ਨਵੀਂ ਦਿੱਲੀ: ਫਿਲਹਾਲ ਰਾਹਤ ਨਹੀਂ ਮਿਲੇਗੀ ਪਰ ਮਰਾਠਵਾੜਾ, ਤਾਮਿਲਨਾਡੂ, ਦੱਖਣੀ ਗੁਜਰਾਤ ਅਤੇ ਉਤਰਾਖੰਡ ਵਿਚ ਇੱਕ ਜਾਂ ਦੋ ਥਾਵਾਂ ਦੇ ਨਾਲ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਮੌਸਮ ਖੁਸ਼ਕ, ਗਰਮ ਅਤੇ ਨਮੀ ਵਾਲਾ ਰਹੇਗਾ। ਮੌਸਮ ਵਿਭਾਗ ਨੇ ਕਿਹਾ ਹੈ ਕਿ ਮੌਨਸੂਨ ਦੀ ਪਹਿਲੀ ਬਾਰਸ਼ ਲਈ ਉੱਤਰ ਪੱਛਮੀ ਭਾਰਤ ਦੇ ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ਨੂੰ ਇੱਕ ਹੋਰ ਹਫ਼ਤੇ ਦਾ ਇੰਤਜ਼ਾਰ ਕਰਨਾ ਪਏਗਾ। ਆਮ ਤੌਰ 'ਤੇ ਮੌਨਸੂਨ 27 ਜੂਨ ਤਕ ਦਿੱਲੀ ਪਹੁੰਚ ਜਾਂਦਾ ਹੈ ਅਤੇ 8 ਜੁਲਾਈ ਤੱਕ ਦੇਸ਼ ਭਰ ਵਿਚ ਦਸਤਕ ਦੇ ਦਿੰਦਾ ਹੈ। ਪਿਛਲੇ ਸਾਲ ਮੌਨਸੂਨ 25 ਜੂਨ ਨੂੰ ਦਿੱਲੀ ਪਹੁੰਚਿਆ ਸੀ ਅਤੇ 29 ਜੂਨ ਤੱਕ ਪੂਰੇ ਦੇਸ਼ ਵਿੱਚ ਪਹੁੰਚ ਗਿਆ ਸੀ। ਭਾਰਤ ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਮੌਨਸੂਨ ਦੇ ਮੌਸਮ ਵਿਚ ਕੇਂਦਰੀ ਦਿੱਲੀ ਵਿਚ ਸਿਰਫ 8.5 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ, ਜਿਸ ਨਾਲ ਇਹ ਦੇਸ਼ ਦਾ ਦੂਜਾ ਸਭ ਤੋਂ ਵੱਧ ਮੀਂਹ ਦੀ ਘਾਟ ਵਾਲਾ ਖੇਤਰ ਬਣ ਗਿਆ ਹੈ। ਭਾਰਤ ਵਿੱਚ 1 ਜੂਨ ਤੋਂ 30 ਸਤੰਬਰ ਤੱਕ ਅਧਿਕਾਰਤ ਤੌਰ 'ਤੇ ਮੌਨਸੂਨ ਦਾ ਮੌਸਮ ਮੰਨਿਆ ਜਾਂਦਾ ਹੈ। ਕੇਂਦਰੀ ਦਿੱਲੀ ਵਿੱਚ 1 ਜੂਨ ਤੋਂ ਹੁਣ ਤੱਕ ਆਮ 55.2 ਮਿਲੀਮੀਟਰ ਦੇ ਮੁਕਾਬਲੇ ਸਿਰਫ 8.5 ਮਿਲੀਮੀਟਰ ਬਾਰਸ਼ ਹੋਈ ਹੈ, ਜੋ ਕਿ 85 ਪ੍ਰਤੀਸ਼ਤ ਘੱਟ ਹੈ। ਦੱਖਣ ਪੱਛਮੀ ਦਿੱਲੀ ਅਤੇ ਨਵੀਂ ਦਿੱਲੀ ਵਿਚ ਹੁਣ ਤਕ ਕ੍ਰਮਵਾਰ 6 ਮਿਲੀਮੀਟਰ ਅਤੇ 27.7 ਮਿਲੀਮੀਟਰ ਬਾਰਸ਼ ਹੋਈ ਹੈ, ਜੋ ਕਿ ਆਮ ਬਾਰਸ਼ ਨਾਲੋਂ 52 ਪ੍ਰਤੀਸ਼ਤ ਘੱਟ ਹੈ।