ਧਾਰਾ 370 ਬਾਰੇ ਹੋਈਆਂ ਅਹਿਮ ਗੱਲਾਂ
ਜੰਮੂ-ਕਸ਼ਮੀਰ: ਵੀਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਜੰਮੂ-ਕਸ਼ਮੀਰ ਦੀਆਂ ਅੱਠ ਪਾਰਟੀਆਂ ਨਾਲ ਬੈਠਕ ਹੋਈ ਸੀ। ਇਸ ਦੌਰਾਨ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਮੀਟਿੰਗ ਖ਼ੁਸ਼ਗਵਾਰ ਸੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਵਿਧਾਨ ਸਭਾ ਚੋਣਾਂ ਜਲਦ ਕਰਵਾਉਣ ਦਾ ਭਰੋਸਾ ਵੀ ਦਿੱਤਾ। ਮੀਟਿੰਗ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਅਜਿਹੀ ਮੀਟਿੰਗ 5 ਅਗਸਤ, 2019 ਤੋਂ ਪਹਿਲਾਂ ਹੀ ਬੁਲਾ ਲਈ ਜਾਂਦੀ, ਕਿਉਂਕਿ ਫ਼ੈਸਲੇ ਉਥੋਂ ਦੇ ਲੋਕਾਂ ਅਤੇ ਚੁਣੇ ਗਏ ਨੁਮਾਇੰਦਿਆਂ ਦੀ ਰਾਏ ਲਏ ਬਗੈਰ ਲਏ ਗਏ ਸੀ।
ਪਰ ਜੋ ਹੋਇਆ ਉਹ ਹੋਇਆ। ਸਾਨੂੰ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਾਹਮਣੇ ਆਪਣੀ ਗੱਲ ਰੱਖਣ ਦਾ ਮੌਕਾ ਮਿਲਿਆ। ਕਿਉਂਕਿ ਇਸ ਮੀਟਿੰਗ ਵਿਚ ਕੋਈ ਏਜੰਡਾ ਨਹੀਂ ਸੀ, ਇਸ ਲਈ ਅਸੀਂ ਖੁੱਲ੍ਹ ਕੇ ਆਪਣੇ ਵਿਚਾਰ ਜ਼ਾਹਰ ਕੀਤੇ। ਪੀਪਲਜ਼ ਡੈਮੋਕਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਕਿਹਾ ਕਿ 5 ਅਗਸਤ ਦੀ ਘਟਨਾ ਤੋਂ ਬਾਅਦ ਜੰਮੂ-ਕਸ਼ਮੀਰ ਦੇ ਲੋਕ ਬਹੁਤ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਗੱਲਬਾਤ ਚੰਗੇ ਮਾਹੌਲ ਵਿੱਚ ਹੋਈ। ਮਹਿਬੂਬਾ ਨੇ ਕਿਹਾ ਕਿ ਜਿਸ ਢੰਗ ਨਾਲ ਧਾਰਾ 370 ਨੂੰ ਹਟਾ ਦਿੱਤਾ ਗਿਆ ਉਹ ਗੈਰਕਾਨੂੰਨੀ ਹੈ। ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਬਹੁਤ ਸਾਰੀਆਂ ਗੱਲਾਂ ਦੱਸੀਆਂ ਗਈਆਂ ਸੀ। ਉਨ੍ਹਾਂ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਵਿਚ ਪੂਰੇ ਸੂਬੇ ਦਾ ਰਾਜ ਵਾਪਸ ਕਰਨ ਦੀ ਮੰਗ ਕੀਤੀ ਹੈ। ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਲਗਪਗ 80 ਪ੍ਰਤੀਸ਼ਤ ਰਾਜਨੀਤਿਕ ਪਾਰਟੀਆਂ ਨੇ ਧਾਰਾ 370 'ਤੇ ਵਿਚਾਰ ਵਟਾਂਦਰਾ ਕੀਤਾ। ਪੀਪਲਜ਼ ਡੈਮੋਕਰੇਟਿਕ ਪਾਰਟੀ ਦੇ ਨੇਤਾ ਮੁਜ਼ੱਫਰ ਹੁਸੈਨ ਬੇਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਸ਼ਾਨਦਾਰ ਸੀ। ਆਰਟੀਕਲ 370 'ਤੇ ਪੀਡੀਪੀ ਨੇਤਾ ਨੇ ਕਿਹਾ- ਮੈਂ ਕਿਹਾ ਕਿ ਧਾਰਾ 370 ਦਾ ਮਾਮਲਾ ਸੁਪਰੀਮ ਕੋਰਟ ਵਿੱਚ ਹੈ। ਸੁਪਰੀਮ ਕੋਰਟ ਧਾਰਾ 370 ਦੇ ਮਾਮਲੇ ਵਿਚ ਫੈਸਲਾ ਲਵੇਗੀ। ਮੈਂ ਧਾਰਾ 370 ਦੀ ਕੋਈ ਮੰਗ ਨਹੀਂ ਕੀਤੀ।