Friday, September 20, 2024

National

ਪੰਜਾਬ-ਚੰਡੀਗੜ੍ਹ ਵਿਚ ਬਰਸਾਤ ਕਾਰਨ ਗਰਮੀ ਤੋਂ ਮਿਲੇਗੀ ਰਾਹਤ

June 05, 2021 10:10 AM
SehajTimes

ਚੰਡੀਗੜ੍ਹ: ਬੀਤੇ ਕੱਲ ਅਤੇ ਅੱਜ ਸਵੇਰ ਤੋਂ ਹੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨੀ ਬਾਰਸ਼ ਹੋ ਰਹੀ ਹੈ। ਪੰਜਾਬ ਦੇ ਨਾਲ ਨਾਲ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਮੌਸਮ ਵਿੱਚ ਬਦਲਾਅ ਆਇਆ ਹੈ। ਮੌਸਮ ਵਿਭਾਗ ਦੇ ਅਨੁਸਾਰ ਉੱਤਰ ਅਤੇ ਉੱਤਰ ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਅਗਲੇ 2-3 ਦਿਨਾਂ ਦੌਰਾਨ ਮਾਨਸੂਨ ਤੋਂ ਪਹਿਲਾਂ ਦੀ ਬਾਰਸ਼ ਦੀ ਸੰਭਾਵਨਾ ਹੈ। ਨਵੀਂ ਦਿੱਲੀ ਵਿਚ ਆਈਐਮਡੀ ਦੇ ਖੇਤਰੀ ਕੇਂਦਰ ਨੇ ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚ ਮੀਂਹ ਪੈਣ ਦਾ ਅਨੁਮਾਨ ਹੈ।
ਇਸ ਤੋਂ ਇਲਾਵਾ ਮੌਸਮ ਵਿਭਾਗ ਅਨੁਸਾਰ ਅਗਲੇ 48 ਘੰਟਿਆਂ ਵਿਚ ਵੀ ਬਾਰਸ਼ ਪੈਣ ਦੀ ਪੂਰੀ ਸੰਭਾਵਨਾ ਹੈ। ਜੂਨ ਦੇ ਪਹਿਲੇ ਹਫ਼ਤੇ ਆਮ ਤੌਰ ਤੇ ਬਾਰਸ਼ 0.3 ਮਿਲੀਮੀਟਰ ਹੁੰਦੀ ਸੀ। ਬੀਤੇ ਕਲ ਜਲੰਧਰ, ਅੰਮ੍ਰਿਤਸਰ, ਪਟਿਆਲਾ, ਨਵਾਂ ਸ਼ਹਿਰ, ਲੁਧਿਆਣਾ, ਕਪੂਰਥਲਾ ਮੁਹਾਲੀ ਅਤੇ ਚੰਡੀਗੜ੍ਹ ਸਣੇ ਸ਼ੁਕਰਵਾਰ ਨੂੰ ਕਈ ਇਲਾਕਿਆਂ ਵਿੱਚ ਦੁਪਹਿਰ 3 ਵਜੇ ਤੱਕ ਬਾਰਸ਼ ਪਈ। ਮੌਸਮ ਵਿਭਾਗ ਮੁਤਾਬਿਕ ਪੰਜਾਬ ਵਿੱਚ 5-6 ਜੂਨ ਨੂੰ ਵੀ ਕਈ ਜ਼ਿਲ੍ਹਿਆਂ ਵਿੱਚ ਬਾਰਸ਼ ਅਤੇ ਹਨੇਰੀ ਦੇ ਅਸਾਰ ਹਨ। ਇਸ ਤੋਂ ਬਾਅਦ ਧੁੱਪ ਚਮਕੇਗੀ ਪਰ ਬੱਦਲਵਾਈ ਵੀ ਜਾਰੀ ਰਹੇਗੀ। ਫਿਲਹਾਲ ਇਸ ਹਫ਼ਤੇ ਗਰਮੀ ਤੋਂ ਰਾਹਤ ਰਹੇਗੀ। ਔਸਤਨ ਤਾਪਮਾਨ 28 ਡਿਗਰੀ ਤੇ ਆ ਗਿਆ ਹੈ।ਮੌਸਮ ਵਿੱਚ 7 ਜੂਨ ਤੱਕ ਹਲਚਲ ਰਹੇਗੀ। ਮੌਸਮ ਵਿਭਾਗ ਅਨੁਸਾਰ ਮਾਨਸੂਨ ਉੱਤਰ ਪ੍ਰਦੇਸ਼ ਵਿਚ 22 ਜੂਨ, ਹਿਮਾਚਲ ਪ੍ਰਦੇਸ਼ ਵਿਚ 24 ਜੂਨ, ਦਿੱਲੀ ਅਤੇ ਹਰਿਆਣਾ ਵਿਚ 27 ਜੂਨ ਤੇ ਪੰਜਾਬ ਵਿਚ 28 ਜੂਨ ਨੂੰ ਆਵੇਗਾ।

Have something to say? Post your comment