ਛੱਤੀਸਗੜ੍ਹ : ਠੱਗਾਂ ਦਾ ਹੌਂਸਲਾ ਇੰਨਾ ਵੱਧ ਗਿਆ ਹੈ ਕਿ ਆਈਜੀ ਦੀਆਂ ਜਾਅਲੀ ਆਈਡੀ ਬਣਾ ਕੇ ਲੋਕਾਂ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਇਹ ਠੱਗ ਸੋਸ਼ਲ ਮੀਡੀਆ 'ਤੇ ਜਾਅਲੀ ਆਈਡੀ ਬਣਾ ਕੇ ਫਿਰ ਲੋਕਾਂ ਨੂੰ ਡਰਾਵਾ ਦਿੰਦੇ ਸਨ ਕਿ ਉਨ੍ਹਾਂ ਵਿਰੁਧ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਦਾ ਤਰੀਕਾ ਇਵੇਂ ਸੀ, ਇਹ ਲੋਕਾਂ ਦੀਆਂ ਕਮਜ਼ੋਰੀਆਂ ਨੂੰ ਪਹਿਲਾਂ ਲੱਭ ਲੈਂਦੇ ਸਨ ਫਿਰ ਉਨ੍ਹਾਂ ਨੂੰ ਇਕ ਤਰ੍ਹਾਂ ਬਲੈਕਮੇਲ ਕਰਕੇ ਸਨ। ਇਹ ਅਪਰਾਧ ਬਸਤਰ ਆਈਜੀ ਸੁੰਦਰਰਾਜ ਦਾ ਫਰਜ਼ੀ ਫੇਸਬੁੱਕ ਪ੍ਰੋਫਾਈਲ ਬਣਾ ਕੇ ਕੀਤਾ ਜਾ ਰਿਹਾ ਸੀ। ਲੰਬੇ ਸਮੇਂ ਤੋਂ ਲੋਕਾਂ ਨੂੰ ਫੇਸਬੁੱਕ ‘ਤੇ ਇਸ ਆਈ ਡੀ ਰਾਹੀਂ ਪੈਸੇ ਦੇਣ ਦੀ ਗੱਲ ਕਹੀ ਜਾ ਰਹੀ ਸੀ। ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਕਿਸੇ ਨੇ ਵੀ ਇਨ੍ਹਾਂ ਅਪਰਾਧੀਆਂ ਨੂੰ ਪੈਸੇ ਨਹੀਂ ਦਿੱਤੇ ਹਨ। ਅਜਿਹੀ ਸਥਿਤੀ ਵਿੱਚ, ਆਈ ਜੀ ਦੀ ਇੱਕ ਜਾਅਲੀ ਆਈਡੀ ਜ਼ਰੂਰ ਬਣਾਈ ਗਈ ਹੈ, ਪਰ ਫਿਲਹਾਲ ਕੋਈ ਲੁੱਟ ਨਹੀਂ ਕੀਤੀ ਗਈ। ਉਸਨੇ ਦੱਸਿਆ ਹੈ ਕਿ ਤਿੰਨ ਦਿਨ ਪਹਿਲਾਂ IG ਨੂੰ ਪਤਾ ਲੱਗਿਆ ਸੀ ਕਿ ਉਸਦੇ ਨਾਮ 'ਤੇ ਇੱਕ ਜਾਅਲੀ ਆਈਡੀ ਬਣਾਈ ਗਈ ਹੈ। ਉਸ ਤੋਂ ਬਾਅਦ ਫਰਜ਼ੀ ਆਈਡੀ ਨੂੰ ਸਾਈਬਰ ਸੈੱਲ ਰਾਹੀਂ ਰੋਕਿਆ ਗਿਆ ਸੀ ਅਤੇ ਉਕਤ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਇਕ ਟੀਮ ਲਗਾਈ ਗਈ ਹੈ। ਇਸ ਮਾਮਲੇ ਸੰਬੰਧੀ ਬਸਤਰ ਦੇ ਐਸਪੀ ਦੀਪਕ ਕੁਮਾਰ ਝਾਅ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਫੇਸਬੁੱਕ ਪ੍ਰੋਫਾਈਲ ਬਣਾ ਕੇ ਧੋਖਾਧੜੀ ਦੀਆਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ। ਇਸ ਸੰਬੰਧੀ ਬਸਤਰ ਪੁਲਿਸ ਦੀ ਇਕ ਟੀਮ ਝਾਰਖੰਡ ਅਤੇ ਰਾਜਸਥਾਨ ਭੇਜੀ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।