ਖਾਲੜਾ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਦਿੱਲੀ ਸਰਕਾਰ ਖਿਲਾਫ਼ ਚੱਲ ਰਹੇ ਅੰਦੋਲਨ ਵਿੱਚ ਕਿਸਾਨ ਆਗੂ ਜਗੀਰ ਸਿੰਘ ਪੁੱਤਰ ਕਰਮ ਸਿੰਘ ਪਿੰਡ ਵੀਰਮ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ ਦੀ 4/6/21 ਨੂੰ ਰਾਤ ਕਰੀਬ 1:30 ਸ਼ਹਾਦਤ ਹੋ ਗਈ ਅਤੇ ਉਨ੍ਹਾਂ ਦਾ ਅੰਤਿਮ ਸਸਕਾਰ ਕਿਸਾਨੀ ਝੰਡੇ ਹੇਠ ਅੱਜ ਪਿੰਡ ਵੀਰਮ ਵਿਖ਼ੇ ਕਰ ਦਿਤਾ ਗਿਆ। ਇਸ ਮੌਕੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜੋਨ ਦੇ ਪ੍ਰਧਾਨ ਗੁਰਸਾਹਿਬ ਸਿੰਘ ਪਹੂਵਿੰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਅਸੀਂ ਇਸ ਦੁੱਖ ਦੀ ਘੜੀ ’ਚ ਕਿਸਾਨ ਆਗੂ ਜਗੀਰ ਸਿੰਘ ਦੇ ਪੁਤਰ ਗੁਰਸਾਹਿਬ ਸਿੰਘ ਤੇ ਗੁਰਵਿੰਦਰ ਸਿੰਘ ਤੇ ਸਾਰੇ ਪਰਿਵਾਰ ਦੇ ਨਾਲ ਹਾਂ ਅਤੇ ਇਸਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਕੀਤੀ ਕੇ ਪਰਵਾਰ ਦੀ ਮਦਦ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਕੇ ਮਿ੍ਰਤਕ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿਤੀ ਜਾਵੇ, ਅਤੇ ਮਾਲੀ ਸਹਾਇਤਾ ਕੀਤੀ ਜਾਵੇ ਅਤੇ ਨਾਲ ਹੀ ਕੇਂਦਰ ਸਰਕਾਰ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕੇ ਜਿਨ੍ਹਾਂ ਚਿਰ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਨ੍ਹਾਂ ਚਿਰ ਤੱਕ ਅਸੀਂ ਇਸੇ ਤਰ੍ਹਾਂ ਹੀ ਦਿੱਲੀ ਬਾਰਡਰਾਂ ਤੇ ਡਟੇ ਰਹਾਂਗੇ ਅਤੇ ਜੇ ਸਾਨੂੰ ਹੋਰ ਵੀ ਸ਼ਹਾਦਤਾਂ ਦੇਣੀਆਂ ਪਈਆਂ ਤਾਂ ਅਸੀਂ ਸ਼ਹਾਦਤਾਂ ਦੇਣ ਨੂੰ ਵੀ ਤਿਆਰ ਹਾਂ ਪਰ ਕਾਲੇ ਕਾਨੂੰਨ ਰੱਦ ਕਰਾ ਕੇ ਹੀ ਵਾਪਸ ਘਰਾਂ ਨੂੰ ਪ੍ਰਤਾਗੇ। ਇਸ ਮੌਕੇ ਦਿਲਬਾਗ ਸਿੰਘ ਪਹੂਵਿੰਡ, ਮਹਿਲ ਸਿੰਘ ਮਾੜੀ ਮੇਘਾ, ਮਨਦੀਪ ਸਿੰਘ ਮਾੜੀ ਮੇਗਾ, ਜੋਨ ਪ੍ਰੈਸ ਸਕੱਤਰ ਰਣਜੀਤ ਸਿੰਘ ਚੀਮਾ, ਗੁਰਲਾਲ ਸਿੰਘ ਮਾੜੀ ਮੇਘਾ, ਸ਼ਮਸ਼ੇਰ ਸਿੰਘ, ਹਰਦੇਵ ਸਿੰਘ, ਸੁਚਾ ਸਿੰਘ ਵੀਰਮ, ਅੰਗਰੇਜ ਸਿੰਘ ਪਹੂਵਿੰਡ, ਤਰਸੇਮ ਸਿੰਘ ਪਹੂਵਿੰਡ, ਜਗਜੀਤ ਸਿੰਘ, ਮਨਜੀਤ ਸਿੰਘ ਅਮਿਸ਼ਾਹ, ਪਰਮਜੀਤ ਸਿੰਘ, ਸੁਖ ਹੁੰਦਲ, ਸਤਿਨਾਮੁ ਸਿੰਘ ਮਨਿਆਲਾ, ਬਾਜ ਸਿੰਘ ਖਾਲੜਾ, ਬਲਵਿੰਦਰ ਸਿੰਘ ਦੋਦੇ, ਪਹਿਲਵਾਨ ਬਲਵਿੰਦਰ ਸਿੰਘ, ਗੁਰਮੀਤ ਸਿੰਘ ਕਲਸੀ ਪਲਵਿੰਦਰ ਸਿੰਘ ਚੁੰਘ, ਸਵਰਨ ਸਿੰਘ ਡਾਲੀਰੀ ਜੁਗਰਾਜ ਸਿੰਘ ਹਾਜ਼ਰ ਸਨ।