ਉਂਝ ਤਾਂ ਇਸ ਵੇਲੇ ਕਲਾ ਦੇ ਖੇਤਰ ਵਿਚ ਬੁਹਤ ਸਾਰੇ ਚਿਹਰੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਕੇ ਰੰਗੀਨ ਪਰਦੇ ’ਤੇ ਕਲਾ ਦਾ ਜਾਦੂ ਬਿਖ਼ੇਰ ਰਹੇ ਹਨ ਤੇ ਫਿਲਮੀ ਦੁਨੀਆਂ ’ਚ ਵੱਖਰੀ ਅਦਾਕਾਰੀ ਰਾਹੀਂ ਆਪਣੀ ਗੁੜੀ ਪਹਿਚਾਣ ਬਣਾਉਣ ’ਚ ਮਗਨ ਹਨ ਤੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਤਰਾਸ਼ ਕੇ ਪਰਦੇ ’ਤੇ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ਰੋਲ/ ਕੰਮ ਵਿਚ ਜਾਨ ਪਾ ਦਿੰਦੇ ਹਨ ਤੇ ਪੂਰੀ ਤਰ੍ਹਾਂ ਤਰਾਸ਼ ਕੇ ਕੰਮ ਕਰਨ ’ਚ ਆਪਣੀ ਕਾਮਯਾਬੀ ਸਮਝਦੇ ਹਨ ਅਤੇ ਫੋਕੇ ਵਿਖਾਵੇ ਤੋਂ ਕੋਹਾਂ ਦੂਰ ਨਜ਼ਰ ਆਉਂਦੇ ਹਰ ਤੇ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ਵਾਲੀ ਕਹਾਵਤ ਦੇ ਚਲਦਿਆਂ ਕਈ ਕਈ ਸਾਲਾਬੱਧੀ ਮਿਹਨਤ ਕਰ ਕੇ ਆਪਣੇ ਆਪ ਨੂੰ ਸਥਾਪਿਤ ਕਲਾਕਾਰ ਵਾਲਾ ਮੁਕਾਮ ਹਾਸਲ ਕਰਨ ਵਿੱਚ ਕਾਹਲ ਨਹੀਂ ਕਰਦੇ ਤੇ ਇਹ ਸਾਬਤ ਕਰ ਦਿੰਦੇ ਹਨ ਕਿ ਜਦੋਂ ਉਨ੍ਹਾਂ ਦੁਆਰਾ ਕੀਤੀ ਗਈ ਅਦਾਕਾਰੀ ਨੂੰ ਦੇਖ ਕੇ ਦਰਸ਼ਕ ਵਰਗ ਅਸ਼-ਅਸ਼ ਕਰ ਉੱਠੇ ਤੇ ਤਾੜੀਆਂ ਦੀ ਗੜਗੜਾਹਟ ਵਿਚ ਆਪ ਮੁਹਾਰੇ ਹੀ ਉਨ੍ਹਾਂ ਦੀ ਅਦਾਕਾਰੀ ਨੂੰ ਸਲਾਹਿਆ ਜਾਵੇ ਤਾਂ ਇਸ ਨਾਲ ਕੰਮ ਕਰਨ ਵਾਲੇ ਦਾ ਹੌਸਲਾ ਚੋਗਣਾ ਹੋ ਜਾਂਦਾ ਹੈ ਤੇ ਅਜਿਹੀ ਹੱਲਾਸ਼ੇਰੀ ਦੇ ਬਲਬੂਤੇ ’ਤੇ ਆਉਣ ਵਾਲੇ ਸਮੇਂ ਵਿਚ ਕਾਮਯਾਬੀ ਦਾ ਜਾਦੂ ਸਿਰ ਚੜ੍ਹ ਕੇ ਬੋਲਣ ਲੱਗ ਪੈਂਦਾ ਹੈ ਜੇਕਰ ਰੰਗਮੰਚ ਤੇ ਫਿਲਮੀ ਖੇਤਰ ਵਿਚ ਵਿਚਰ ਰਹੇ ਇੱਕ ਅਜਿਹੇ ਕਲਾਕਾਰ ਦੀ ਗੱਲ ਕਰੀਏ ਜੋ ਲੰਮੇ ਸਮੇਂ ਤੋਂ ਰੰਗਮੰਚ ਨਾਲ ਜੁੜ ਕੇ ਹੁਣ ਫਿਲਮ ਵਿਚ ਹਰ ਤਰ੍ਹਾਂ ਦੇ ਰੋਲ ਵਿਚ ਫਿੱਟ ਬੈਠਣ ਵਾਲੇ ਕਲਾਕਾਰਾਂ ਦੀ ਕਤਾਰ ਵਿਚ ਖੜ੍ਹਾ ਨਜ਼ਰ ਆਉਂਦਾ ਹੈ ਰੰਗ ਮੰਚ ਤੋਂ ਲੈ ਕੇ ਹਿੰਦੀ ਤੇ ਪੰਜਾਬੀ ਫਿਲਮ ਪਰਦੇ ’ਤੇ ਆਪਣੀ ਕਲਾਂ ਦਾ ਬਾਖ਼ੂਬੀ ਪ੍ਰਦਰਸ਼ਨ ਕਰ ਚੁੱਕਿਆ ਹੈ ਇਹ ਕਲਾਕਾਰ ਆਪਣੇ ਦੌਰ ਵਿੱਚ ਕਾਫੀ ਸੰਘਰਸ਼ ਭਰੇ ਦੌਰ ਵਿਚੋਂ ਦੀ ਲੰਘਿਆ ਹੈ ਪਰ ਮਿਹਨਤ ਕਰਨ ’ਚ ਵਿਸਵਾਸ਼ ਰੱਖਣ ਤੇ ਫੋਕੀ ਚਕਾਚੌਂਧ ਤੋਂ ਦੂਰ ਆਪਣੇ ਕੰਮ ਨੂੰ ਪੂਰੀ ਰੀਝ ਨਾਲ ਕਰਨ ਵਿੱਚ ਵਿਸਵਾਸ਼ ਰੱਖਣ ਵਾਲੇ ਇਸ ਕਲਾਕਾਰ ਦਾ ਨਾਮ ਹੈ ਆਰ ਐੱਸ ਯਮਲਾ ਜਿਸ ਦਾ ਜਨਮ ਪਿਤਾ ਸੁੱਚਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੁਰਨਾਮ ਕੌਰ ਦੀ ਕੁੱਖੋਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀ ਗੁਜਰਾਂ ਵਿਚ ਹੋਇਆ ਤੇ ਆਪਣੀ ਬੀ ਐੱਸ ਸੀ ਦੀ ਪੜ੍ਹਾਈ ਕਰਨ ਉਪਰੰਤ ਆਰ ਐਸ ਯਮਲਾ ਕਈ ਤਰ੍ਹਾਂ ਦੀਆਂ ਪਰਿਵਾਰਾਕ ਤੰਗੀਆਂ ਤੁਰਸ਼ੀਆਂ ਵਿੱਚੋਂ ਦੀ ਲੰਘਿਆ ਪਰ ਮਾਪਿਆਂ ਦੀ ਹੌਂਸਲਾ ਅਫ਼ਜਾਈ ਨੇ ਉਸ ਨੂੰ ਸੰਘਰਸ਼ ਭਰੇ ਦੌਰ ਵਿੱਚ ਨਿਰਾਸ਼ ਨਹੀਂ ਹੋਣ ਦਿੱਤਾ ਇਸ ਕਲਾਕਾਰ ਵਿੱਚ ਕਲਾ ਵਾਲਾ ‘ਕੀੜਾ’ ਤਾਂ ਇਸ ਅੰਦਰ ਪੜ੍ਹਾਈ ਸਮੇਂ ਤੋਂ ਹੀ ਘਰ ਕਰ ਗਿਆ ਜੋ ਹੋਲੀ ਹੋਲੀ ਰੰਗਮੰਚ ਖੇਤਰ ’ਚ ਕਦਮ ਰੱਖਦਿਆਂ ਪੁਰਾ ਹੁੰਦਾ ਗਿਆ।
ਦੋ ਦਹਾਕਿਆਂ ਦੇ ਵੱਧ ਸਮੇਂ ਤੋਂ ਰੰਗਮੰਚ ਤੇ ਫਿਲਮ ਖੇਤਰ ਨਾਲ ਜੁੜ ਕੇ ਬੁਹਤ ਸਾਰੀਆਂ ਕਲਾ ਰੂਪੀ ਬਾਰੀਕੀਆਂ ਸਿੱਖੀਆਂ ਤੇ ਰੰਗਮੰਚ ਦੇ ਖੇਤਰ ’ਚ ਦਿੱਗਜ ਰੰਗਕਰਮੀਆਂ ਨੂੰ ਗੁਰੂ ਧਾਰਨ ਕਰਕੇ ਇਸ ਖੇਤਰ ਵਿਚ ਨਿਵੇਕਲੀ ਪਹਿਚਾਣ ਬਣਾਈ ਜੇਕਰ ਕਲਾਕਾਰ ਯਮਲੇ ਦੇ ਰੰਗਮੰਚ ਸਮੇਂ ਦੀਆਂ ਪ੍ਰਾਪਤੀਆਂ ਦੀ ਘੋਖ ਕੀਤੀ ਜਾਏ ਤਾਂ ਉਨ੍ਹਾਂ ਰੰਗਮੰਚ ਦੇ ਉੱਘੇ ਨਾਟਕਕਾਰ ਰਾਹੁਲ ਮਾਰਕੰਡੇ ਰਾਹੀ ਸ਼ੁਰੂਆਤ ਕੀਤੀ ਜਿਥੇ ਉਸ ਨੇ ਨਾਟਕ ਸਰਹੱਦ ਪਾਰ ਵਿਚ ਪਹਿਲੀ ਵਾਰ ਮੁਸਲਮਾਨ ਲੜਕੇ ਦਾ ਕਿਰਦਾਰ ਅਦਾ ਕੀਤਾ ਸੀ। ਇਸ ਨਾਟਕ ਦੀ ਕਹਾਣੀ ਹਿੰਦੋਸਤਾਨ ਤੇ ਪਾਕਿਸਤਾਨ ਦੇ ਦੋ ਪਿੰਡਾਂ ਦੋਰਾਨਾ ਤੇ ਇਕਬਾਲ ਗੱਜ ਦੀ ਸੀ ਜਿਸ ਵਿਚਲੀ ਨਿਭਾਈ ਭੂਮਿਕਾ ਨੂੰ ਅੱਜ ਵੀ ਦਰਸ਼ਕਾਂ ਯਾਦ ਕਰਦੇ ਹਨ ਤੇ ਉੱਘੇ ਨਾਟਕਕਾਰ ਤੇ ਫਿਲਮਸਾਜ ਸਵਰਗੀ ਹਰਪਾਲ ਟਿਵਾਣਾ ਜੀ ਦੇ ਨਾਟਕ ਗੁਰੱਪ ਨਾਲ ਮਹਾਰਾਜਾ ਰਣਜੀਤ ਸਿੰਘ, ਇੱਕ ਅੱਖ ਇੱਕ ਨਜ਼ਰ, ਆਦਿ ਨਾਟਕ ਵੱਖ ਵੱਖ ਸਟੇਜਾਂ ’ਤੇ ਖੇਡਕੇ ਨਿਵੇਕਲੀ ਪਹਿਚਾਣ ਬਣਾਈ ਅਤੇ ਇਸੇ ਤਰ੍ਹਾਂ ਹੀ ਰੰਗਮੰਚ ਤੇ ਫਿਲਮਾਂ ਦੇ ਥੰਮ ਕਹੇ ਜਾਂਦੇ ਕਲਾਕਾਰ ਰਾਜੇਸ਼ ਸ਼ਰਮਾ ਤੋਂ ਕਾਫੀ ਕੁਝ ਸਿੱਖਣ ਤੋਂ ਇਲਾਵਾ ਉਨ੍ਹਾਂ ਦੀ ਸਰਪ੍ਰਸਤੀ ਹੇਠ ਨਾਟਕ ਰਾਣੀ ਕੋਕਲਾਂ, ਕੇਹਰ ਸਿੰਘ ਦੀ ਮੌਤ, ਤੇ ਵੰਡ ਖੇਡੇ ਗਏ ਤੇ ਇਸ ਤੋਂ ਇਲਾਵਾ ਹੁਣ ਤੱਕ ਬੁਹਤ ਸਾਰੇ ਨਾਟਕ ਖੇਡੇ ਜਾ ਚੁੱਕੇ ਹਨ। ਕਲਾਕਾਰ ਯਮਲਾ ਜਿਥੇ ਇਕ ਵਧੀਆਂ ਅਦਾਕਾਰ ਹੈ ਉਥੇ ਹੀ ਉਹ ਵੱਖ-ਵੱਖ ਅਵਾਜ਼ਾਂ ਵਿੱਚ ਹਿੰਦੀ ਫਿਲਮਾਂ ਦੇ ਦਿੱਗਜ਼ ਕਲਾਕਾਰਾਂ ਦੀ ਮਮਿਕਰੀ ਕਰਨ ’ਚ ਵੀ ਮੁਹਾਰਤ ਹਾਸਲ ਰੱਖਦਾ ਹੈ ਜੇਕਰ ਉਨ੍ਹਾਂ ਦੁਆਰਾ ਫਿਲਮਾਂ ’ਚ ਕੀਤੇ ਗਏ ਕੰਮਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਉਹ ਹਾਲੀਵੁੱਡ ਫਿਲਮ ਦਾ ਪਾਰਟੀਸਨ, ਬਾਲੀਵੁੱਡ ਲਵ ਆਜ ਕਲ, ਮਿੱਠੂ ਸਿੰਘ ਦਾ ਵਿਆਹ, ਗੁਡ ਲੱਕ ਜੈਰੀ, ਤੇ ਪੰਜਾਬੀ ਫਿਲਮਾਂ ਬੁਰਆ, ਮੈਰਿਜ਼ ਪੈਲੇਸ, ਨਿੱਕਾ ਜੈਲਦਾਰ 3, ਛੱਲੇ ਮੁੰਦੀਆਂ, ਜ਼ਿੰਦਗੀ ਜ਼ਿੰਦਾਬਾਦ, ਕਿਸਮਤ 2, ਹੈਪੀ ਫੈਮਲੀ, ਤੋਂ ਇਲਾਵਾ ਵੈਬ ਸੀਰੀਜ਼ ਫ਼ਿਲਮਾਂ ਮੈਂਟਲ, ਜੂਆ, ਰਾਤ, ਸੁਪਨਾ, ਹੀਰੋਇਨ, ਸਮਝੌਤਾ, ਰੇਪ ਕੇਸ, ਆਦਿ ਫ਼ਿਲਮਾਂ ਵਿਚ ਕੰਮ ਕਰ ਚੁੱਕਿਆ ਹੈ।
ਇਨ੍ਹਾਂ ਵਿਚੋਂ ਕੁੱਝ ਫ਼ਿਲਮਾਂ ਰੀਲੀਜ਼ ਹੋ ਗਈਆਂ ਹਨ ਤੇ ਕੁਝ ਜਲਦੀ ਹੀ ਰੀਲੀਜ਼ ਹੋਣ ਲਈ ਤਿਆਰ ਹਨ। ਕਲਾਕਾਰ ਆਰ ਐੱਸ ਯਮਲਾ ਆਉਣ ਵਾਲੇ ਸਮੇਂ ਵਿੱਚ ਕਈ ਫ਼ਿਲਮਾਂ ਤੇ ਵੈਬ ਸੀਰੀਜ਼ ਵਿਚ ਨਜ਼ਰ ਆਵੇਗਾ ਤੇ ਇਸ ਦਾ ਬੇਟਾ ਕੇ ਐਸ ਵਿੱਕੀ ਵੀ ਕਲਾ ਖੇਤਰ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ ਤੇ ਜਲਦੀ ਹੀ ਦਰਸ਼ਕਾਂ ਨੂੰ ਸੁਨਿਹਰੀ ਪਰਦੇ ’ਤੇ ਨਜ਼ਰ ਆਵੇਗਾ। ਅੱਜ ਕੱਲ੍ਹ ਇਹ ਕਲਾਕਾਰ ਆਪਣੇ ਪਰਿਵਾਰ ਪਤਨੀ ਬੱਚਿਆਂ ਸਮੇਤ ਪਟਿਆਲਾ ਵਿਖੇ ਆਪਣਾ ਜੀਵਨ ਖ਼ੁਸ਼ੀ ਨਾਲ ਬਤੀਤ ਕਰ ਰਿਹਾ ਹੈ।
ਜੌਹਰੀ ਮਿੱਤਲ ਸਮਾਣਾ (ਪਟਿਆਲਾ)98762 20422