Thursday, November 21, 2024

National

ਪਹਿਲਵਾਨ ਸੁਮਿਤ ਮਲਿਕ ਦੇ ਓਲੰਪਿਕ ਵਿਚ ਹਿੱਸਾ ਲੈਣ 'ਤੇ ਲੱਗੀ ਪਾਬੰਦੀ

July 03, 2021 08:23 AM
SehajTimes

ਨਵੀਂ ਦਿੱਲੀ : ਕੁੱਝ ਦੇਰ ਪਹਿਲਾਂ ਭਾਰਤੀ ਪਹਿਲਵਾਨ ਸੁਮਿਤ ਮਲਿਕ ਉਤੇ ਪਾਬੰਦੀ ਲਾਈ ਗਈ ਸੀ ਕਿ ਉਹ ਹੁਣ ਖੇਡਾਂ ਵਿਚ ਹਿੱਸਾ ਨਹੀਂ ਲੈ ਸਕਦਾ। ਇਸ ਦਾ ਕਾਰਨ ਇਹ ਸੀ ਕਿ ਉਸ ਦੇ ਡੋਪ ਟੈਸਟ ਵਿਚ ਨਸ਼ਾ ਹੋਣ ਦੀ ਪੁਸ਼ਟੀ ਹੋਈ ਸੀ। ਇਸੇ ਕਰ ਕੇ ਹੁਣ ਮਲਿਕ ਦੇ ਓਲੰਪਿਕ ਵਿਚ ਹਿੱਸਾ ਲੈਣ ਦੀ ਉਮੀਦ ਖ਼ਤਮ ਹੋ ਗਈ ਕਿਉਂਕਿ UWW ਨੇ ਉਸ ਦੇ ਬੀ ਸੈਂਪਲ ਵਿਚ ਪਾਬੰਦੀਸ਼ੁਦਾ ਪਦਾਰਥ ਦੇ ਨਿਸ਼ਾਨ ਪਾਏ ਜਾਣ ਤੋਂ ਬਾਅਦ ਦੋ ਸਾਲਾਂ ਲਈ ਪਾਬੰਦੀ ਲਗਾਈ ਹੈ। ਹੁਣ ਇਸ ਸੱਭ ਮਗਰੋਂ ਮਲਿਕ ਨੂੰ ਇਕ ਮੌਕਾ ਦਿਤਾ ਗਿਆ ਹੈ ਕਿ ਉਹ ਜਾਂ ਤਾਂ ਇਸ ਪਾਬੰਦੀ ਵਿਰੁਧ ਅਪੀਲ ਕਰੇ ਜਾਂ ਇਸ ਪਾਬੰਦੀ ਵਾਲੇ ਫ਼ੈਸਲੇ ਨੂੰ ਮੰਨ ਲਵੇ। ਇਸ ਲਈ ਮਲਿਕ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਦਰਅਸਲ ਸੋਫੀਆ ਵਿਚ ਵਿਸ਼ਵ ਓਲੰਪਿਕ ਕੁਆਲੀਫਾਇਰ ਵਿਚ ਡੋਪ ਟੈਸਟ ਵਿਚ ਅਸਫਲ ਹੋਣ ਤੋਂ ਬਾਅਦ ਉਸ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਇਸੇ ਟੂਰਨਾਮੈਂਟ ਵਿਚ, ਉਸਨੇ 125 ਕਿਲੋ ਵਰਗ ਵਿਚ ਟੋਕਿਓ ਓਲੰਪਿਕ ਲਈ ਕੁਆਲੀਫਾਈ ਕੀਤਾ। ਇਸ ਮਾਮਲੇ ਦੀ ਸੁਣਵਾਈ ਅਤੇ ਫੈਸਲਾ ਆਉਣ ਵਿਚ ਸਮਾਂ ਲੱਗੇਗਾ ਅਤੇ ਉਹ ਓਲੰਪਿਕ ਵਿਚ ਨਹੀਂ ਜਾ ਸਕੇਗਾ। ਕੁਸ਼ਤੀ ਫੈਡਰੇਸ਼ਨ ਆਫ ਇੰਡੀਆ ਦੇ ਇਕ ਅਧਿਕਾਰੀ ਨੇ ਦਸਿਆ ਕਿ ਸੁਮਿਤ ਮਲਿਕ ਦਾ ਬੀ ਸੈਂਪਲ ਵੀ ਪਾਜ਼ੇਟਿਵ ਆਇਆ ਹੈ। UWW ਨੇ ਉਸ 'ਤੇ 3 ਜੂਨ ਤੋਂ ਦੋ ਸਾਲਾਂ ਲਈ ਪਾਬੰਦੀ ਲਗਾਈ ਹੈ। ਉਨ੍ਹਾਂ ਕੋਲ ਜਵਾਬ ਦੇਣ ਲਈ ਇਕ ਹਫ਼ਤਾ ਹੈ। ਉਹ ਸੁਣਵਾਈ ਦੀ ਮੰਗ ਕਰ ਸਕਦਾ ਹੈ ਜਾਂ ਸਜ਼ਾ ਨੂੰ ਸਵੀਕਾਰ ਕਰ ਸਕਦਾ ਹੈ। ਉਸ ਦੇ ਬੀ ਸੈਂਪਲ ਦੀ ਜਾਂਚ 30 ਜੂਨ ਨੂੰ ਕੀਤੀ ਗਈ ਸੀ ਅਤੇ ਉਸੇ ਪਾਬੰਦੀਸ਼ੁਦਾ ਪਦਾਰਥ ਦੇ ਨਿਸ਼ਾਨ ਮਿਲੇ ਸਨ। ਰਾਸ਼ਟਰਮੰਡਲ ਖੇਡਾਂ 2018 ਦੇ ਸੋਨ ਤਗਮਾ ਜੇਤੂ ਮਲਿਕ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਉਸ ਦੇ ਸੱਜੇ ਗੋਡੇ ਵਿੱਚ ਦਰਦ ਹੋਣ ਕਾਰਨ ਉਸ ਨੇ ਦਰਦ ਨਿਵਾਰਕ ਦਵਾਈਆਂ ਲਈਆਂ ਸਨ। ਉਥੇ ਹੀ ਮਲਿਕ ਦੇ ਨਜ਼ਦੀਕੀ ਸੂਤਰਾਂ ਨੇ ਕਿਹਾ ਕਿ ਉਹ ਜਲਦੀ ਹੀ ਕੋਈ ਫੈਸਲਾ ਲੈਣਗੇ ਅਤੇ ਆਪਣੇ ਵਕੀਲ ਨਾਲ ਗੱਲ ਕਰ ਰਹੇ ਹਨ।

Have something to say? Post your comment

 

More in National

ਪੰਜਾਬ ਭਵਨ ਵਿਖੇ ਲੱਗਣੀਆਂ ਸ਼ੁਰੂ ਹੋਈਆਂ ਪੰਜਾਬੀ ਸਾਹਿਤਕਾਰਾਂ ਦੀਆਂ ਤਸਵੀਰਾਂ

ਹਰਭਜਨ ਸਿੰਘ ਈ.ਟੀ.ਓ ਵੱਲੋਂ ਉੱਤਰੀ ਰਾਜਾਂ ਵਿਚ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਕੇਂਦਰ ਪਾਸੋਂ ਬਾਇਓਮਾਸ ਪਾਵਰ ਪ੍ਰਾਜੈਕਟਾਂ ਲਈ ਸਬਸਿਡੀ ਦੀ ਮੰਗ

ਆਂਗਣਵਾੜੀ ਵਰਕਰਾਂ-ਹੈਲਪਰਾਂ ਨਾਲ ਸਥਾਈ ਸਿਵਲ ਕਰਮਚਾਰੀਆਂ ਦੇ ਬਰਾਬਰ ਸਲੂਕ ਕਰੋ : ਗੁਜਰਾਤ ਹਾਈ ਕੋਰਟ

ਜਿੱਥੇ ਕਾਂਗਰਸ ਦੀ ਸਰਕਾਰ ਬਣ ਜਾਂਦੀ ਹੈ ਉੱਥੇ ਰਿਕਵਰੀ ਦੁਗਣੀ ਹੋ ਜਾਂਦੀ ਹੈ : ਮੋਦੀ

ਮੋਮੋਜ਼ ਖਾਣ ਨਾਲ ਔਰਤ ਦੀ ਮੌਤ ਬੱਚੇ ਹਸਪਤਾਲ ਵਿੱਚ ਇਲਾਜ ਅਧੀਨ

ਚੱਕਰਵਾਤ ਦਾਨਾ: ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਪਟਨਾਇਕ ਨੇ ਲੋਕਾਂ ਨੂੰ ਰਾਜ ਸਰਕਾਰ ਨਾਲ ਸਹਿਯੋਗ ਕਰਨ ਦੀ ਕੀਤੀ ਅਪੀਲ

ਵਾਇਨਾਡ ਲੋਕ ਸਭਾ ਜ਼ਿਮਨੀ ਚੋਣ ਲਈ ਪ੍ਰਿਯੰਕਾ ਗਾਂਧੀ ਨੇ ਨਾਮਜ਼ਦਗੀ ਭਰੀ

ਮਾਓਵਾਦੀਆਂ ਦਾ ਕਹਿਣਾ ਹੈ ਕਿ 4 ਅਕਤੂਬਰ ਦੇ ਮੁਕਾਬਲੇ 'ਚ 7 ਹੋਰ ਕਾਡਰ ਮਾਰੇ ਗਏ : ਛੱਤੀਸਗੜ੍ਹ ਪੁਲਿਸ

MVA ਸੀਟ ਵੰਡ ਗੱਲਬਾਤ: ਰਾਉਤ ਨੇ ਕਿਹਾ ਕਿ ਰਾਜ ਦੇ ਕਾਂਗਰਸੀ ਆਗੂ ਫੈਸਲੇ ਨਹੀਂ ਲੈ ਸਕਦੇ

ਬਿਹਾਰ 'ਚ 'ਨਜਾਇਜ਼ ਸ਼ਰਾਬ' ਪੀਣ ਨਾਲ 10 ਹੋਰ ਮੌਤਾਂ