ਨਵੀਂ ਦਿੱਲੀ: ਕੋਰੋਨਾ ਜਿਸ ਦਾ ਅਸਲ ਨਾਮ ਕੋਵਿਡ-19 ਹੈ ਅਤੇ ਇਹ ਪੂਰੀ ਦੁਨੀਆਂ ਵਿਚ ਆਪਣਾ ਕਹਿਰ ਵਰਤਾ ਰਿਹਾ ਹੈ ਅਤੇ ਹੁਣ ਭਾਰਤ ਦੇਸ਼ ਵਿਚ ਇਕ ਵਾਰ ਕੋਰੋਨਾ ਦੇ ਮਾਮਲੇ ਘਟਣ ਮਗਰੋਂ ਹੁਣ ਇਨ੍ਹਾਂ ਕੋਰੋਨਾ ਕੇਸਾਂ ਵਿਚ ਬੀਤੇ ਦਿਨ ਫਿਰ ਵਾਧਾ ਦਰਜ ਕੀਤਾ ਗਿਆ ਹੈ। ਤਾਜਾ ਮਿਲੀ ਜਾਣਕਾਰੀ ਅਨੁਸਾਰ ਦੇਸ਼ ਵਿੱਚ ਫਿਰ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਆਈ ਹੈ। ਪਿਛਲੇ 24 ਘੰਟਿਆਂ ਵਿੱਚ 41,755 ਨਵੇਂ ਮਰੀਜ਼ਾਂ ਦੀ ਪਛਾਣ ਕੀਤੀ ਗਈ ਤੇ 39,289 ਇਲਾਜ ਦੌਰਾਨ ਠੀਕ ਹੋਏ। ਇਸ ਤੋਂ ਇਲਾਵਾ 578 ਲਾਗ ਨਾਲ ਆਪਣੀ ਜਾਨ ਗਵਾ ਬੈਠੇ। ਸੱਤ ਦਿਨਾਂ ਬਾਅਦ ਨਵੇਂ ਮਰੀਜ਼ਾਂ ਦੀ ਗਿਣਤੀ ਇਲਾਜ ਦੌਰਾਨ ਠੀਕ ਹੋਏ ਲੋਕਾਂ ਨਾਲੋਂ ਜ਼ਿਆਦਾ ਹੋ ਗਈ ਹੈ। ਇਸ ਤੋਂ ਪਹਿਲਾਂ 7 ਜੁਲਾਈ ਨੂੰ 45,701 ਮਰੀਜ਼ਾਂ ਦੀ ਪਛਾਣ ਕੀਤੀ ਗਈ ਸੀ ਤੇ 44,529 ਮਰੀਜ਼ ਇਲਾਜ ਦੌਰਾਨ ਠੀਕ ਹੋਏ ਸੀ।
ਦੇਸ਼ ਵਿੱਚ ਕੋਰੋਨਾ ਅੰਕੜੇ
ਬੀਤੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ: 41,755
ਬੀਤੇ 24 ਘੰਟਿਆਂ ਵਿੱਚ ਕੁੱਲ ਠੀਕ ਹੋਏ: 39,289
ਬੀਤੇ 24 ਘੰਟਿਆਂ ਵਿੱਚ ਕੁੱਲ ਮੌਤਾਂ: 578
ਹੁਣ ਤੱਕ Total Corona cases : 3.09 ਕਰੋੜ
ਹੁਣ ਤੱਕ ਠੀਕ ਹੋਏ: 3.01 ਕਰੋੜ
ਹੁਣ ਤੱਕ ਕੁੱਲ ਮੌਤਾਂ: 4.12 ਲੱਖ
ਇਸ ਸਮੇਂ ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਗਿਣਤੀ: 4.26 ਲੱਖ
ਇਨ੍ਹਾਂ ਅੰਕੜਿਆਂ ਅਨੁਸਾਰ ਐਕਟਿਵ ਕੇਸਾਂ ਵਿੱਚ, ਭਾਵ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਬੁੱਧਵਾਰ ਨੂੰ, 1,875 ਐਕਟਿਵ ਕੇਸਾਂ ਵਿੱਚ ਵਾਧਾ ਹੋਇਆ ਹੈ। ਦੇਸ਼ ਵਿੱਚ ਸਭ ਤੋਂ ਵੱਧ 15,637 ਨਵੇਂ ਮਰੀਜ਼ ਕੇਰਲਾ ਵਿੱਚ ਪਾਏ ਗਏ ਹਨ। ਇੱਥੇ ਇਹ ਅੰਕੜਾ 35 ਦਿਨਾਂ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 9 ਜੂਨ ਨੂੰ ਇੱਥੇ 16,204 ਕੇਸ ਆਏ ਸਨ। ਇੱਥੇ ਇਲਾਜ ਕੀਤੇ ਜਾ ਰਹੇ ਮਰੀਜ਼ਾਂ ਦੀ ਗਿਣਤੀ ਵਿੱਚ 2,535 ਦਾ ਵਾਧਾ ਦਰਜ ਕੀਤਾ ਗਿਆ ਹੈ।