ਨਵੀਂ ਦਿੱਲੀ : ਬੀਤੇ ਕੁੱਝ ਦਿਨ ਪਹਿਲਾਂ ਆਸਾਮ ਅਤੇ ਉਤਰਾਖੰਡ ਵਿਚ ਭੂਚਾਲ ਆਉਣ ਮਗਰੋਂ ਹੁਣ ਦਿੱਲੀ-ਐਨਸੀਆਰ ਵਿੱਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਕੇਂਦਰ ਹਰਿਆਣਾ ਦੇ ਝੱਜਰ ਵਿੱਚ ਸੀ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.7 ਮਾਪੀ ਗਈ। ਭੂਚਾਲ ਦੇ ਝਟਕੇ ਬੀਤੀ ਰਾਤ 10:36 ਵਜੇ ਮਹਿਸੂਸ ਕੀਤੇ ਗਏ। ਇਸ ਤੋਂ ਇਲਾਵਾ ਭੂ ਵਿਗਿਆਨੀਆਂ ਅਨੁਸਾਰ ਭੂਚਾਲ ਦੀ ਡੂੰਘਾਈ 5 ਕਿਲੋਮੀਟਰ ਸੀ।ਇਸ ਭੂਚਾਲ ਨਾਲ ਕਿਤੇ ਵੀ ਕੋਈ ਨੁਕਸਾਨ ਨਹੀਂ ਹੋਇਆ ਪਰ ਫਿਰ ਵੀ ਸਥਾਨਕ ਪ੍ਰਸ਼ਾਸਨ ਜਾਂਚ ਕਰ ਰਿਹਾ ਹੈ।