ਨਵੀਂ ਦਿੱਲੀ : ਸਾਬਕਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਸਾਬਕਾ ਭਾਰਤੀ ਕ੍ਰਿਕਟਰ ਵੀਨੂ ਮਾਂਕੜ ਨੂੰ ਆਈਸੀਸੀ ਹਾਲ ਆਫ ਫੇਮ ਵਿੱਚ ਸ਼ਾਮਲ ਕਰਨ 'ਤੇ ਵਧਾਈ ਦਿੰਦਿਆਂ ਖੁਸ਼ੀ ਜ਼ਾਹਰ ਕੀਤੀ ਹੈ ਅਤੇ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਦੇ ਅਮੀਰ ਇਤਿਹਾਸ ਦੇ "ਸਰਬੋਤਮ ਕ੍ਰਿਕਟਰਾਂ ਵਿੱਚੋਂ ਇੱਕ" ਦੱਸਿਆ ਹੈ। ਤੇਂਦੁਲਕਰ ਨੇ ਟਵੀਟ ਕੀਤਾ, "ਮਹਾਨ ਵੀਨੂ ਮਾਂਕੜ ਜੀ ਨੂੰ ਆਈਸੀਸੀ ਹਾਲ ਆਫ ਫੇਮ ਵਿੱਚ ਸ਼ਾਮਲ ਹੁੰਦੇ ਵੇਖ ਖੁਸ਼ੀ ਹੋਈ। ਉਹ ਭਾਰਤੀ ਕ੍ਰਿਕਟ ਦੇ ਅਮੀਰ ਇਤਿਹਾਸ ਦੇ ਸਰਬੋਤਮ ਕ੍ਰਿਕਟਰ ਸਨ।" ਵੀਨੂ ਮਾਂਕੜ ਨੇ 44 ਟੈਸਟ ਮੈਚਾਂ ਵਿੱਚ 31.47 ਦੀ ਔਸਤ ਨਾਲ 2,109 ਦੌੜਾਂ ਬਣਾਈਆਂ ਅਤੇ 162 ਵਿਕਟਾਂ ਵੀ ਲਈਆਂ। ਇੱਕ ਸਲਾਮੀ ਬੱਲੇਬਾਜ਼ ਅਤੇ ਇੱਕ ਹੌਲੀ ਖੱਬੇ ਹੱਥ ਦੀ ਆਰਥੋਡਾਕਸ ਗੇਂਦਬਾਜ਼, ਵੀਨੂ ਮਾਂਕੜ ਨੂੰ ਭਾਰਤ ਦੇ ਸਰਵਉੱਚ ਆਲਰਾਉਂਡਰ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਦਾ ਸਭ ਤੋਂ ਮਸ਼ਹੂਰ ਕਾਰਨਾਮਾ ਇੰਗਲੈਂਡ ਵਿਰੁੱਧ 1952 ਵਿੱਚ ਲਾਰਡਜ਼ ਵਿਖੇ ਹੋਇਆ ਜਦੋਂ ਉਨ੍ਹਾਂ ਨੇ 72 ਅਤੇ 184 ਦੌੜਾਂ ਬਣਾਈਆਂ ਅਤੇ ਮੈਚ ਵਿੱਚ 97 ਓਵਰ ਸੁੱਟੇ। ਉਹ ਆਪਣੇ ਟੈਸਟ ਕਰੀਅਰ ਦੌਰਾਨ ਹਰ ਸਥਿਤੀ ਵਿੱਚ ਬੱਲੇਬਾਜ਼ੀ ਕਰਨ ਵਾਲੇ ਸਿਰਫ ਤਿੰਨ ਕ੍ਰਿਕਟਰਾਂ ਵਿਚੋਂ ਇਕ ਹਨ। ਜਿਕਰਯੋਗ ਹੈ ਕਿ ਆਈਸੀਸੀ ਨੇ ਐਤਵਾਰ ਨੂੰ ਟੈਸਟ ਕ੍ਰਿਕਟ ਦੇ ਸ਼ਾਨਦਾਰ ਇਤਿਹਾਸ ਦਾ ਜਸ਼ਨ ਮਣਾਉਣ ਲਈ ਹਾਲ ਆਫ ਫੇਮ ਵਿੱਚ 10 ਕ੍ਰਿਕਟ ਆਈਕਾਨਸ ਦੇ ਵਿਸ਼ੇਸ਼ ਸੰਸਕਰਣ ਦੀ ਘੋਸ਼ਣਾ ਕੀਤੀ ,ਜਿਸ ਵਿੱਚ ਵੀਨੂ ਮਾਂਕੜ ਨੂੰ ਵੀ ਸ਼ਾਮਲ ਕੀਤਾ ਗਿਆ। ਸੂਚੀ ਚ ਥਾਂ ਬਣਾਉਣ ਵਾਲੇ ਪਹਿਲੇ ਖਿਡਾਰੀਆਂ ਚ ਸ਼ੁਰੂਆਤੀ ਯੁੱਗ (1918 ਤੋਂ ਪਹਿਲਾਂ)ਲਈ ਸਾਉਥ ਅਫਰੀਕਾ ਦੇ ਆਬਰੇ ਫਾਲਕਨਰ ਅਤੇ ਆਸਟਰੇਲੀਆ ਦੇ ਮੌਂਟੀ ਨੋਬਲ , ਦੋਵੇਂ ਵਿਸ਼ਵ ਯੁੱਧ ਦੇ ਵਿਚਲੇ ਸਮੇਂ ਲਈ (1918–1945), ਵੈਸਟਇੰਡੀਜ਼ ਦੇ ਸਰ ਲੀਰੀ ਕਾਂਸਟੇਨਟਾਈਨ ਅਤੇ ਆਸਟਰੇਲੀਆ ਦੇ ਸਟੈਨ ਸੈਕਕੇਬੇ, ਯੁੱਧ ਤੋਂ ਬਾਅਦ ਵਾਲੇ ਯੁੱਗ (1946–1970) ਲਈ ਇੰਗਲੈਂਡ ਦੇ ਟੇਡ ਡੈਕਸਟਰ ਅਤੇ ਭਾਰਤ ਦੇ ਵੀਨੂ ਮਾਂਕੜ ਦੇ ਨਾਮ ਸ਼ਾਮਲ ਹਨ।