ਨਵੀਂ ਦਿੱਲੀ : ਜੇਕਰ ਕੋਈ ਵੀ ਹੁਣ ਐਲਪੀਜੀ ਦਾ ਗੈਸ ਸਲੰਡਰ ਖ਼ਰੀਦਣਾ ਚਾਹੁੰਦਾ ਹੈ ਤਾਂ ਇਸ ਲਈ ਕੋਈ ਦਸਤਾਵੇਜ਼ ਪ੍ਰਦਾਨ ਕਰਨ ਦੀ ਜ਼ਰੂਰਤ ਨਹੀਂ ਹੈ। ਬੱਸ ਸਿਲੰਡਰ ਦੇ ਪੈਸੇ ਦਿਓ ਅਤੇ ਘਰ ਲੈ ਜਾਓ ਰਸੋਈ ਗੈਸ। ਇੰਡੇਨ ਦੇ ਸੇਲਿੰਗ ਪੁਆਇੰਟ ਤੋਂ ਇੰਡੇਨ ਦਾ 5 ਕਿਲੋ ਸਿਲੰਡਰ ਭਰਿਆ ਜਾ ਸਕਦਾ ਹੈ। ਇਹ ਸਿਲੰਡਰ BIS ਪ੍ਰਮਾਣਤ ਹਨ। ਦਰਅਸਲ ਜੇਕਰ ਤੁਹਾਡੇ ਕੋਲ ਐਡਰੈੱਸ ਪਰੂਫ਼ ਨਹੀਂ ਹੈ, ਤਾਂ ਵੀ ਹੁਣ ਤੁਸੀਂ ਸਿਲੰਡਰ ਖਰੀਦ ਸਕਦੇ ਹੋ। ਕੁਝ ਸਮਾਂ ਪਹਿਲਾਂ ਤੱਕ ਇਹ ਨਿਯਮ ਸੀ ਕਿ ਸਿਰਫ ਐਡਰੈੱਸ ਪਰੂਫ ਵਾਲੇ ਲੋਕ ਹੀ ਐਲਪੀਜੀ ਸਿਲੰਡਰ ਲੈ ਸਕਦੇ ਸਨ, ਪਰ ਦੇਸ਼ ਦੀ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਆਮ ਲੋਕਾਂ ਨੂੰ ਰਾਹਤ ਦਿੱਤੀ ਹੈ ਅਤੇ ਰਸੋਈ ਗੈਸ ਲਈ ਐਡਰੈੱਸ ਪਰੂਫ਼ ਵਾਲੀ ਪਾਬੰਦੀ ਨੂੰ ਖਤਮ ਕਰ ਦਿੱਤਾ ਹੈ। ਭਾਵ, ਤੁਸੀਂ ਬਿਨਾਂ ਕਿਸੇ ਪਤੇ ਦੇ ਗੈਸ ਲੈ ਸਕਦੇ ਹੋ। ਗਾਹਕ ਆਪਣੇ ਸ਼ਹਿਰ ਜਾਂ ਆਪਣੇ ਖੇਤਰ ਦੇ ਨਜ਼ਦੀਕ ਇੰਡੇਨ ਗੈਸ ਵਿਤਰਕ ਜਾਂ ਪੁਆਇੰਟ ਆਫ ਸੇਲ ਵਿਚ ਜਾ ਕੇ 5 ਕਿਲੋ ਦਾ ਐਲ.ਪੀ.ਜੀ ਸਿਲੰਡਰ ਖਰੀਦ ਸਕਦੇ ਹਨ। ਜੇ ਤੁਸੀਂ ਸ਼ਹਿਰ ਛੱਡ ਰਹੇ ਹੋ ਜਾਂ ਕਿਸੇ ਕਾਰਨ ਕਰਕੇ ਤੁਸੀਂ ਗੈਸ ਸਿਲੰਡਰ ਨੂੰ ਇੰਡੇਨ ਦੀ ਵਿਕਰੀ ਵਾਲੀ ਥਾਂ ਉਤੇ ਵਾਪਸ ਕਰ ਸਕਦੇ ਹੋ। ਜੇ 5 ਸਾਲਾਂ ਵਿਚ ਸਿਲੰਡਰ ਵਾਪਸ ਕਰ ਦਿੱਤਾ ਜਾਂਦਾ ਹੈ, ਤਾਂ ਸਿਲੰਡਰ ਦੀ ਕੀਮਤ ਦਾ 50% ਵਾਪਸ ਕਰ ਦਿੱਤਾ ਜਾਵੇਗਾ ਅਤੇ 5 ਸਾਲਾਂ ਬਾਅਦ ਵਾਪਸ ਕਰਨ 'ਤੇ 100 ਰੁਪਏ ਹੀ ਮਿਲਣਗੇ।