ਮਾਲਵੇ ਦੀ ਧਰਤੀ ਤੇ ਬੁਹਤ ਸਾਰੀਆਂ ਅਜਿਹੀਆਂ ਫ਼ਨਕਾਰਾਂ ਨੇ ਜਨਮ ਲਿਆ ਹੈ ਜਿਨਾਂ ਦੀ ਬਦੋਲਤ ਮਾਲਵੇ ਦਾ ਹੀ ਨਹੀਂ ਪੂਰੇ ਪੰਜਾਬ ਦਾ ਨਾਂਅ ਦੇਸ਼ ਵਿਦੇਸ਼ਾਂ ਤੱਕ ਚਮਕਿਆ ਹੈ ਖ਼ੇਤਰ ਕੋਈ ਵੀ ਹੋਵੇ ਇਸ ਪੱਟੀ ਦੇ ਲੋਕਾਂ ਨੇ ਹਰ ਪੱਧਰ ਤੇ ਨਾਮਣਾਂ ਖੱਟਿਆ ਹੈ ਜੇਕਰ ਕਲਾ ਖੇਤਰ ਦੀ ਗੱਲ ਕਰਿਏ ਤਾਂ ਬੁਹਤ ਸਾਰੀਆਂ ਦਿੱਗਜ਼ ਹਸਤੀਆਂ ਨੇ ਆਪਣਾ ਤੇ ਮਾਪਿਆਂ ਦਾ ਨਾਂਅ ਜੱਗ ਤੇ ਰੋਸ਼ਨ ਕਰਕੇ ਪਹਿਲੀ ਕਤਾਰ ਚ ਸ਼ਾਮਲ ਹੋਏ ਹਨ ਇਸ ਇਲਾਕੇ ਵਿੱਚ ਜ਼ੇਕਰ ਗੀਤ ਸੰਗੀਤਕ ਹਸਤੀਆਂ ਦਾ ਜ਼ਿਕਰ ਆਉਂਦਾ ਹੈ ਇਹ ਕਿਹਾ ਜਾ ਸਕਦਾ ਹੈ ਕਿ ਇਸ ਵੇਲੇ ਜ਼ਿਲਾ ਸੰਗਰੂਰ ਦੀ ਧਰਤੀ ਸ਼ਹਿਰ ਲਹਿਰਾਗਾਗਾ ਵੀ ਫ਼ਨਕਾਰਾਂ ਪੈਂਦਾ ਕਰਨ ਵਿੱਚ ਪਿਛੇ ਨਹੀਂ ਕਦੇ ਇਸ ਏਰੀਏ ਨੂੰ ਹਰ ਪੱਖ ਤੋਂ ਪੱਛੜਿਆ ਮੰਨਿਆਂ ਜਾਂਦਾ ਰਿਹਾਂ ਸੀ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਉਵੇਂ ਉਵੇਂ ਹੀ ਏਸ ਇਲਾਕੇ ਦੇ ਲੋਕ ਹਰ ਪੱਧਰ ਤੇ ਤਰੱਕੀ ਦੀਆਂ ਪੋੜੀਆਂ ਚੜ੍ਹਦੇ ਗਏ ਅੱਜ ਦੇ ਸਮੇਂ ਜੇਕਰ ਇਸ ਖ਼ੇਤਰ ਦੇ ਗੀਤ ਸੰਗੀਤ ਦੀਆਂ ਹਸਤੀਆਂ ਦਾ ਜ਼ਿਕਰ ਕਰਿਏ ਤਾਂ ਵਿਸ਼ਵ ਪੱਧਰ ਤੇ ਧਾਕ ਜਮਾਈ ਹੈਂ ਕਮੇਡੀ ਤੋ ਲੈ ਕੇ ਸਿਆਸਤ ਤੱਕ ਭਗਵੰਤ ਮਾਨ, ਕਰਮਜੀਤ ਅਨਮੋਲ, ਸੈਮੂਅਲ ਜੋਹਨ ਜਰਨੈਲ ਘੁਮਾਣ, ਗਾਇਕ ਪੰਮੀ ਬਾਈ ,ਫਿਲਮ ਡਾਇਰੈਕਟਰ ਅਵਤਾਰ ਸਿੰਘ ਪ੍ਰੋਡਿਊਸਰ ਰੰਜੀਵ ਸਿੰਗਲਾ,ਟਾਟਾ ਬੈਨੀਪਾਲ,ਅਮਨ ਸਿੱਧੂ, ਕਿਰਨਪਾਲਗਾਗਾ ,ਗੱਬਰ ਸੰਗਰੂਰ, ਪਵਿੱਤਰ ਬੈਨੀਪਾਲ, ਰਾਜਵਿੰਦਰ ਕੋਰ ਪਟਿਆਲਾ,ਜਗਤਾਰ ਬੈਨੀਪਾਲ ਆਦਿ ਜ਼ਿਕਰਯੋਗ ਨਾਮਾ ਤੋ ਇਲਾਵਾ ਹੋਰ ਬੁਹਤ ਸਾਰੀਆਂ ਸ਼ਖ਼ਸੀਅਤ ਦੇ ਨਾਂ ਮੂਹਰਲੀ ਕਤਾਰ ਵਿਚ ਆਉਂਦੇ ਹਨ ਕਲਾਕਾਰਾਂ ਦੀ ਪਨੀਰੀ ਕਹੇ ਜਾਂਦੇ ਕਸਬਾ ਲਹਿਰਾਗਾਗਾ ਸ਼ਹਿਰ ਦੇ ਰਹਿਣ ਵਾਲੇ ਇੱਕ ਹੋਰ ਫ਼ਨਕਾਰ ਵੀ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਬਤੋਰ ਡਾਇਰੈਕਟਰ ਤੇ ਕਹਾਣੀਕਾਰ ਵਜੋ ਜਲਦੀ ਹੀ ਮੋਹਰੀ ਭੂਮਿਕਾ ਨਿਭਾਉਂਦਾ ਨਜ਼ਰ ਆਵੇਗੀ ਮੇਰੀ ਮੁਰਾਦ ਹੈ ਟੋਰੀ ਮੋਦਗਿੱਲ ਤੋ ਜਿਸ ਨੇ ਫ਼ਿਲਮ ਇੰਡਸਟਰੀ ਵਿੱਚ ਸਥਾਪਤ ਹੋਣ ਲਈ ਦਿਨ-ਰਾਤ ਸਖ਼ਤ ਮਿਹਨਤ ਕੀਤੀ ਹੈ ਨਿੱਘੇ ਸੁਭਾਅ ਤੇ ਮਿਲਣਸਾਰ ਇਨਸਾਨ ਟੋਰੀ ਮੋਦਗਿੱਲ ਦਾ ਜਨਮ ਪਿਤਾ ਕਿ੍ਸਨ ਦਾਸ ਦੇ ਘਰ ਮਾਤਾ ਸ੍ਰੀਮਤੀ ਚਰਨਜੀਤ ਕੌਰ ਦੀ ਕੁੱਖੋਂ ਹੋਇਆ ਜਿਨ੍ਹਾਂ ਨੇ ਆਪਣੀ ਗਰੇਜੂਏਸਨ ਤੱਕ ਦੀ ਪੜ੍ਹਾਈ ਕੀਤੀ ਤੇ ਇਸ ਖ਼ੇਤਰ ਵੱਲ ਆ ਗਿਆਂ ਇੱਕ ਮੁਲਾਕਾਤ ਦੋਰਾਨ ਟੋਰੀ ਮੋਦਗਿੱਲ ਨੇ ਦੱਸਿਆ ਕਿ ਉਸ ਅੰਦਰ ਕੁਝ ਨਵਾਂ ਕਰਨ ਦੀ ਚਾਹਤ ਸੀ ਤੇ ਉਸ ਅੰਦਰ ਪੜ੍ਹਾਈ ਸਮੇਂ ਤੋਂ ਹੀ ਕੂਝ ਨਵਾਂ ਪਣ ਕਰਨ ਲਈ ਦਿਮਾਗ ਬਲਬਲੇ ਮਾਰਦਾ ਰਹਿੰਦਾ ਸੀ ਤੇ ਉਸ ਤੇ ਆਪਣੇ ਇਲਾਕੇ ਦੇ ਕਲਾਕਾਰ ਦੀ ਕਲਾਂ ਦਾ ਖ਼ਾਸਾ ਅਸਰ ਸੀ ਜਿਸ ਲਈ ਉਸ ਨੇ ਕਲਾਂ ਦੇ ਖ਼ੇਤਰ ਵੱਲ ਝੁਕਾਅ ਕਰ ਲ਼ਿਆ ਟੋਰੀ ਮੋਦਗਿੱਲ ਨੇ ਫ਼ਿਲਮ ਇੰਡਸਟਰੀ ਵਿੱਚ ਆਪਣੀ ਪਾਰੀ ਦੀ ਫਿਲਮ ਮਿੱਟੀ ਨਾ ਫਰੋਲ ਜੋਗੀਆ ਤੋ ਬਤੋਰ ਐਸੋਸੀਏਟ ਡਾਇਰੈਕਟਰ ਸ਼ੁਰੂਆਤ ਕੀਤੀ ਇਸ ਫਿਲਮ ਚ ਟੋਰੀ ਦੇ ਕੀਤੀ ਕੰਮ ਨੇ ਉਸ ਨੂੰ ਕਈ ਕਦਮ ਹੋਰ ਅੱਗੇ ਵਧਾਂ ਦਿੱਤਾ ਟੋਰੀ ਦੀ ਕੀਤੀ ਮੇਹਨਤ ਨੇ ਉਸ ਨੂੰ ਸਫ਼ਲ ਫ਼ਿਲਮ ਡਰਾਇਰੈਟਰਾ ਦੀ ਕਤਾਰ ਵਿਚ ਸ਼ਾਮਿਲ ਕਰ ਦਿੱਤਾ ਉਸ ਤੋ ਬਾਅਦ ਚੱਲ ਸੋ ਚੱਲ ਰਪਿੰਦਰ ਗਾਂਧੀ 2, ਵਿਚ ਚੀਫ਼ ਐਸੋਸੀਏਟ ਡਾਇਰੈਕਟਰ, ਪੰਜਾਬੀ ਫ਼ਿਲਮ ਰਾਂਝਾ ਰਫਿਊਜੀ,ਮਿੰਦੋ ਤਹਿਸੀਲਦਾਰਨੀ,ਆਦਿ ਫ਼ਿਲਮਾਂ ਕੀਤੀਆਂ ਟੋਰੀ ਮੋਦਗਿੱਲ ਵਿਚ ਉਹ ਸਾਰੀਆਂ ਖੂਬੀਆਂ ਹਨ ਜੋ ਕਲਾਂ ਖ਼ੇਤਰ ਨਾਲ਼ ਜੁੜੇ ਇਨਸਾਨ ਵਿਚ ਹੋਣੀਆ ਚਾਹੀਦੀਆਂ ਹਨ ਫ਼ਿਲਮ ਦੇ ਸੈਟ ਤੇ ਹਰ ਇੱਕ ਕਲਾਕਾਰ ਨਾਲ ਮਿਲ਼ਣ ਤੇ ਕੰਮ ਲੈਣ ਦੇ ਉਸ ਵਿੱਚ ਗੁਣ ਹਨ ਇਸ ਲਈ ਉਹ ਫਿਲਮ ਦੇ ਸੈਟ ਤੇ ਹਰ ਇੱਕ ਲਈ ਹਰਮਨ ਪਿਆਰਾ ਹੋ ਜਾਦਾ ਹੈ ਟੋਰੀ ਮੋਦਗਿੱਲ ਜਿਥੇ ਇਕ ਵਧੀਆ ਡਾਇਰੈਕਟਰ ਤੇ ਕਹਾਣੀਕਾਰ ਹੈ ਉਥੇ ਉਹ ਬਾਕਮਾਲ ਦਾ ਗੀਤਕਾਰ ਵੀ ਹੈ ਜਿਸ ਦੇ ਲਿਖੇ ਗੀਤਾਂ ਨੂੰ ਨਾਮੀਂ ਕਲਾਕਾਰਾਂ ਨੇ ਗਾਇਆ ਹੈ ਇਸ ਦੀ ਕ਼ਲਮ ਵਿਚ ਨਿਕਲੇ ਬਹੁਤੇ ਗੀਤ ਮਿਆਰ ਪੱਖੋਂ ਕਾਫੀ ਪਸੰਦ ਕੀਤੇ ਗਏ ਤੇ ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਕਈ ਨਾਮੀਂ ਕਲਾਕਾਰਾਂ ਦੀ ਸੁਰੀਲੀ ਆਵਾਜ਼ ਵਿਚ ਉਸ ਦੇ ਗੀਤ ਦਰਸ਼ਕਾਂ ਨੂੰ ਸੁਣਨ ਨੂੰ ਮਿਲਣਗੇ ਟੋਰੀ ਮੋਦਗਿੱਲ ਦੀਆਂ ਆਉਣ ਵਾਲੀਆਂ ਫ਼ਿਲਮਾਂ ਉੱਚਾ ਪਿੰਡ,ਲੱਡੂ ਬਰਫ਼ੀ,ਛੱਲੇ ਮੁੰਦੀਆਂ ਹਨ ਜੋ ਥੀਏਟਰ ਖੁਲਦਿਆਂ ਹੀ ਪਰਦੇ ਤੇ ਨਜ਼ਰ ਆਉਣਗੀਆਂ ਤੇ ਟੋਰੀ ਮੋਦਗਿੱਲ ਦੀ ਬਤੋਰ ਕਹਾਣੀਕਾਰ, ਡਾਇਲਾਗ ਰਾਇਟਰ ਆਉਣ ਵਾਲੀ ਫਿਲਮ ਅਕਲ ਦੇ ਅੰਨ੍ਹੇ ਹੈ ਜਿਸ ਦੀ ਸ਼ੂਟਿੰਗ ਜ਼ਲਦੀ ਹੀ ਸ਼ੁਰੂ ਹੋ ਰਹੀ ਹੈ ਇਸ ਫ਼ਿਲਮ ਨੂੰ ਪਟਿਆਲਾ ਮੋਸਨ ਪਿਕਚਰਜ਼ ਵਲੋਂ ਬਣਾਇਆ ਜਾ ਰਿਹਾ ਹੈ ਜਿਸ ਦੇ ਡਰਾਇਕੈਟਰ ਰਣਜੀਤ ਬੱਲ, ਤੇ ਪ੍ਰੋਡਿਊਸਰ ਅਮਨੀਤ ਸ਼ੇਰ ਸਿੰਘ ਕਾਕੂ ਤੇ ਰਮਨੀਤ ਸ਼ੇਰ ਸਿੰਘ ਹਨ ਟੋਰੀ ਮੋਦਗਿੱਲ ਵਿਸ਼ੇਸ਼ ਤੌਰ ਤੇ ਫਿਲਮ ਡਾਇਰੈਕਟਰ ਰਣਜੀਤ ਬੱਲ ਅਤੇ ਪ੍ਰੋਡਿਊਸਰ ਅਮਨੀਤ ਸ਼ੇਰ ਸਿੰਘ ਕਾਕੂ ਤੇ ਆਪਣੇ ਸਾਰੇ ਹੀ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕਰਦਾ ਹੈ ਸ਼ਾਲਾ ਫ਼ਿਲਮ ਖੇਤਰ ਵਿਚ ਟੋਰੀ ਮੋਦਗਿੱਲ ਹੋਰ ਅੱਗੇ ਵਧੇ ਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਉਨਾਂ ਨੂੰ ਪਿਆਰ ਕਰਨ ਵਾਲਿਆਂ ਦੀਆਂ ਇਹੋ ਦੁਆਵਾਂ ਹਨ!
ਜੌਹਰੀ ਮਿੱਤਲ
ਪਿੰਡ ਤੇ ਡਾਕ ਬੁਜਰਕ ਤਹਿਸੀਲ ਸਮਾਣਾ ਪਟਿਆਲਾ
98762,20422