ਪਟਿਆਲਾ, ਖੰਨਾ: ਬੀਤੀ ਰਾਤ ਆਏ ਤੇਜ਼ ਤੁਫ਼ਾਨ ਨੇ ਕਈ ਥਾਈਂ ਕਹਿਰ ਵਰਤਾਉਂਦਿਆਂ ਪਟਿਆਲਾ ਦੇ ਘਨੌਰ ਦੀ ਦਾਣਾ ਮੰਡੀ ਨੇੜੇ ਸਥਿਤ ਇਲਾਕੇ ਵਿਚ ਭਿਆਨਕ ਹਾਦਸਾ ਵਾਪਰ ਗਿਆ। ਘਰ ਦੀ ਛੱਤ ਡਿਗਣ ਕਾਰਣ ਇੱਕੋ ਹੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਸੈਦਖੇੜੀ ਵੱਲ ਨੂੰ ਜਾਂਦੀ ਸੜਕ ਨੇੜੇ ਪ੍ਰਵਾਸੀ ਮਜ਼ਦੂਰ ਦੇ ਕਿਰਾਏ ‘ਤੇ ਰਹਿਣ ਲਈ ਕਮਰੇ ਬਣਾਏ ਹੋਏ ਸਨ। ਬੀਤੀ ਰਾਤ ਆਏ ਤੂਫਾਨ ਕਾਰਣ ਚੱਲੀ ਤੇਜ਼ ਹਵਾ ਦੇ ਵਹਾਅ ਦੌਰਾਨ ਉਹ ਘਰ ਢਹਿ ਢੇਰੀ ਹੋ ਗਿਆ ਜਿਸ ਕਾਰਨ ਇਕ ਪਰਿਵਾਰ ਦੇ ਦੋ ਬਚਿਆਂ ਅਤੇ ਮਾਂ ਬਾਪ ਦੀ ਮੌਕੇ ‘ਤੇ ਹੀ ਮੌਤ ਹੌ ਗਈ। ਮਿਲੀ ਜਾਣਕਾਰੀ ਅਨੁਸਾਰ ਹਾਦਸੇ ਵਿਚ 7 ਸਾਲ ਅਤੇ 11 ਸਾਲ ਦੀਆਂ ਦੋ ਬੱਚੀਆਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਇਕ 26 ਸਾਲਾ ਨੌਜਵਾਨ ਅਤੇ ਇਕ 60 ਸਾਲਾ ਔਰਤ ਦੀ ਵੀ ਮੌਤ ਹੋਈ ਹੈ। ਤੇਜ਼ ਤੁਫ਼ਾਨ ਅਤੇ ਬਾਰਸ਼ ਕਾਰਨ ਅਚਾਨਕ ਇਹ ਘਰ ਢਹਿ ਪਿਆ । ਘਟਨਾ ਵਾਲੀ ਥਾਂ ‘ਤੇ ਪੁਲਿਸ ਨੇ ਰਾਤ ਸਮੇਂ ਹੀ ਪਹੁੰਚ ਕੇ ਜਾਂਚ ਸ਼ੁਰੂ ਕਰ ਦੀਤੀ ਹੈ ਅਤੇ ਪੁਲਿਸ ਵਲੋਂ ਜਾਂਚ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਉਣ ਦੀ ਗੱਲ ਕਹੀ ਗਈ ਹੈ।
ਇਸੇ ਤਰ੍ਹਾਂ ਖੰਨਾ ਨਜਦੀਕ ਪਿੰਡ ਇਕਲੋਹਾ 'ਚ ਬੀਤੀ ਰਾਤ ਆਈ ਹਨੇਰੀ-ਝਖੜ ਦੌਰਾਨ ਆਸਮਨੀ ਬਿਜਲੀ ਡਿੱਗਣ ਨਾਲ ਰੋਡ 'ਤੇ ਜਾਂਦੇ ਮੋਟਰਸਾਈਕਲ ਨੂੰ ਅੱਗ ਲੱਗ ਗਈ। ਇਸ ਦੌਰਾਨ ਇੱਕ ਵਿਅਕਤੀ ਕੁਝ ਝੁਲਸ ਗਿਆ ਪਰ ਕਿਸੇ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਦੱਸ ਦਈਏ ਕਿ ਹੁਣ ਇਸ ਦੀ ਮੌਕੇ ਵੀਡੀਓ ਵਾਇਰਲ ਹੋ ਰਹੀ ਹੈ। ਤਰਸੇਮ ਲਾਲ ਜੋ ਇਕਲਾਹਾਂ ਦਾ ਰਹਿਣ ਵਾਲਾ ਹੈ, ਇਸ ਹਾਦਸੇ 'ਚ ਗੰਭੀਰ ਜ਼ਖ਼ਮੀ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪੀੜਤ ਚਕੋਹੀ ਤੋਂ ਵਾਪਸ ਆਪਣੇ ਪਿੰਡ ਇਕਲਾਹਾਂ ਆ ਰਿਹਾ ਸੀ ਤਾਂ ਤੇਜ਼ ਮੀਂਹ ਤੇ ਹਨੇਰੀ ਦੌਰਾਨ ਉਸ ਉੱਪਰ ਅਸਮਾਨੀ ਬਿਜਲੀ ਡਿੱਗੀ। ਇਸ ਨਾਲ ਮੋਟਰਸਾਈਕਲ ਪੂਰਾ ਫੁਕ ਗਿਆ ਤੇ ਤਰਸੇਮ ਲਾਲ ਵਾਲ-ਵਾਲ ਬਚ ਗਿਆ।