ਨਵੀਂ ਦਿੱਲੀ : ਕੈਬਿਨਟ ‘ਚ ਫੇਰਬਦਲ ਦੀਆਂ ਖਬਰਾਂ ਦੇ ਵਿਚਾਲੇ ਦੋ ਮੌਜੂਦਾ ਮੰਤਰੀਆਂ ਵੱਲੋਂ ਅਸਤੀਫਾ ਦੇਣ ਦੀ ਸੂਚਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਯਾਲ ਨਿਸ਼ੰਕ ਨੇ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਅਸਤੀਫ਼ਾ ਦੇ ਦਿੱਤਾ ਹੈ। ਇਸਦੇ ਨਾਲ ਹੀ ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਨੇ ਆਪਣੀ ਉਮਰ ਦਾ ਹਵਾਲਾ ਦਿੰਦਿਆਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸ ਦਈਏ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਮੰਤਰੀਮੰਡਲ ਵਿੱਚ ਅੱਜ ਸ਼ਾਮ 6 ਵਜੇ ਫੇਰਬਦਲ ਕੀਤਾ ਜਾਵੇਗਾ। ਨਵੇਂ ਮੰਤਰੀ ਮੰਡਲ ਵਿੱਚ ਲਗਭਗ 17 ਤੋਂ 22 ਮੰਤਰੀ ਸਹੁੰ ਚੁੱਕ ਸਕਦੇ ਹਨ। ਇਥੇ ਦਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 6 ਵਜੇ ਦੇ ਕਰੀਬ ਮੰਤਰੀ ਪਰਿਸ਼ਦ ਦੇ ਵਿਸਥਾਰ ਦਾ ਐਲਾਨ ਕਰ ਸਕਦੇ ਹਨ।ਇਸਦੇ ਲਈ ਪਹਿਲਾਂ ਹੀ ਨੀਂਹ ਰੱਖੀ ਜਾ ਚੁੱਕੀ ਹੈ।ਇਸ ਵਾਰ 17 ਤੋਂ 22 ਨਵੇਂ ਚਿਹਰਿਆਂ ਨੂੰ ਕੈਬਨਿਟ ‘ਚ ਜਿੰਮੇਵਾਰੀ ਸੌਂਪੀ ਜਾਣ ਦੀ ਸੰਭਾਵਨਾ ਹੈ।ਮੰਨਿਆ ਜਾ ਰਿਹਾ ਹੈ ਕਿ ਇਸ ਕੈਬਿਨੇਟ ਫੇਰਬਦਲ ‘ਚ ਜਿਓਤਿਰਾਦਿੱਤਿਆ ਸਿੰਧੀਆ, ਜਾਮਯਾਂਗ ਸ਼ੇਰਿੰਗ ਨਾਂਗਯਾਲ ਸਮੇਤ ਕਈ ਨੌਜਵਾਨ ਨੇਤਾ ਨੂੰ ਅਹਿਮ ਅਹੁਦਾ ਦਿੱਤਾ ਜਾਵੇਗਾ।