ਨਵੀਂ ਦਿੱਲੀ : ਮੇਹੁਲ ਚੌਕਸੀ ਉਹ ਸ਼ਖ਼ਸ ਹੈ ਜੋ ਬੈਂਕ ਨਾਲ ਕਰੋੜਾਂ ਦਾ ਘਪਲਾ ਕਰ ਕੇ ਵਿਦੇਸ਼ ਜਾ ਲੁਕਿਆ ਹੈ। ਦਰਅਸਲ ਮੇਹੁਲ ਭਾਰਤ ਵਿਚ ਹੀਰਿਆਂ ਦਾ ਵੱਡਾ ਵਪਾਰੀ ਸੀ ਅਤੇ ਕਾਰੋਬਾਰ ਲਈ ਭਾਰਤੀ ਬੈਂਕ ਤੋਂ ਮੋਟਾ ਕਰਜ਼ਾ ਲਿਆ ਅਤੇ ਵਿਦੇਸ਼ ਫੁਰਰ ਹੋ ਗਿਆ। ਹੁਣ ਭਾਰਤ ਦੇ ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਨੂੰ ਵਾਪਸ ਲਿਆਉਣ ਲਈ ਇਕ ਭਾਰਤੀ ਜੈੱਟ ਡੋਮਿਨਿਕਾ ਪਹੁੰਚ ਗਿਆ ਹੈ। ਚੋਕਸੀ, ਜਿਸ ਨੂੰ ਬੁੱਧਵਾਰ ਨੂੰ ਡੋਮੀਨਿਕਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ, 'ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਹ ਗੈਰ ਕਾਨੂੰਨੀ ਤਰੀਕੇ ਨਾਲ ਟਾਪੂ ਦੇਸ਼ ਵਿੱਚ ਦਾਖਲ ਹੋਇਆ ਸੀ।
ਐਂਟੀਗੁਆ ਨਿਊਜ਼ ਰੂਮ ਦੇ ਅਨੁਸਾਰ, ਚੋਕਸੀ 'ਤੇ ਡੋਮੀਨਿਕਾ ਵਿੱਚ ਗੈਰ ਕਾਨੂੰਨੀ ਦਾਖਲ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਸੀਬੀਆਈ ਅਤੇ ਈਡੀ ਨੂੰ 13,500 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੇ ਧੋਖਾਧੜੀ ਦੇ ਮਾਮਲੇ ਵਿੱਚ ਭਾਰਤ ਵਿੱਚ ਲੋੜੀਂਦੇ ਚੋਕਸੀ ਐਤਵਾਰ ਨੂੰ ਐਂਟੀਗੁਆ ਅਤੇ ਬਾਰਬੂਡਾ ਤੋਂ ਭੱਜ ਗਿਆ ਸੀ। ਜਿਸ ਤੋਂ ਬਾਅਦ ਵਿਸ਼ਾਲ ਸਰਚ ਅਭਿਆਨ ਚਲਾਇਆ ਗਿਆ। ਉਹ ਬੁੱਧਵਾਰ ਨੂੰ ਡੋਮਿਨਿਕਾ ਵਿੱਚ ਫੜਿਆ ਗਿਆ ਸੀ। ਹਾਲਾਂਕਿ, ਉਸ ਦੇ ਵਕੀਲ ਵਿਜੇ ਅਗਰਵਾਲ ਦਾ ਕਹਿਣਾ ਹੈ ਕਿ ਚੋਕਸੀ ਨੂੰ ਜਹਾਜ਼ ਵਿੱਚ ਐਂਟੀਗੁਆ ਤੋਂ ਇੱਕ ਜਹਾਜ਼ ਵਿੱਚ ਸਵਾਰ ਕੀਤਾ ਗਿਆ ਅਤੇ ਡੋਮੀਨਿਕਾ ਲਿਜਾਇਆ ਗਿਆ।ਪਰ ਐਂਟੀਗੁਆ ਦੇ ਪੁਲਿਸ ਕਮਿਸ਼ਨਰ ਐਟਲੀ ਰੋਡਨੀ ਨੇ ਚੋਕਸੀ ਦੇ ਵਕੀਲ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਕੋਲੋਂ ਜ਼ਬਰਦਸਤੀ ਲੈ ਕੇ ਜਾਣ ਦੀ ਕੋਈ ਜਾਣਕਾਰੀ ਨਹੀਂ ਹੈ।