ਕੋਲਕਾਤਾ :ਪਹਿਲਾਂ ਸ਼ੁਰੂ ਵਿਚ ਜਦੋਂ ਕੋਰੋਨਾ ਵੈਕਸੀਨੇਸ਼ਨ ਸ਼ੁਰੂ ਹੋਈ ਸੀ ਤਾਂ ਪੂਰੀ ਦੁਨੀਆਂ ਵਿਚ ਕਈ ਅਜੀਬ ਮਾਮਲੇ ਸਾਹਮਣੇ ਆਏ ਸਨ। ਹੁਣ ਭਾਰਤ ਦੇਸ਼ ਵਿਚ ਵੀ ਅਜਿਹੇ ਹੀ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਲੋਕਾਂ ਨੂੰ ਇੱਕ-ਦੋ ਦਿਨਾਂ ਤੱਕ ਇਸ ਦੇ ਸਾਈਡ-ਇਫੈਕਟਸ ਦਾ ਅਨੁਭਵ ਹੋ ਸਕਦਾ ਹੈ ਪਰ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਕਲਕੱਤਾ ਦੀ ਰਹਿਣ ਵਾਲੀ ਇਕ ਔਰਤ ਨੇ ਜਦੋਂ ਕੋਰੋਨਾ ਮਾਰੂ ਟੀਕੇ ਦੀ ਦੂਜੀ ਡੋਜ਼ ਲਵਾਈ ਤਾਂ ਉਸ ਦੇ ਸਰੀਰ ਉਤੇ ਸਟੀਲ ਦੇ ਬਰਤਨ ਚਿਪਕਣ ਲੱਗ ਪਏ। ਮਤਲਬ ਕਿ ਸਰੀਰ ਵਿੱਚ ਚੁੰਬਕੀ ਸ਼ਕਤੀ ਦੇ ਕਈ ਕੇਸ ਸਾਹਮਣੇ ਆ ਰਹੇ ਹਨ। ਸੱਭ ਤੋਂ ਪਹਿਲਾਂ ਇਕ ਮਾਮਲਾ ਨਾਸਿ਼ਕ ਵਿਚ ਸਾਹਮਣੇ ਆਇਆ ਸੀ ਜਿਥੇ ਇਕ ਵਿਅਕਤੀ ਦੇ ਸਰੀਰ ਵਿਚ ਕੋਰੋਨਾ ਵੈਕਸੀਨ ਲਵਾਉਣ ਮਗਰੋਂ ਤਬਦੀਲੀ ਆਈ ਅਤੇ ਉਸ ਨੇ ਵੇਖਿਆ ਕਿ ਸਟੀਲ ਦੇ ਬਰਤਨ ਉਸ ਦੇ ਸਰੀਰ ਉਪਰ ਚਿਪਕ ਰਹੇ ਸਨ। ਦੂਜਾ ਮਾਮਲਾ ਜਲੰਧਰ ਵਿਖੇ ਸਾਹਮਣੇ ਆਇਆ ਸੀ ਅਤੇ ਹੁਣ ਤਾਜ਼ਾ ਮਾਮਲਾ ਪੱਛਮੀ ਬੰਗਾਲ ਦੇ ਉੱਤਰੀ ਪਰਗਨਾ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ 66 ਸਾਲਾ ਇੱਕ ਔਰਤ ਨਾਲ ਅਜਿਹਾ ਹੋਇਆ ਹੈ। ਅਨਿਮਾ ਨਸਕਰ ਨਾਮ ਦੀ ਔਰਤ ਨੇ ਸਰੀਰ 'ਤੇ ਚੱਮਚ ਅਤੇ ਸਿੱਕੇ ਦੇ ਚਿਪਕਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਦੇ ਲਈ ਵੈਕਸੀਨ ਨੂੰ ਕਾਰਨ ਨਹੀਂ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਅਜਿਹੀਆਂ ਤਮਾਮ ਖ਼ਬਰਾਂ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੇ ਬੇਟੇ ਨੇ ਇਹ ਪ੍ਰਯੋਗ ਕੀਤਾ, ਜੋ ਸੱਚ ਸਾਬਤ ਹੋਇਆ। ਨਸਕਰ ਦੇ ਬੇਟੇ ਨੇ ਕਿਹਾ ਕਿ ਉਹ ਸਿਹਤ ਵਿਭਾਗ ਜਾਣਗੇ ਅਤੇ ਇਸ ਦੀ ਸੂਚਨਾ ਉੱਥੇ ਦੇ ਅਧਿਕਾਰੀਆਂ ਨੂੰ ਦੇਣਗੇ। ਸੰਦੀਪ ਨੇ ਕਿਹਾ ਕਿ ਵੈਕਸੀਨ ਨੂੰ ਦੋਸ਼ ਨਹੀਂ ਦੇ ਰਿਹਾ ਹਾਂ ਪਰ ਇਹ ਸੱਚ ਹੈ। ਆਮ ਤੌਰ 'ਤੇ ਲੋਕਾਂ ਨੂੰ ਬੁਖਾਰ, ਸਰੀਰ ਵਿੱਚ ਦਰਦ ਅਤੇ ਥਕਾਣ ਮਹਿਸੂਸ ਹੋ ਸਕਦੀ ਹੈ। ਹਾਲਾਂਕਿ ਡਾਕਟਰ ਇਸ ਨੂੰ ਆਮ ਮੰਨਦੇ ਹਨ। ਇਸ ਸਬੰਧੀ ਵਿਗਿਆਨੀਆਂ ਨੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ।