ਨਵੀਂ ਦਿੱਲੀ : ਪੂਰੇ ਭਾਰਤ ਦੇਸ਼ ਵਿਚ ਕੋਰੋਨਾ ਦੇ ਨਾਲ ਨਾਲ ਗਰਮੀ ਦਾ ਪ੍ਰਕੋਪ ਵੀ ਚਲ ਰਿਹਾ ਹੈ। ਜੇਕਰ ਗਰਮੀ ਦੀ ਗੱਲ ਕਰੀਏ ਤਾਂ ਇਸ ਤੋਂ ਰਾਹਤ ਛੇਤੀ ਹੀ ਮਿਲੇਗੀ ਕਿਉਂਕਿ ਮਾਨਸੂਨ ਦੇਸ਼ ਦੇ ਕਈ ਹਿੱਸਿਆਂ ਵਲ ਤੇਜੀ ਨਾਲ ਵੱਧ ਰਿਹਾ ਹੈ। ਦਖਣੀ ਪਛਮੀ ਮੌਨਸੂਨ ਸ਼ੁਕਰਵਾਰ ਨੂੰ ਉਤਰੀ ਅਰਬ ਸਾਗਰ, ਗੁਜਰਾਤ, ਸੌਰਾਸ਼ਟਰ ਤੋਂ ਹੁੰਦੇ ਹੋਏ ਰਾਜਸਥਾਨ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਕੁੱਝ ਹਿੱਸਿਆਂ ’ਚ ਪਹੁੰਚ ਗਿਆ ਹੈ। ਇਸ ਨਾਲ ਸ਼ਨਿਚਰਵਾਰ ਨੂੰ ਇਹ ਦਖਣੀ ਰਾਜਸਥਾਨ ਦੇ ਹੋਰ ਹਿੱਸਿਆਂ ਸਣੇ ਪਛਮੀ ਉੱਤਰ ਪ੍ਰਦੇਸ਼ ’ਚ ਅੱਗੇ ਵਧਣ ਦੀ ਸੰਭਵਾਨਾ ਹੈ। ਇਕ ਲੰਮੇ ਸਮੇਂ ਤਕ ਚਲਣ ਵਾਲੇ ਚੱਕਰਵਾਤੀ ਚੱਕਰ ਦੇ ਅਗਲੇ ਹਫ਼ਤੇ ਤਕ ਪੂਰਬੀ ਉੱਤਰ ਪ੍ਰਦੇਸ਼ ਤੋਂ ਬਿਹਾਰ ਤਕ ’ਚ ਰਹਿਣ ਦੀ ਉਮੀਦ ਹੈ। ਇਨ੍ਹਾਂ ਚੱਕਰਵਾਤੀ ਹਵਾਵਾਂ ਦੇ ਖੇਤਰਾਂ ’ਚ ਭਾਰਤ ਦੇ ਕੁੱਝ ਹਿੱਸਿਆਂ ’ਚ ਗਰਜ ਦੇ ਨਾਲ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਕੁੱਝ ਦਿਨ ਦਿੱਲੀ ’ਚ ਬਦਲ ਛਾਏ ਰਹਿਣਗੇ ਤੇ ਗਰਜ ਦੇ ਨਾਲ ਬੁਛਾਰਾਂ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ’ਚ ਬਾਰਿਸ਼ ਗਤੀਵਿਧੀਆਂ ਵਧਣ ਦੇ ਆਸਾਰ ਹਨ। ਨਾਲ ਹੀ ਨਾਲ ਮੌਨਸੂਨ ਵੀ ਅੱਗੇ ਵਧ ਸਕਦਾ ਹੈ। ਨੇਪਾਲ ’ਚ ਲਗਾਤਾਰ ਹੋ ਰਹੀ ਬਾਰਿਸ਼ ਨਾਲ ਬਿਹਾਰ ਦੀਆਂ ਨਦੀਆਂ ਓਵਰਫਲੋ ਨਜ਼ਰ ਆ ਰਹੀਆਂ ਹਨ। ਹੜ੍ਹ ਵਰਗੀ ਸਥਿਤੀ ਕਈ ਜ਼ਿਲ੍ਹਿਆਂ ’ਚ ਬਣੀ ਹੋਈ ਹੈ। ਝਾਰਖੰਡ, ਬੰਗਾਲ ਅਗਲੇ ਤਿੰਨ ਦਿਨ ਤੇ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਦਿੱਲੀ, ਪੰਜਾਬ ਹੋਰ ਹਿੱਸਿਆਂ ’ਚ ਮੌਨਸੂਨ ਨੂੰ ਪਹੁੰਚਣ ’ਚ ਤੇ 4 ਤੋਂ 5 ਦਿਨ ਲੱਗ ਸਕਦੇ ਹਨ।