ਵੈਸੇ ਤਾ ਮੋਜੂਦਾ ਸਮੇਂ ਫ਼ਿਲਮ ਇੰਡਸਟਰੀ ਚ ਸਥਾਪਿਤ ਹੋਣ ਲਈ ਬੁਹਤ ਸਾਰੇ ਚਿਹਰੇ ਉੱਭਰ ਕੇ ਸਾਹਮਣੇ ਆ ਰਹੇ ਹਨ ਤੇ ਸਿਨੇਮਾਂ ਖ਼ੇਤਰ ਨਾਲ਼ ਜੁੜ ਕੇ ਵਧੇਰੇ ਪਹਿਲੂਆਂ ਤੇ ਕਲਾਂ ਖ਼ੇਤਰ ਚ ਪੈਰ ਅਜ਼ਮਾਈ ਕਰ ਰਹੇ ਹਨ ਅਤੇ ਸਿਨੇਮੇ ਦੀਆਂ ਬਰੀਕੀਆਂ ਸਿੱਖ ਕੇ ਪੁਰੀ ਤਿਆਰੀ ਨਾਲ ਹੀ ਕਦਮ ਰੱਖਣ ਵਿੱਚ ਵਿਸ਼ਵਾਸ ਰੱਖਦੇ ਨੇ ਤੇ ਪੁਰੀ ਤਿਆਰੀ ਨਾਲ਼ ਰੱਖੇ ਕਦਮ ਡਗਮਗਾਉਂਦੇ ਵੀ ਨਹੀਂ ਤੇ ਲੰਮਾ ਸਮਾਂ ਕਲਾਂ ਖ਼ੇਤਰ ਨਾਲ਼ ਵਾਹ ਪਾ ਕੇ ਕੁਝ ਨਾ ਕੁਝ ਨਵਾਂ ਕਰਨ ਦੀ ਦਿਲ ਚ ਚਾਹਤ ਰੱਖਦੇ ਹਨ ਤੇ ਉਨਾਂ ਦੇ ਕੀਤੇ ਕੰਮ ਦੀ ਚੁਫੇਰਿਓਂ ਤਾਰੀਫ਼ ਵੀ ਹੁੰਦੀ ਹੈ ਉਂਝ ਤਾਂ ਫ਼ਿਲਮ ਖੇਤਰ ਵਿੱਚ ਬੁਹਤ ਸਾਰੇ ਨਵੇਂ ਪੁਰਾਣੇ ਚਿਹਰੇ ਆਪਣੀਂ ਕਿਸ਼ਮਤ ਅਜ਼ਮਾ ਰਹੇ ਹਨ
ਤੇ ਅੱਜ ਕਾਮਯਾਬੀ ਦੀ ਮੰਜ਼ਿਲ ਦੀਆਂ ਬਰੂਹਾਂ ਤੇ ਖੜ੍ਹੇ ਹਨ ਤਾਂ ਆਉਣ ਵਾਲੇ ਸਮੇਂ ਵਿੱਚ ਕਲਾਂ ਖ਼ੇਤਰ ਚ ਚਮਕਦਾ ਸਿਤਾਰਾ ਬਣ ਕੇ ਸਾਹਮਣੇ ਆਉਣਗੇ ਕਿਉਂਕਿ ਉਹਨਾਂ ਦੀ ਕੀਤੀ ਮੇਹਨਤ ਦਾ ਜਾਦੂ ਉਨਾਂ ਦੇ ਕੰਮਾਂ ਦੀ ਤਾਰੀਫ਼ ਤੇ ਦਰਸ਼ਕਾਂ ਦੇ ਪਿਆਰ ਤੇ ਹੱਲਾਸ਼ੇਰੀ ਨਾਲ਼ ਸਿਨੇਮਾ ਜਗਤ ਚ ਜਲਦੀ ਹੀ ਮੰਜ਼ਿਲਾਂ ਨੂੰ ਪਾਉਣ ਵਿੱਚ ਕਾਮਯਾਬ ਜ਼ਰੂਰ ਹੋਣਗੇ ਕੁਝ ਅਜਿਹੇ ਚਿਹਰੇ ਵੀ ਹੁੰਦੇ ਹਨ ਜੋ ਆਪਣੇਂ ਕੰਮ ਕਰਨ ਚ ਮਗਨ ਰਹਿੰਦੇ ਹਨ ਜੇਕਰ ਉਹਨਾਂ ਦੁਆਰਾ ਕੀਤੀ ਕੰਮਾਂ ਵੱਲ ਨਜ਼ਰ ਮਾਰੀਏ ਤਾਂ ਯਕੀਨ ਜਿਹਾਂ ਨਹੀਂ ਹੁੰਦਾ ਫ਼ੋਕੇ ਵਿਖਾਵੇ ਤੋਂ ਦੂਰ ਕੰਮ ਕਰਨ ਚ ਵਿਸ਼ਵਾਸ ਰੱਖਣ ਵਾਲਾ ਅਜਿਹੇ ਹੀ ਇੱਕ ਚਮਕਦਾ ਚਿਹਰੇ ਹੈਂ ਜੋ ਕਲਾਂ ਜਗਤ ਚ ਦਰਸ਼ਕਾਂ ਦੀ ਝੋਲੀ ਚ ਅਨੇਕਾਂ ਹੀ ਮਿਆਰੀ ਪ੍ਰੋਜੈਕਟ ਪਾ ਚੁਕਿਆਂ ਹੈਂ ਤੇ ਦਰਸ਼ਕਾਂ ਦੀ ਨਬਜ਼ ਫੜ ਕੇ ਚੱਲਣ ਵਾਲੇ ਇਸ ਫ਼ਿਲਮ ਸ਼ਖ਼ਸੀਅਤ ਦਾ ਨਾਂ ਹੈਂ ਸੁਖਜੀਤ ਅੰਟਾਲ ਕੱਦ ਕਾਠ ਦਾ ਸੋਹਣਾਂ ਸੁਨੱਖਾ ਉੱਚਾ ਲੰਮਾਂ ਹੀਰੋ ਲੁੱਕ ਨਿੱਘੇ ਤੇ ਮਿਲਾਪੜੇ ਸੁਭਾਅ ਦਿਲ ਅਜੀਜ਼ ਤੇ ਹੱਸੂ ਹੱਸੂ ਕਰਦਾ ਚਿਹਰਾ ਹਰ ਇੱਕ ਵਿਅਕਤੀ ਨਾਲ਼ ਦਿਲੋਂ ਸਾਂਝ ਰੱਖਣਾਂ ਇਸ ਨਾਮੀਂ ਸ਼ਖ਼ਸੀਅਤ ਦੇ ਹਿੱਸੇ ਆਉਂਦਾ ਹੈ
ਕੁੱਝ ਦਿਨ ਪਹਿਲਾਂ ਉਨਾਂ ਨਾਲ਼ ਇੱਕ ਫਿਲਮ ਦੇ ਸੈਟ ਤੇ ਫ਼ੁਰਸਤ ਪਲਾਂ ਦੋਰਾਨ ਹੋਈ ਇੱਕ ਵਿਸ਼ੇਸ਼ ਮੁਲਾਕਾਤ ਦੋਰਾਨ ਉਨਾਂ ਬਾਰੇ ਕਾਫ਼ੀ ਕੁਝ ਜਾਨਣ ਦਾ ਮੌਕਾ ਮਿਲਿਆ ਅਤੇ ਉਨਾਂ ਦੁਆਰਾ ਉਮਰ ਦੇ ਛੋਟੇ ਜਿਹੇ ਪੈਂਡੇ ਦੋਰਾਨ ਕਲਾਂ ਖ਼ੇਤਰ ਵਿਚ ਕੀਤੀਆਂ ਗਈਆਂ ਉਪਲੱਬਦੀਆ ਨੂੰ ਜਾਨਣ ਦਾ ਮੋਕਾ ਮਿਲਿਆ ਤੇ ਆਪਣੀ ਕਲਾਂ ਦਾ ਖ਼ੇਤਰ ਰੰਗਮੰਚ ਤੋ ਸ਼ੁਰੂ ਕਰਕੇ ਹੁਣ ਤਾਈਂ ਅਨੇਕਾਂ ਗੀਤਾਂ ਚ ਬਤੋਰ ਮਾਡਲ, ਐਕਟਰ ਫ਼ਿਰ ਐਸੋਸੀਏਟ ਡਾਇਰੈਕਟਰ ਤੇ ਮੂਹਰਲੀ ਕਤਾਰ ਦੇ ਡਾਇਰੈਕਟਰਾਂ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਕੇ ਇਸ ਵੇਲੇ ਨਾਮੀਂ ਫ਼ਿਲਮ ਡਾਇਰੈਕਟਰਾਂ ਦੀ ਕਤਾਰ ਵਿੱਚ ਖੜਾ ਹੋਣਾ ਮਾਣ ਵਾਲੀ ਗੱਲ ਕਹੀ ਜਾਂ ਸਕਦੀ ਹੈ
ਇਸ ਪਿੱਛੇ ਉਹ ਆਪਣੇ ਗੁਰੂ ਸਨਮਾਨ ਫ਼ਿਲਮ ਇੰਡਸਟਰੀ ਦੇ ਦਿੱਗਜ ਵਿਅਕਤੀਆਂ ਨੂੰ ਮੰਨਦਾ ਹੈ ਜਿਹਨਾਂ ਤੋ ਉਸ ਨੂੰ ਬੁਹਤ ਜ਼ਿਆਦਾ ਸਿੱਖਣ ਨੂੰ ਮਿਲਿਆ ਸੁਖਜੀਤ ਅੰਟਾਲ ਦਾ ਜਨਮ ਜ਼ਿਲ੍ਹਾ ਪਟਿਆਲਾ ਦੇ ਪਿੰਡ ਅਲੀਪੁਰ ਜੱਟਾਂ ਚ ਪਿਤਾ ਬਲਜਿੰਦਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ਼੍ਰੀਮਤੀ ਗੁਰਮੀਤ ਕੌਰ ਦੀ ਕੁੱਖੋਂ ਹੋਇਆ ਤੇ ਮੁੱਢਲੀ ਵਿੱਦਿਆ ਹਾਸਲ ਕਰਕੇ ਦਿੱਲ ਚ ਕੂਝ ਵੱਖ਼ਰਾ ਕਰਨ ਦੀ ਚਾਹਤ ਸੁਖਜੀਤ ਨੂੰ ਇਸ ਖ਼ੇਤਰ ਵੱਲ ਲੈ ਆਈ ਟੀ ਵੀ ਤੇ ਥੀਏਟਰ ਚ ਪੋਸਟਗ੍ਰਰੇਜੂਏਸਨ ਸੁਖਜੀਤ ਅੰਟਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰੰਗਮੰਚ ਦੀ ਸਟੇਜ ਤੋਂ ਕਰਕੇ ਕਾਫ਼ੀ ਨਾਟਕ ਵੀ ਖੇਡੇ ਜਿਨ੍ਹਾਂ ਰਵਿੰਦਰ ਨਾਥ ਟੈਗੋਰ ਦੀ ਤੋਤਾਂ ਕਹਾਣੀ ਤੇ ਆਧਾਰਿਤ ਨਾਟਕ 'ਮੇਰੀ ਤੇਰੀ' ਉੱਘੀ ਕਲਾਕਾਰ ਸੰਗੀਤਾ ਸ਼ਰਮਾ ਦੀ ਨਿਰਦੇਸ਼ਨਾ ਚ ਖੇਡਿਆਂ,ਨਾਟਕ 'ਮੁਆਵਜ਼ਾ', ਕਹਾਣੀਕਾਰ ਭੂਸ਼ਣ ਸਾਹਨੀ, ਡਾਇਰੈਕਟਰ ਗੁਰਚਰਨ ਸਿੰਘ ,ਨਾਟਕ,' ਕੈਦੋਂ,' 'ਚੱਕਰਵਿਊ ਤੇ ਪੈਰਾਮਿੰਡ,''ਕਰਮਾਵਾਲੀ','ਖੰਜੂਰ ਤੇ ਅਟਕਿਆ' ਆਦਿ ਦਿੱਗਜ਼ ਰੰਗਕਰਮੀਆਂ ਦੀ ਨਿਰਦੇਸ਼ਨਾ ਹੇਠ ਖੇਡ ਕੇ ਦਰਸ਼ਕਾਂ ਦਾ ਪਿਆਰ ਖੱਟਿਆ ਅਤੇ ਥੀਏਟਰ ਦੋਰਾਨ ਗਤੀਵਿਧੀਆਂ ਦੇ ਚਲਦਿਆਂ ਨੈਸ਼ਨਲ ਸਕੂਲ ਆਫ ਡਰਾਮਾਂ ਨਵੀਂ ਦਿੱਲੀ ਐਂਡ ਰੰਗਮੰਚ ਅੰਮ੍ਰਿਤਸਰ ਵੱਲੋਂ ਕਰਵਾਈ ਸਾਲ 2012 ਚ ਥੀਏਟਰ ਵਰਕਸ਼ਾਪ ਚ ਭਾਗ ਲਿਆ
ਤੇ ਸਹਾਦਿੰਤ ਹਸਨ ਮੰਟੋ ਨੂੰ ਸਮਰਪਿਤ 10 ਵੇ ਨੈਸ਼ਨਲ ਥੀਏਟਰ ਫੈਸਟੀਵਲ ਅੰਮਿ੍ਤਸਰ ਵਿਖੇ ਵੀ ਵਿਸ਼ੇਸ਼ ਤੌਰ ਤੇ ਹਿੱਸਾ ਲਿਆ ਕਲਾਕਾਰ /ਫ਼ਿਲਮ ਡਾਇਰੈਕਟਰ ਸੁਖਜੀਤ ਅੰਟਾਲ ਕਾਫ਼ੀ ਗਿਣਤੀ ਗਾਣਿਆ ਵਿੱਚ ਬਤੋਰ ਮਾਡਲ ਅਦਾਕਾਰੀ ਕਰ ਚੁੱਕਿਆ ਹੈ 'ਦੇਸ਼ੀ ਦਾ ਡਰੰਮ' 'ਵਾਰਦਾਤ,'ਗਿਫਟਾ, 'ਜ਼ਿੰਦਾਬਾਦ ਯਾਰੀਆਂ,'' ਸ਼ਾਹਾ ਵਰਗੇ'',ਕੜਾ ਵਰਸਿਜ ਕੰਗਨਾ', 'ਸੂਰਮਾਂ',' ਜੁੱਤੀ', 'ਚਿੱਟਾ ਲਹੂ,' ਚਿੱਟਾ', 'ਡੀਜੇ ਉੱਤੇ ਨੱਚ ਕੇ', 'ਪਹਿਲਾਂ ਵਾਲਾ','ਗੱਪ ਮਾਰਦੀ' , 'ਬੇਰੁਜ਼ਗਾਰੀ','ਵਿਆਹ', 'ਹੱਡਾ ਦੇ ਜੜਾਕੇ' ਆਦਿ ਗੀਤਾਂ ਚ ਨਾਮੀਂ ਕਲਾਕਾਰਾਂ ਅੰਮਿ੍ਤ ਮਾਨ, ਕੁਲਵਿੰਦਰ ਬਿੱਲਾਂ ,ਹਰਫ਼ ਚੀਮਾਂ,ਐਮੀ ਵਿਰਕ, ਫਿਰੋਜ਼ ਖਾਨ ਅਨਮੋਲ ਪ੍ਰੀਤ, ਮਹਿਤਾਬ ਵਿਰਕ,ਅਮੀਰ ਖ਼ਾਨ,ਹਨੀ ਅੰਟਾਲ, ਰਾਜ ਰਣਜੋਧ,ਆਦਿ ਨਾਲ਼ ਕੰਮ ਕਰ ਚੁੱਕਿਆ ਹੈ ਤੇ ਬਤੋਰ ਐਸੋਸੀਏਟ ਡਾਇਰੈਕਟਰ ਪੰਜਾਬੀ ਫ਼ਿਲਮ 'ਹੈਪੀ ਗੋ ਲੱਕੀ','ਗੇਲੋ, 'ਵਧਾਈਆਂ ਜੀ ਵਧਾਈਆਂ',ਜੱਦੀ ਸਰਦਾਰ', ਸ਼ਾਰਟ ਫ਼ਿਲਮਾਂ 'ਕਰਮਾਂ','ਪਗਲੀ',ਗਾਰਵੇਜ',ਕੁਲੈਕਟਰ',ਤੇ ਹਿੰਦੀ ਸ਼ਾਰਟ ਫ਼ਿਲਮ ਤੋਂ ਇਲਾਵਾਂ 'ਸਾਡਾ ਘਰ' ਅਤੇ,'ਬਹਾਰ' ਪੀ ਟੀ ਸੀ ਆਫ਼ਿਸ ,'ਪਲਟਿਨ' ਡੀ ਡੀ ਨੈਸ਼ਨਲ,'ਵਾਰਸ', ਜੀ ਸਲਾਮ ਆਦਿ ਹਨ ਤੇ ਆਉਂਣ ਵਾਲੇ ਰੀਲੀਜ਼ ਲਈ ਤਿਆਰ ਪ੍ਰੋਜੈਕਟ ਪੰਜਾਬੀ ਫ਼ਿਲਮ 'ਪਰਿੰਦੇ'ਭਾਗ ਪਹਿਲਾਂ ਤੇ ਦੂਜ਼ਾ , 'ਗ਼ੁਲਾਮ', 'ਮੁਸਾਫ਼ਰ',ਤੇ 'ਇਸ਼ਕ ਚ ਯੂ ਨੈਵਰ ਗੋ' , ਹਨ ਜੋ ਸਿਨੇਮੇਘਰਾਂ ਦਾ ਜ਼ਲਦੀ ਸ਼ਿੰਗਾਰ ਬਣਨਗੀਆ ਸੁਖਜੀਤ ਅੰਟਾਲ ਅੱਜਕੱਲ ਸੀਰਤ ਮੀਡੀਆ ਪ੍ਰੋਡਕਸ਼ਨਸ ਦੀ ਪੰਜਾਬੀ ਫ਼ਿਲਮ 'ਬਾਪੂ ਬਾਹਰ ਭੇਜਦੇ' ਦੀ ਸ਼ੂਟਿੰਗ ਵਿੱਚ ਮਸ਼ਰੂਫ ਹੈ ਇਸ ਫ਼ਿਲਮ ਦੇ ਡਾਇਰੈਕਟਰ ਗੁਰਲਵ ਸਿੰਘ ਰਟੋਲ ਤੇ ਕਹਾਣੀ ਗੁਰਲਵ ਸਿੰਘ ਰਟੋਲ ਤੇ ਪਰਵਿੰਦਰ ਸਿੰਘ ਦੀ ਹੈ ਇਸ ਵੇਲੇ ਫ਼ਿਲਮ ਦੀ ਸ਼ੂਟਿੰਗ ਬੜੀ ਜ਼ੋਰ ਸੋਰ ਨਾਲ਼ ਚੱਲ ਰਹੀ ਹੈ ਤੇ ਸੁਖਜੀਤ ਅੰਟਾਲ ਆਉਂਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਫ਼ਿਲਮ ਪ੍ਰੋਜੈਕਟਾਂ ਤੇ ਕੰਮ ਕਰਦਾਂ ਨਜ਼ਰ ਆਏਗਾ ਤੇ ਦਰਸ਼ਕਾਂ ਨੂੰ ਉਨਾਂ ਤੋਂ ਵਧੀਆਂ ਵਧੀਆਂ ਪ੍ਰੋਜੈਕਟਾਂ ਦੀ ਆਸ ਹੈ ਸੁਖਜੀਤ ਅੰਟਾਲ ਉਨਾਂ ਸਾਰੇ ਸਹਿਯੋਗੀਆ ਦਾ ਵਿਸ਼ੇਸ਼ ਧੰਨਵਾਦ ਕਰਦਾ ਹੈ ਜਿਨਾ ਦੀ ਵਧੀਆਂ ਸੰਗਤ ਵਿੱਚ ਰਹਿ ਕੇ ਫ਼ਿਲਮ ਲਾਇਨ ਦੀਆਂ ਬਰੀਕੀਆਂ ਬਾਰੇ ਸਿੱਖਣ ਦਾ ਮੋਕਾ ਮਿਲਿਆ ਸ਼ਾਲਾ ਸੁਖਜੀਤ ਅੰਟਾਲ ਦੀ ਮੇਹਨਤ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਮਿਲੇ
ਜੌਹਰੀ ਮਿੱਤਲ ਸਮਾਣਾ ਪਟਿਆਲਾ
98762 20422