ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਸਾਬਕਾ ਜੱਜ ਅਰੁਣ ਮਿਸ਼ਰਾ ਨੇ ਅੱਜ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ। ਦਸੰਬਰ 2020 ਵਿਚ ਸਾਬਕਾ ਮੁੱਖ ਜੱਜ ਐਚ ਐਲ ਦੱਤੂ ਦਾ ਕਾਰਜਕਾਲ ਪੂਰਾ ਹੋਣ ਦੇ ਬਾਅਦ ਤੋਂ ਐਨਐਚਆਰਸੀ ਦੇ ਮੁਖੀ ਦਾ ਅਹੁਦਾ ਖ਼ਾਲੀ ਪਿਆ ਸੀ। ਸੂਤਰਾਂ ਨੇ ਦਸਿਆ, ‘ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁਖੀ ਦਾ ਅਹੁਦਾ ਅੱਜ ਤੋਂ ਜੱਜ ਅਰੁਣ ਮਿਸ਼ਰਾ ਨੇ ਸੰਭਾਲ ਲਿਆ। ਇਕ ਹੋਰ ਮੈਂਬਰੀ ਵੀ ਸ਼ਾਮਲ ਹੋਏ ਹਨ।’ ਜੱਜ ਮਿਸ਼ਰਾ ਸੱਤ ਜੁਲਾਈ 2014 ਨੂੰ ਸੁਪਰੀਮ ਕੋਰਟ ਵਿਚ ਜੱਜ ਬਣੇ ਸਨ ਅਤੇ ਸਤੰਬਰ 2020 ਵਿਚ ਸੇਵਾਮੁਕਤ ਹੋਏ ਸਨ। ਜੱਜ ਦੱਤੂ ਨੇ ਦੋ ਦਸੰਬਰ 2015 ਨੂੰ ਮੁੱਖ ਜੱਜ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਦੇ ਬਾਅਦ 29 ਫ਼ਰਵਰੀ 2016 ਨੂੰ ਐਨਐਚਆਰਸੀ ਮੁਖੀ ਦਾ ਕਾਰਜਭਾਲ ਸੰਭਾਲਿਆ ਸੀ।