ਨਵੀਂ ਦਿੱਲੀ: ਦੇਸ਼ ਵਿਚ ਜੀਐਸਟੀ ਕੁਲੈਕਸ਼ਨ ਦਾ ਅੰਕੜਾ 9 ਮਹੀਨੇ ਵਿਚ ਪਹਿਲੀ ਵਾਰ 1 ਲੱਖ ਕਰੋੜ ਰੁਪਏ ਤੋਂ ਹੇਠਾਂ ਪਹੁੰਚ ਗਿਆ ਹੈ। ਜੂਨ ਵਿਚ ਜੀਐਸਟੀ ਕੁਲੈਕਸ਼ਨ ਘੱਟ ਕੇ 92849 ਕਰੋੜ ਰੁਪਏ ਹੋ ਗਿਆ, ਜੋ ਮਈ ਵਿਚ 1.02 ਲੱਖ ਕਰੋੜ ਰੁਪਏ ਰਿਹਾ ਸੀ। ਵਿੱਤ ਮੰਤਰਾਲੇ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿਤੀ। ਇਸ ਤੋਂ ਪਹਿਲਾਂ ਸਤੰਬਰ 2020 ਵਿਚ ਜੀਐਸਟੀ ਕੁਲੈਕਸ਼ਨ 95480 ਕਰੋੜ ਰੁਪਏ ਰਿਹਾ ਸੀ। ਜੂਨ ਵਿਚ ਕੁਲ ਜੀਐਸਟੀ ਮਾਲੀਆ ਨੂੰ ਵੇਖੋ ਤਾਂ ਇਸ ਵਿਚ ਕੇਂਦਰ ਸਰਕਾਰ ਦਾ ਹਿੱਸਾ ਯਾਨੀ ਸੀਜੀਐਸਟੀ ਦੇ 16,424 ਕਰੋੜ ਰੁਪਏ, ਰਾਜਾਂ ਦਾ ਹਿੱਸਾ ਯਾਨੀ ਐਸਜੀਐਸੲਟੀ ਦੇ 20397 ਕਰੋੜ ਰੁਪਏ ਦੇ ਇਲਾਵਾ ਇੰਟੀਗ੍ਰੇਟਿਡ ਯਾਨੀ ਆਈਜੀਐਸਟੀ ਦੇ 49079 ਕਰੋੜ ਰੁਪਏ ਸਮੇਤ ਸੈਸ ਦੇ 6949 ਕਰੋੜ ਰੁਪਏ ਸ਼ਾਮਲ ਹਨ। ਹਾਲਾਂਕਿ ਸਰਕਾਰੀ ਬਿਆਨ ਦੇ ਮੁਤਾਬਕ ਜੂਨ ਵਿਚ ਜੀਐਸਟੀ ਮਾਲੀਆ ਪਿਛਲੇ ਸਾਲ ਦੀ ਸਮਾਨ ਮਿਆਦ ਤੋਂ 2 ਫ਼ੀਸਦੀ ਜ਼ਿਆਦਾ ਹੈ। ਜੀਐਸਟੀ ਕੁਲੈਕਸ਼ਨ ਦਾ ਇਹ ਅੰਕੜਾ 5 ਜੂਨ ਤੋਂ 5 ਜੁਲਾਈ ਦੇ ਵਿਚਲਾ ਹੈ। ਇਸ ਦੌਰਾਨ ਟੈਕਸ ਨਾਲ ਜੁੜੀਆਂ ਕਈ ਰਿਆਇਤਾਂ ਦਿਤੀ ਗਈ ਹੈ ਜਿਸ ਵਿਚ ਆਈਟੀਆਰ ਫ਼ਾਈÇਲੰਗ ਦੀ ਡੈਡਲਾਈਨ ਨੂੰ 15 ਦਿਨਾਂ ਤਕ ਵਧਾਇਆ ਜਾਣਾ ਵੀ ਸ਼ਾਮਲ ਹੈ। ਇਸ ਦੇ ਇਲਾਵਾ ਵਿਆਜ ਦਰਾਂ ਵਿਚ ਕਟੌਤੀ ਵੀ ਕੀਤੀ ਗਈ ਹੈ। ਸਰਕਾਰ ਨੇ ਰੈਗੂਲਰ ਸੈਟਲਮੈਂਟ ਦੇ ਤੌਰ ’ਤੇ ਜੂਨ ਵਿਚ ਆਈਜੀਐਸਟੀ ਤੋਂ 19,286 ਕਰੋੜ ਰੁਪਏ ਦਾ ਸੀਜੀਐਸਟੀ ਅਤੇ 16939 ਕਰੋੜ ਰੁਪਏ ਦਾ ਐਸਜੀਐਸਟੀ ਸੈਟਲ ਕੀਤਾ।