ਭੋਪਾਲ: ਕੋਰੋਨਾ ਦੇ ਚਲ ਰਹੇ ਪ੍ਰਕੋਪ ਦੌਰਾਨ ਡਾਕਟਰ ਹੀ ਲੋਕਾਂ ਦਾ ਸਹਾਰਾ ਹਨ ਪਰ ਆਪਣੀਆਂ ਸਮੱਸਿਆਵਾਂ ਕਾਰਨ 3,000 ਜੂਨੀਅਰ ਡਾਕਟਰਾਂ ਨੇ ਅਸਤੀਫ਼ੇ ਦੇ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਦੇ ਛੇ ਮੈਡੀਕਲ ਕਾਲਜਾਂ ਦੇ ਲਗਪਗ 3,000 ਜੂਨੀਅਰ ਡਾਕਟਰਾਂ ਨੇ ਵੀਰਵਾਰ ਨੂੰ ਆਪਣੇ-ਆਪਣੇ ਮੈਡੀਕਲ ਕਾਲਜਾਂ ਦੇ ਡੀਨਜ਼ ਨੂੰ ਆਪਣੇ ਸਮੂਹਕ ਅਸਤੀਫੇ ਸੌਂਪੇ ਹਨ। ਅਸਲ ਵਿਚ ਅਸਤੀਫ਼ੇ ਦੇਣ ਦਾ ਕਾਰਨ ਇਹ ਸੀ ਕਿ ਮੱਧ ਪ੍ਰਦੇਸ਼ ਹਾਈ ਕੋਰਟ ਨੇ ਤਿੰਨ ਸਰਕਾਰੀ ਹੜਤਾਲ 'ਤੇ ਆਏ ਛੇ ਸਰਕਾਰੀ ਮੈਡੀਕਲ ਕਾਲਜਾਂ ਦੇ ਜੂਨੀਅਰ ਡਾਕਟਰਾਂ ਨੂੰ ਹੜਤਾਲ ਖ਼ਤਮ ਕਰ ਕੇ ਕੰਮ ਉਤੇ ਜਾਣ ਦੇ ਆਦੇਸ਼ ਦਿਤੇ ਸਨ। ਡਾਕਟਰਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ ਤੀਜੇ ਸਾਲ ਦੇ ਜੂਨੀਅਰ ਡਾਕਟਰਾਂ ਦਾ ਦਾਖਲਾ ਰੱਦ ਕਰ ਦਿੱਤਾ ਹੈ, ਇਸ ਲਈ ਹੁਣ ਅਸੀਂ ਕਿਵੇਂ ਪ੍ਰੀਖਿਆ ਵਿਚ ਬੈਠਾਂਗੇ। ਪੋਸਟ-ਗ੍ਰੈਜੂਏਸ਼ਨ (ਪੀਜੀ) ਕਰ ਰਹੇ ਜੂਨੀਅਰ ਡਾਕਟਰਾਂ ਨੂੰ ਤਿੰਨ ਸਾਲਾਂ ਵਿੱਚ ਡਿਗਰੀ ਮਿਲ ਜਾਂਦੀ ਹੈ, ਜਦੋਂ ਕਿ ਇੱਕ ਡਿਪਲੋਮਾ ਦੋ ਸਾਲਾਂ ਵਿੱਚ ਮਿਲਦਾ ਹੈ। ਉਨ੍ਹਾਂ ਦਸਿਆ ਕਿ ਅਸੀਂ ਜਲਦੀ ਹੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ ਜਾਵਾਂਗੇ। ਉਨ੍ਹਾਂ ਅੱਗੇ ਕਿਹਾ ਕਿ ਮੈਡੀਕਲ ਅਫਸਰ ਐਸੋਸੀਏਸ਼ਨ ਅਤੇ ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਵੀ ਸਾਡੇ ਨਾਲ ਸ਼ਾਮਲ ਹੋ ਰਹੇ ਹਨ। ਨਾਲ ਹੀ ਮੀਨਾ ਨੇ ਦਾਅਵਾ ਕੀਤਾ ਕਿ ਛੱਤੀਸਗੜ੍ਹ, ਰਾਜਸਥਾਨ, ਉੱਤਰ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਸਮੇਤ ਕਈ ਸੂਬੇ, ਏਮਜ਼ ਅਤੇ ਨਿੱਜੀ ਹਸਪਤਾਲਾਂ ਦੇ ਜੂਨੀਅਰ ਡਾਕਟਰ ਅਤੇ ਸੀਨੀਅਰ ਡਾਕਟਰ ਵੀ ਸਾਡਾ ਸਮਰਥਨ ਕਰਨਗੇ।