ਮੁੰਬਈ : ਨਸ਼ਾ ਵਿਰੋਧੀ ਟੀਮ ਨੇ ਅੱਜ ਮੁੰਬਈ ਵਿਖੇ ਇਕ ਥਾਂ ’ਤੇ ਜਦੋਂ ਛਾਪਾ ਮਾਰਿਆ ਤਾਂ ਉਨ੍ਹਾਂ ਦੇ ਹੋਸ਼ ਉਡ ਗਏ ਕਿਉਂਕਿ ਇਥੇ ਇਕ ਬੇਕਰੀ ਦੀ ਆੜ ਵਿਚ ਕੇਕ ਵਿਚ ਨਸ਼ਾ ਮਿਲਾ ਕੇ ਸਪਲਾਈ ਕੀਤਾ ਜਾ ਰਿਹਾ ਹੈ। ਇਥੇ ਦਸ ਦਈਏ ਕਿ ਇਹ ਬੇਕਰੀ-ਕਮ-ਡਰੱਗ ਲੈਬ ਇਕ ਪੇਸ਼ੇਵਰ ਮਨੋਵਿਗਿਆਨਕ ਚਲਾ ਰਹੀ ਸੀ, ਜੋ ਦੱਖਣੀ ਮੁੰਬਈ ਦੇ ਇਕ ਨਾਮਵਰ ਹਸਪਤਾਲ ਵਿਚ ਕੰਮ ਕਰਦਾ ਹੈ। ਮੁਲਜ਼ਮ, ਜਿਸਦੀ ਪਛਾਣ 25 ਸਾਲਾ ਰਹਿਮੀਨ ਚਰਨੀਆ ਵਜੋਂ ਹੋਈ ਹੈ, ਉਹ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਨਸ਼ਿਆਂ ਦੇ ਕਾਰੋਬਾਰ ਵਿਚ ਸੀ। ਤਾਜਾ ਮਿਲੀ ਜਾਣਕਾਰੀ ਅਨੁਸਾਰ ਮਲਾਡ ਖੇਤਰ ਵਿਚ ਸਥਿਤ ਇਕ ਬੇਕਰੀ ਵਿੱਚ, ਦਵਾਈਆਂ ਅਤੇ ਨਸ਼ੀਲੇ ਪਦਾਰਥਾਂ ਵਾਲੇ ਕੇਕ ਬਣਾਏ ਜਾਂਦੇ ਸਨ ਅਤੇ ਸਪਲਾਈ ਕੀਤੇ ਗਏ ਸਨ। ਇਹ ਸਾਰੀਆਂ ਦਵਾਈਆਂ ਹਾਈ ਪ੍ਰੋਫਾਈਲ ਪਾਰਟੀਆਂ ਦੇ ਲੋਕਾਂ ਦੁਆਰਾ ਵਰਤੀਆਂ ਜਾਂਦੀਆਂ ਸਨ। ਇਥੇ ਇਹ ਵੀ ਦਸ ਦਈਏ ਕਿ ਇਹ ਕੇਕੇ ਸਿਰਫ਼ ਆਰਡਰ ਉਪਰ ਹੀ ਬਣਾਏ ਜਾਂਦੇ ਹਨ। ਇਸ ਮਾਮਲੇ ਵਿਚ ਤਿੰਨ ਲੋਕਾਂ ਨੂੰ ਨਸ਼ਿਆਂ ਸਮੇਤ ਗ੍ਰਿਫਤਾਰ ਕੀਤਾ ਹੈ। ਇਕੇ ਨਸ਼ਿਆਂ ਨਾਲ ਬਣੇ ਕੇਕ ਅਤੇ ਪੇਸਟ੍ਰੀ ਆਦਿ ਬਣਾ ਕੇ ਸਪਲਾਈ ਕੀਤੇ ਜਾਂਦੇ ਸਨ। ਨਸ਼ਾ ਵਿਰੋਧੀ ਟੀਮ ਐਨਸੀਬੀ ਦਾ ਦਾਅਵਾ ਹੈ ਕਿ ਮੁਲਜ਼ਮ ਮਲਾਡ ਖੇਤਰ ਵਿਚ ਇਕ ਬੇਕਰੀ ਖੋਲ੍ਹ ਕੇ ਉਥੇ ਨਸ਼ੀਲੀਆਂ ਦਵਾਈਆਂ ਦੇ ਕੇਕ, ਨਸ਼ਿਆਂ ਤੋਂ ਬਣੇ ਪੇਸਟਰੀ ਅਤੇ ਹੋਰ ਬੇਕਰੀ ਦੀਆਂ ਚੀਜ਼ਾਂ ਤਿਆਰ ਕਰ ਰਹੇ ਸਨ। ਇਸ ਦੇ ਨਾਲ ਹੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ 20 ਸਾਲ ਦੀ ਇਕ ਲੜਕੀ ਬੇਕਰੀ ਦੀਆਂ ਚੀਜ਼ਾਂ ਵਿਚ ਵਰਤੇ ਜਾਣ ਵਾਲੇ ਨਸ਼ਿਆਂ ਅਤੇ ਹੋਰ ਚੀਜ਼ਾਂ ਦੀ ਮਾਤਰਾ ਨਿਰਧਾਰਤ ਕਰਦੀ ਸੀ। ਏਜੰਸੀ ਨੇ ਇਸ ਲੜਕੀ ਨੂੰ ਵੀ ਗ੍ਰਿਫਤਾਰ ਕੀਤਾ ਹੈ। ਤਲਾਸ਼ੀ ਤੋਂ ਬਾਅਦ, 10 ਕਿਲੋਗ੍ਰਾਮ ਹਸ਼ੀਸ਼ ਬ੍ਰਾਊਨੀ ਕੇਕ ਪਕਾਏ ਗਏ, ਪੈਕ ਕੀਤੇ ਗਏ ਅਤੇ ਡਿਲਿਵਰੀ ਲਈ ਤਿਆਰ ਰੱਖੇ ਮਿਲੇ। ਇਹ ਮੁਲਜ਼ਮ ਆਟੇ ਵਿੱਚ ਹਸ਼ੀਸ਼, ਗਾਂਜਾ ਅਤੇ ਚਰਸ ਦਾ ਮਿਸ਼ਰਣ ਬਣਾ ਕੇ ਕੇਕ ਤਿਆਰ ਕਰਦੇ ਸਨ।