ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 38901 ਨਵੇਂ ਮਰੀਜ਼ ਮਿਲੇ
ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਨਵੇਂ ਕੇਸਾਂ ਤੇ ਮਰੀਜ਼ਾਂ ਦੇ ਠੀਕ ਹੋਣ ਦੀ ਗਿਣਤੀ ਵਿੱਚ ਅੰਤਰ ਲਗਪਗ ਇਕ ਸਮਾਨ ਹੈ। ਯਾਨੀ ਆਉਣ ਵਾਲੇ ਮਾਮਲਿਆਂ ਨਾਲੋਂ ਕੁਝ ਘੱਟ ਜਾਂ ਜ਼ਿਆਦਾ ਮਰੀਜ਼ ਠੀਕ ਹੋ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ, 38901 ਨਵੇਂ ਮਰੀਜ਼ ਮਿਲੇ, 43869 ਠੀਕ ਹੋਏ ਤੇ 560 ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਸ਼ੁਕਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਪਿਛਲੇ 101 ਦਿਨਾਂ ਤੋਂ ਘੱਟ ਸੀ। ਇਸ ਤੋਂ ਪਹਿਲਾਂ ਇਸ ਸਾਲ 5 ਅਪ੍ਰੈਲ ਨੂੰ 446 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ ਸੀ। ਇੱਕ ਦਿਨ ਦੇ ਵਾਧੇ ਤੋਂ ਬਾਅਦ ਐਕਟਿਵ ਕੇਸਾਂ ਵਿੱਚ ਵੀ ਉਛਾਲ ਆਇਆ ਹੈ। ਜੇਕਰ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਬੁੱਧਵਾਰ ਨੂੰ, ਇਹ 1,874 ਦਾ ਵਾਧਾ ਹੋਇਆ ਸੀ, ਜਦੋਂਕਿ ਵੀਰਵਾਰ ਨੂੰ ਇਹ 1,316 ਘਟਿਆ। ਹੁਣ ਦੇਸ਼ ਵਿੱਚ 4.18 ਲੱਖ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਥੇ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਹ ਕੋਰੋਨਾ ਕੇਸ ਹੋਰ ਵੀ ਘਟ ਜਾਣਗੇ।
ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਅੰਕੜੇ
ਬੀਤੇ 24 ਘੰਟੇ 'ਚ ਕੁੱਲ੍ਹ ਨਵੇਂ ਕੇਸ: 38109
ਬੀਤੇ 24 ਘੰਟੇ 'ਚ ਕੁੱਲ੍ਹ ਮੌਤਾਂ: 560
ਹੁਣ ਤੱਕ ਕੁੱਲ ਕੋਰੋਨਾ ਕੇਸ : 3.10 ਕਰੋੜ
ਹੁਣ ਤੱਕ ਠੀਕ ਹੋਏ: 3.02 ਕਰੋੜ
ਹੁਣ ਤੱਕ ਕੁੱਲ੍ਹ ਮੌਤਾਂ: 4.13 ਲੱਖ
8 ਰਾਜਾਂ 'ਚ ਲੌਕਡਾਊਨ ਵਰਗੀਆਂ ਪਾਬੰਦੀਆਂ
ਦੇਸ਼ ਦੇ 8 ਰਾਜਾਂ ਵਿੱਚ ਪੂਰਨ ਲੌਕਡਾਊਨ ਵਰਗੀਆਂ ਪਾਬੰਦੀਆਂ ਹਨ। ਇਸ ਵਿੱਚ ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਝਾਰਖੰਡ, ਓਡੀਸ਼ਾ, ਤਾਮਿਲਨਾਡੂ, ਮਿਜੋਰਮ, ਗੋਅ ਤੇ ਪੁਡੂਚੇਰੀ ਸ਼ਾਮਲ ਹਨ। ਇੱਥੇ ਪਿੱਛਲੇ ਲੌਕਡਾਊਨ ਵਰਗੀਆਂ ਹੀ ਪਾਬੰਦੀਆਂ ਹਨ।