ਨਵੀਂ ਦਿੱਲੀ : ਭਾਰਤ-ਪਾਕਿਸਤਾਨ ਕ੍ਰਿਕਟ ਮੈਚਾਂ ਦਾ ਲੁਤਫ਼ ਲੈਣ ਵਾਲਿਆਂ ਲਈ ਚੰਗੀ ਖ਼ਬਰ ਹੈ। ਇਸ ਸਾਲ ਅਕਤੂਬਰ-ਨਵੰਬਰ ਵਿਚ ਯੂਏਈ ਅਤੇ ਓਮਾਨ ਵਿਚ ਹੋਣ ਵਾਲੇ ਟੀ-20 ਵਰਲਡ ਕਪ ਵਿਚ ਭਾਰਤ ਅਤੇ ਪਾਕਿਸਤਾਨ ਨੂੰ ਸੁਪਰ-12 ਦੇ ਇਕ ਹੀ ਗਰੁਪ ਵਿਚ ਰਖਿਆ ਗਿਆ ਹੈ। ਇਹ ਦੋਵੇਂ ਟੀਮਾਂ ਗਰੁਪ 2 ਵਿਚਹਨ। ਇਸ ਗਰੁਪ ਵਿਚ ਨਿਊਜ਼ੀਲੈਂਡ ਅਤੇ ਅਫ਼ਗਾਨਿਸਤਾਨ ਦੀਆਂ ਟੀਮਾਂ ਵੀ ਹਨ। ਉਧਰ, ਸੁਪਰ-12 ਦੇ ਗਰੁਪ 1 ਵਿਚ ਇੰਗਲੈਂਡ, ਆਸਟਰੇਲੀਆ, ਸਾਊਥ ਅਫ਼ਰੀਕਾ ਅਤੇ ਵੈਸਟਇੰਡੀਜ਼ ਨੂੰ ਰਖਿਆ ਗਿਆ ਹੈ। ਹਰ ਗਰੁਪ ਵਿਚ 6-6 ਟੀਮਾਂ ਹੋਣਗੀਆਂ। ਗਰੁਪ ਦੀਆਂ ਹੋਰ ਟੀਮਾਂ ਦਾ ਫ਼ੈਸਲਾ ਵਰਲਡ ਕੱਪ ਦੇ ਕਵਾਲੀਫ਼ਾਇਰ ਰਾਊਂਡ ਦੇ ਨਤੀਜਿਆਂ ਨਾਲ ਤੈਅ ਹੋਵੇਗਾ। ਵਰਲਡ ਕਪ ਦਾ ਆਯੋਜਨ 17 ਅਕਤੂੁਬਰ ਤੋਂ 14 ਨਵੰਬਰ ਤਕ ਹੋਵੇਗਾ। ਕਵਾਲੀਫ਼ਾਇੰਗ ਰਾਊਂਡ ਮਿਲਾ ਕੇ ਕੁਲ 45 ਮੈਚੇ ਖੇਡੇ ਜਾਣਗੇ। ਇਸ ਵਿਚੋਂ ਕਵਾਲੀਫ਼ਾਇਰ ਰਾਊਂਡ ਵਿਚ 12 ਮੈਚ ਅਤੇ ਸੁਪਰ 12 ਰਾਊਂਡ ਵਿਚ 30 ਮੈਚ ਖੇਡੇ ਜਾਣਗੇ। ਇਸ ਦੇ ਇਲਾਵਾ 2 ਸੈਮੀਫ਼ਾਈਨਲ ਅਤੇ 1 ਫ਼ਾਈਨਲ ਮੈਚ ਖੇਡਿਆ ਜਾਵੇਗਾ। ਸ਼ੁਰੂਆਤੀ ਰਾਊਂਡ ਵਿਚ ਕਵਾਲੀਫ਼ਾਇੰਗ ਮੈਚ ਖੇਡੇ ਜਾਣਗੇ। ਇਨ੍ਹਾਂ 8 ਟੀਮਾਂ ਵਿਚਾਲੇ ਮੁਕਾਬਲੇ ਹੋਣਗੇ ਅਤੇ 4-4 ਟੀਮਾਂ ਦੇ 2 ਗਰੁਪ ਬਣਾਏ ਗਏ ਹਨ। ਭਾਰਤ-ਪਾਕਿਸਤਾਨ ਮੈਚ ਕਿਸੇ ਵੀ ਆਈਸੀਸੀ ਟੂਰਨਾਮੈਂਟ ਵਿਚ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਮੁਕਾਬਲਿਆਂ ਵਿਚੋਂ ਇਕ ਹੁੰਦਾ ਹੈ। ਹੁਣ ਤਕ ਹੋਏ 6 ਟੀਮ-20 ਵਰਲਡ ਕੱਪਾਂ ਵਿਚ ਸਿਰਫ਼ ਦੋ ਵਾਰ 2009 ਅਤੇ 2010 ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਨ ਨਹੀਂ ਹੋਇਆ। 2014 ਅਤੇ 2016 ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਗਰੁਪ ਸਟੇਜ ਵਿਚ ਮੁਕਾਬਲਾ ਹੋਇਆ ਸੀ।