ਕੋਲਕਾਤਾ : ਤ੍ਰਿਣਮੂਲ ਸੰਸਦ ਮੈਂਬਰ ਨੁਸਰਤ ਜਹਾਂ ਨੇ ਅਪਣੇ ਪਤੀ ਤੋਂ ਅਲੱਗ ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨਿਖਿਲ ਵਿਰੁਧ ਅਪਣੇ ਖਾਤੇ ਵਿਚੋਂ ਪੈਸੇ ਕੱਢਣ ਦਾ ਦੋਸ਼ ਲਾਇਆ ਹੈ। ਨੁਸਰਤ ਨੇ ਕਿਹਾ ਕਿ ਅਲੱਗ ਤਾਂ ਅਸੀਂ ਪਹਿਲਾਂ ਹੀ ਹੋ ਗਏ ਸਨ, ਪਰ ਮੈਂ ਇਹ ਗੱਲ ਅੱਜ ਸਾਰਿਆਂ ਦੇ ਸਾਹਮਣੇ ਰੱਖੀ, ਕਿਉਂਕਿ ਮੈਂ ਚਾਹੀਦੀ ਸੀ ਕਿ ਨਿੱਜੀ ਜ਼ਿੰਦਗੀ ਨੂੰ ਅਪਣੇ ਤਕ ਹੀ ਰੱਖਾਂ। ਨੁਸਰਤ ਨੇ ਕਿਹਾ ਕਿ ਸਾਡੀ ਇੰਟਰਕਾਸਟ ਮੈਰਿਜ ਸੀ। ਇਸ ਨੂੰ ਭਾਰਤ ਵਿਚ ਨਾਜਾਇਜ਼ ਸਾਬਤ ਕਰਨ ਲਈ ਸਪੈਸ਼ਲ ਮੈਰਿਜ ਐਕਟ ਤਹਿਤ ਰਜਿਸਟਰਡ ਕੀਤਾ ਜਾਣਾ ਸੀ ਜੋ ਕਦੇ ਨਹੀਂ ਹੋਇਆ। ਅਜਿਹੇ ਵਿਚ ਤਲਾਕ ਦਾ ਤਾਂ ਸਵਾਲ ਹੀ ਨਹੀਂ ਉਠਦਾ ਹੈ। ਨੁਸਰਤ ਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਬੰਗਾਲ ਦੇ ਬਸ਼ੀਰਹਾਟ ਤੋਂ ਚੋਣਾਂ ਜਿੱਤਣ ਦੇ ਬਾਅਦ ਤੁਰਕੀ ਦੇ ਬਿਜ਼ਨਸਮੈਨ ਨਿਖਿਲ ਜੈਨ ਨਾਲ ਵਿਆਹ ਕੀਤਾ ਸੀ। ਇਸ ਵਿਆਹ ਦਾ ਰਿਸੈਪਸ਼ਨ ਕੋਲਕਾਤਾ ਵਿਚ ਰਖਿਆ ਗਿਆ ਸੀ। ਇਸ ਵਿਚ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਸ਼ਾਮਲ ਹੋਈ ਸੀ। ਨੁਸਰਤ ਦਾ ਕਹਿਣਾ ਹੈ ਕਿ ਨਿਖਿਲ ਨਾਲ ਉਸ ਦਾ ਵਿਆਹ ਤੁਰਕੀ ਦੇ ਕਾਨੂੰਨ ਤਹਿਤ ਹੋਈ ਸੀ। ਨੁਸਰਤ ਨੇ ਅਪਣੇ ਬਿਆਨ ਵਿਚ ਕਿਹਾ ਸੀ, ‘ਉਹ ਜੋ ਅਪਣੇ ਆਪ ਨੂੰ ਅਮੀਰ ਕਹਿੰਦਾ ਹੈ, ਜੋ ਕਹਿੰਦਾ ਹੈ ਕਿ ਮੈਂ ਉਸ ਦੀ ਵਰਤੋਂ ਕੀਤੀ। ਉਸ ਨੇ ਮੇਰੇ ਖਾਤੇ ਵਿਚੋਂ ਗ਼ਲਤ ਤਰੀਕੇ ਨਾਲ ਪੈਸੇ ਕੱਢੇ। ਗ਼ਲਤ ਤਰੀਕੇ ਨਾਲ ਮਤਲਬ ਮੇਰੇ ਸੈਪਰੇਸ਼ਨ ਦੇ ਬਾਅਦ ਵੀ ਉਸ ਨੇ ਰਾਤ ਦੇ ਵਕਤ ਖਾਤੇ ਵਿਚੋਂ ਪੈਸੇ ਕੱਢੇੇ। ਮੈਂ ਇਹ ਮਾਮਲਾ ਬੈਂਕ ਅਧਿਕਾਰੀਆਂ ਦੇ ਸਾਹਮਣੇ ਵੀ ਰਖਿਆ ਅਤੇ ਇਸ ਨੂੰ ਲੈ ਕੇ ਛੇਤੀਹੀ ਪੁਲਿਸ ਕੰਪਲੇਂਟ ਵੀ ਫ਼ਾਇਲ ਕੀਤੀ ਜਾਵੇਗੀ।’ ਉਸ ਨੇ ਕਿਹਾ ਕਿ ਉਹ ਮੇਰੀ ਸਰਾਫ਼ਤ ਦਾ ਨਾਜਾਇਜ਼ ਫ਼ਾਇਦਾ ਚੁੱਕ ਰਿਹਾ ਸੀ।