ਸੁਨਾਮ : ਵੈਸ਼ ਸਮਾਜ ਭਾਰਤ ਦੇ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ ਲੰਮੇ ਸਮੇਂ ਤੋਂ ਸਮਾਜ ਲਈ ਕੰਮ ਕਰ ਰਹੇ ਸ਼ੰਕਰ ਬਾਂਸਲ ਨੂੰ ਪੰਜਾਬ ਇਕਾਈ ਦਾ ਸੂਬਾ ਸੰਗਠਨ ਸੈਕਟਰੀ ਨਿਯੁਕਤ ਕੀਤਾ ਹੈ। ਵੈਸ਼ ਸਮਾਜ ਦੇ ਸੂਬਾ ਸੰਗਠਨ ਸੈਕਟਰੀ ਬਣੇ ਸ਼ੰਕਰ ਬਾਂਸਲ ਨੇ ਵੈਸ਼ ਸਮਾਜ ਭਾਰਤ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਅਤੇ ਚੰਦਨ ਗੁਪਤਾ ਸਮੇਤ ਅਹੁਦੇਦਾਰਾਂ ਨੂੰ ਵਿਸਵਾਸ ਦਿੱਤਾ ਹੈ ਕਿ ਉਹ ਦਿੱਤੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਸਮਾਜ ਨੂੰ ਜਾਗਰੂਕ ਅਤੇ ਵਿਸਤਾਰ ਲਈ ਕੰਮ ਕਰਨਗੇ। ਸ਼ੰਕਰ ਬਾਂਸਲ ਨੇ ਕਿਹਾ ਕਿ ਜਦੋਂ ਅਗਰਵਾਲ ਸਭਾ ਹੋਂਦ ਵਿੱਚ ਆਈ ਸੀ ਉਸ ਸਮੇਂ ਤੋਂ ਫਾਉਂਡਰ ਮੈਬਰ ਵਜੋਂ ਕੰਮ ਕੀਤਾ ਉਸੇ ਤਰ੍ਹਾਂ ਵੈਸ਼ ਸਮਾਜ ਭਾਰਤ ਦੇ ਮੁਢਲੇ ਮੈਂਬਰ ਦੇ ਤੌਰ ਤੇ ਕੰਮ ਕਰਾਂਗਾ।