼ਾਮਲ ਹੋ ਗਿਆ ਹੈ।
ਅੰਕੜੇ ਦੇਖੀਏ ਤਾਂ ਪਤਾ ਲਗਦਾ ਹੈ ਕਿ ਬੀਤੇ ਦਿਨੀਂ ਧਵਤਮਾਲ ਵਿੱਚ ਕਰੀਬ 41.4 ਫ਼ੀਸਦੀ ਮਾਮਲੇ ਸਨ ਅਤੇ ਜੋ 15 ਸਤੰਬਰ ਦੀ ਤੁਲਨਾ ਵਿੱਚ ਦੁਗਣੇ ਹਨ। ਅਮਰਾਵਤੀ ਵਿੱਚ ਕਰੋਨਾ ਪਾਜ਼ੇਟਿਵ ਮਾਮਲਿਆਂ ਦੀ ਦਰ 38 ਫ਼ੀ ਸਦੀ ਹੋ ਗਈ ਹੈ ਅਤੇ ਵਰਧਾ ਵਿੱਚ ਇਹ 24 ਫ਼ੀ ਸਦੀ ਹੈ।