Thursday, September 19, 2024

National

Corona : ਇਸ ਤਰ੍ਹਾਂ ਖੁਲ੍ਹਣਗੇ ਦੇਸ਼ ਦੇ ਸਕੂਲ

June 19, 2021 11:06 AM
SehajTimes

ਨਵੀਂ ਦਿੱਲੀ : Corona ਕਾਰਨ ਦੇਸ਼ ਦੇ ਸਾਰੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਇੱਥੋਂ ਤਕ ਕਿ 10ਵੀਂ ਤੇ 12ਵੀਂ ਦੀ ਪ੍ਰੀਖਿਆ ਵੀ ਰੱਦ ਕਰ ਦਿੱਤੀ ਗਈ ਸੀ। ਪਰ ਹੁਣ ਦੇਸ਼ ਵਿਚ ਕੋਰੋਨਾ ਦੀ ਦੂਸਰੀ ਲਹਿਰ 'ਤੇ ਲਗਾਮ ਕੱਸੀ ਜਾ ਚੁੱਕੀ ਹੈ ਤੇ ਜ਼ਿਆਦਾਤਰ ਸੂਬੇ ਹੁਣ ਅਨਲਾਕ ਵੱਲ ਵਧ ਰਹੇ ਹਨ। ਸੂਬਿਆਂ 'ਚ ਟੀਕਾਕਰਨ ਦਾ ਪ੍ਰੋਗਰਾਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਪਰ ਮਾਪਿਆਂ ਤੇ ਬੱਚਿਆਂ ਦੇ ਮਨ ਵਿਚ ਇਹ ਸਵਾਲ ਵੀ ਹੈ ਕਿ ਆਖ਼ਰ ਸਕੂਲ ਕਦੋਂ ਖੋਲ੍ਹੇ ਜਾਣਗੇ? ਸ਼ੁੱਕਰਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਦੀ ਅਧਿਕਾਰਤ ਪ੍ਰੈੱਸ ਕਾਨਫਰੰਸ 'ਚ ਨੀਤੀ ਆਯੋਗ ਦੇ ਮੈਂਬਰ ਵੀਕੇ ਪਾਲ ਨੇ ਸਕੂਲ ਖੋਲ੍ਹਣ ਸਬੰਧੀ ਫ਼ੈਸਲਾ ਲੈਂਦੇ ਹੋਏ ਕਿਹਾ ਕਿ ਸਕੂਲਾਂ ਨੂੰ ਦੁਬਾਰਾ ਉਦੋਂ ਹੀ ਖੋਲ੍ਹਿਆ ਜਾਵੇਗਾ ਜਦੋਂ ਜ਼ਿਆਦਾਤਰ ਅਧਿਆਪਕਾਂ ਨੂੰ ਟੀਕਾ ਲੱਗ ਜਾਵੇਗਾ, ਨਾਲ ਹੀ ਬੱਚਿਆਂ ਵਿਚ ਇਨਫੈਕਸ਼ਨ ਦੇ ਅਸਰ ਬਾਰੇ ਵਿਗਆਨਕ ਜਾਣਕਾਰੀ ਸਾਹਮਣੇ ਆਵੇਗੀ। ਇਹ ਸਮਾਂ ਬਹੁਤ ਹੀ ਜਲਦ ਆਉਣ ਵਾਲਾ ਹੈ। ਸਾਨੂੰ ਇਸ ਗੱਲ 'ਤੇ ਵੀ ਧਿਆਨ ਦੇਣਾ ਪਵੇਗਾ ਕਿ ਵਿਦੇਸ਼ਾਂ ਵਿਚ ਸਕੂਲ ਖੋਲ੍ਹੇ ਤਾਂ ਗਏ ਸਨ, ਪਰ ਇਨਫੈਕਸ਼ਨ ਕਾਰਨ ਉਨ੍ਹਾਂ ਨੂੰ ਬੰਦ ਵੀ ਕਰਨਾ ਪਿਆ ਸੀ। ਅਸੀਂ ਚਾਹੁੰਦੇ ਹਾਂ ਕਿ ਅਜਿਹੀ ਸਥਿਤੀ ਭਾਰਤ ਦੀ ਨਾ ਬਣੇ, ਅਸੀਂ ਆਪਣੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਅਜਿਹੀ ਸਥਿਤੀ ਵਿਚ ਨਹੀਂ ਦੇਖਣਾ ਚਾਹੁੰਦੇ। ਡਾ. ਪਾਲ ਨੇ ਸਪੱਸ਼ਟ ਕਿਹਾ ਕਿ ਜਦੋਂ ਤਕ ਸਾਨੂੰ ਇਹ ਵਿਸ਼ਵਾਸ ਨਹੀਂ ਹੋ ਜਾਂਦਾ ਕਿ ਹੁਣ ਮਹਾਮਾਰੀ ਸਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗੀ, ਉਦੋਂ ਤਕ ਅਸੀਂ ਅਜਿਹਾ ਕੋਈ ਕਦਮ ਨਹੀਂ ਚੁੱਕਾਂਗੇ।'

Have something to say? Post your comment