ਨਵੀਂ ਦਿੱਲੀ : ਰੋਜ਼ਾਨਾ ਤੇਲ ਦੇ ਵੱਧ ਰਹੇ ਭਾਅ ਵਿਚ ਅੱਜ ਬਰੇਕ ਲੱਗੀ ਹੈ ਪਰ ਇਹ ਸਿਰਫ਼ ਇਕ ਦਿਨ ਦੀ ਰਾਹਤ ਹੀ ਹੋਵੇਗੀ ਕਿਉਂ ਕਿ ਸਰਕਾਰ ਦੀ ਇਹ ਰੀਤ ਬਣ ਗਈ ਹੈ ਕਿ ਇਕ ਦਿਨ ਤੇਲ ਦੇ ਰੇਟ ਵਧਾਓ ਅਤੇ ਦੂਜੇ ਦਿਨ ਰੁਕ ਕੇ ਇਹ ਸਿਲਸਿਲਾ ਜਾਰੀ ਰਹੇ। ਦਰਅਸਲ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਅੱਜ ਕੁਝ ਰਾਹਤ ਮਿਲੀ ਹੈ। ਇਕ ਦਿਨ ਪਹਿਲਾਂ ਯਾਨੀ ਕਿ ਵੀਰਵਾਰ ਨੂੰ ਤੇਲ ਕੰਪਨੀਆਂ ਨੇ Petrol Rate ਕੀਮਤ ਵਿਚ 26 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 7 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਅਜਿਹੇ ਵਿਚ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਪੈਟਰੋਲ ਦਿੱਲੀ ਵਿਚ ਪੈਟਰੋਲ 97.76 ਰੁਪਏ ਅਤੇ ਡੀਜ਼ਲ 88.30 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਥੇ ਜਾਣਕਾਰੀ ਲਈ ਦਸ ਦਈਏ ਕਿ ਜੂਨ ਵਿਚ ਹੁਣ ਤਕ ਦਿੱਲੀ ਵਿਚ ਪੈਟਰੋਲ ਦੀ ਕੀਮਤ ਵਿਚ 3.53 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 3.15 ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਮਈ ਵਿਚ ਪੈਟਰੋਲ 3.83 ਰੁਪਏ ਅਤੇ ਡੀਜ਼ਲ 4.42 ਰੁਪਏ ਮਹਿੰਗਾ ਹੋਇਆ ਸੀ। 4 ਮਈ ਤੋਂ ਲੈ ਕੇ ਹੁਣ ਤਕ, ਡੀਜ਼ਲ ਦੀ ਕੀਮਤ ਵਿਚ ਰੁਕ-ਰੁਕ ਕੇ 30 ਦਿਨਾਂ ਵਿਚ 7.52 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ, ਪੈਟਰੋਲ ਇਕ ਹੀ ਦਿਨ ਵਿਚ 7.44 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ, ਹੁਣ ਅੱਠ ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਪੈਟਰੋਲ ਦੀ ਪ੍ਰਚੂਨ ਕੀਮਤ ਪਾਰ ਹੋ ਗਈ ਹੈ 100 ਰੁਪਏ ਪ੍ਰਤੀ ਲੀਟਰ। ਇਹ ਹੋ ਗਿਆ ਹੈ। ਮਹਾਂਨਗਰ ਮੁੰਬਈ, ਹੈਦਰਾਬਾਦ ਅਤੇ ਬੰਗਲੁਰੂ ਵਿਚ ਪੈਟਰੋਲ ਪਹਿਲਾਂ ਹੀ 100 ਰੁਪਏ ਪ੍ਰਤੀ ਲੀਟਰ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।ਇਥੇ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਰੋਜ਼ਾਨਾ ਵੱਧ ਰਹੀਆਂ ਤੇਲ ਦੀਆਂ ਕੀਮਤਾ ਵਿਚ ਅੱਜ ਵਾਂਗ ਬਰੇਕ ਲੱਗੇਗੀ ਜਾਂ ਨਹੀਂ।