ਲਖਨਊ: ਸੂਬੇ ਦੇ ਕਈ ਜ਼ਿਲਿ੍ਹਆਂ ਵਿਚ ਐਤਵਾਰ ਨੂੰ ਆਸਮਾਨੀ ਬਿਜਲੀ ਡਿੱਗਣ ਨਾਲ 40 ਜਣਿਆਂ ਦੀ ਮੌਤ ਹੋ ਗਈ। ਕਾਨਪੁਰ ਅਤੇ ਆਲੇ ਦੁਆਲੇ ਦੇ ਜ਼ਿਲਿ੍ਹਆਂ ਵਿਚ 18, ਪ੍ਰਯਾਗਰਾਜ ਵਿਚ 13, ਕੌਸ਼ੰਭੀ ਵਿਚ ਤਿੰਨ, ਪ੍ਰਤਾਪਗੜ੍ਹ ਵਿਚ ਇਕ, ਆਗਰਾ ਵਿਚ ਤਿੰਨ ਅਤੇ ਵਾਰਾਣਸੀ ਤੇ ਰਾਏਬਰੇਲੀ ਵਿਚ ਇਕ ਇਕ ਵਿਅਕਤੀ ਦੀ ਜਾਨ ਚਲੀ ਗਈ। ਆਸਮਾਨੀ ਬਿਜਲੀ ਡਿੱਗਣ ਨਾਲ ਕਈ ਲੋਕ ਜ਼ਖ਼ਮੀ ਹੋਏ ਹਨ। ਸਭ ਤੋਂ ਜ਼ਿਆਦਾ ਨੁਕਸਾਨ ਕਾਨਪੁਰ ਮੰਡਲ ਵਿਚ ਹੋਇਆ ਹੈ। ਕਾਨਪੁਰ ਦਿਹਾਤ ਵਿਚ ਭੋਗਨੀਪੁਰ ਤਹਿਸੀਲ ਦੇ ਵੱਖ ਵੱਖ ਪਿੰਡਾਂ ਵਿਚ ਪੰਜ, ਘਾਟਮਪੁਰ ਵਿਚ ਇਕ, ਫ਼ਤਿਹਪੁਰ ਜ਼ਿਲ੍ਹੇ ਵਿਚ ਸੱਤ ਅਤੇ ਹਮੀਰਪੁਰ ਦੇ ਉਪਰੀ ਗ੍ਰਾਮ ਵਿਚ ਦੋ ਜਣਿਆਂ ਦੀ ਮੌਤ ਹੋ ਗਈ। ਮੋਤੀਹਾਰੀ ਪਿੰਡ ਵਿਚ 13 ਸਾਲਾ ਬੱਚੀ ਅਤੇ ਉਨਾਵ ਵਿਚ ਦੋ ਬੱਚਿਆਂ ਦੀ ਜਾਨ ਚਲੀਗਈ। ਘਾਟਮਪੁਰ ਵਿਚ 38 ਪਸ਼ੂਆਂ ਦੀ ਵੀ ਮੌਤ ਹੋਈ ਹੈ। ਪ੍ਰਯਾਗਰਾਜ ਵਿਚ ਗਰਜ ਨਾਲ ਪਏ ਮੀਂਹ ਦੀਆਂ ਘਟਨਾਵਾਂ ਅਤੇ ਬਿਜਲੀ ਡਿੱਗਣ ਨਾਲ 13 ਜਣਿਆਂ ਦੀ ਮੌਤ ਹੋ ਗਈ ਅਤੇ ਚਾਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਪਛਮੀ ਸ਼ਰੀਰਾ ਵਿਚ 14 ਸਾਲਾ ਬੱਚੇ ਦੀ ਮੌਤ ਹੋ ਗਈ। ਏਡੀਅੇਮ ਵਿੱਤ ਅਤੇ ਮਾਲੀਆ ਐਮਪੀ ਸਿੰਘ ਦਾ ਕਹਿਣਾ ਹੈ ਕਿ 11 ਪਾਲਤੂ ਜਾਨਵਰਾਂ ਦੀ ਵੀ ਮੌਤ ਹੋਈ ਹੈ।