ਸੋਲਨ: ਹਿਮਾਚਲ ਵਿਚ ਇੱਕ ਟਰੱਕ ਹਾਦਸੇ ਦਾ ਸਿ਼ਕਾਰ ਹੋ ਗਿਆ ਅਤੇ ਖੱਡ ਵਿਚ ਜਾ ਡਿੱਗਾ ਜਿਸ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ 3 ਫੱਟੜ ਵੀ ਹੋਏ। ਮਿਲੀ ਜਾਣਕਾਰੀ ਅਨੁਸਾਰ ਟਰੱਕ ਵਿੱਚ ਡਰਾਈਵਰ ਸਣੇ ਚਾਰ ਲੋਕ ਸਵਾਰ ਸੀ। ਇਸ ਹਾਦਸੇ ਵਿੱਚ ਮੰਡੀ ਜ਼ਿਲ੍ਹੇ ਦੇ ਚਾਰਨ ਪਿੰਡ ਦੇ ਡਰਾਈਵਰ 23 ਸਾਲਾ ਅਰੁਣ, ਮੰਡੀ ਦੇ ਕੰਧਾਰ ਪਿੰਡ ਦੇ 21 ਸਾਲਾ ਗੋਲੂ, ਬਿਲਾਸਪੁਰ ਦੇ 22 ਸਾਲਾ ਵਿਸ਼ਾਲ ਤੇ ਮੰਡੀ ਦੇ 23 ਸਾਲਾ ਰਵੀ ਕੁਮਾਰ ਟਰੱਕ ਹੇਠ ਦੱਬੇ ਗਏ। ਜਾਣਕਾਰੀ ਅਨੁਸਾਰ ਇਹ ਹਾਦਸਾ ਸੋਲਨ 'ਚ ਨਾਲਾਗੜ੍ਹ-ਸਵਰਾਗਾਟ ਸੜਕ 'ਤੇ ਮਹਾਦੇਵ ਪੁਲ 'ਤੇ ਵਾਪਰਿਆ। ਇਸ ਦੇ ਨਾਲ ਇਹ ਵੀ ਦਸਿਆ ਜਾ ਰਿਹਾ ਹੈ ਕਿ ਟਰੱਕ ਬੀਅਰ ਨਾਲ ਲੱਧਿਆ ਹੋਇਆ ਸੀ ਅਤੇ ਟਰੱਕ ਬੇਕਾਬੂ ਹੋਣ ਮਗਰੋਂ ਖੱਡ 'ਚ ਜਾ ਡਿੱਗਾ। ਜ਼ਖਮੀਆਂ ਨੂੰ ਨਾਲਾਗੜ੍ਹ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ, ਦੇਰ ਸ਼ਾਮ ਨੂੰ ਇਹ ਹਾਦਸਾ ਉਦੋਂ ਹੋਇਆ ਜਦੋਂ ਨਾਲਾਗੜ੍ਹ ਤੋਂ ਬੀਅਰ ਬਰ ਕੇ ਇੱਕ ਟਰੱਕ ਕੁੱਲੂ ਲਈ ਰਵਾਨਾ ਹੋਇਆ। ਮਹਾਦੇਵ ਪੁਲ ਤੇ ਚਾਲਕ ਟਰੱਕ ਤੋਂ ਕਾਬੂ ਗੁਆ ਬੈਠਾ ਤੇ ਟਰੱਕ ਪੁਲੀ ਵਿੱਚ ਵੱਜ ਗਿਆ ਤੇ ਕਈ ਮੀਟਰ ਨਿੱਚੇ ਖੱਡ ਵਿੱਚ ਜਾ ਡਿੱਗਾ।