24 ਘੰਟੇ 'ਚ 41,277 ਨਵੇਂ ਕੋਰੋਨਾ ਪੀੜਤ ਮਰੀਜ਼, 517 ਦੀ ਮੌਤ
ਨਵੀਂ ਦਿੱਲੀ : ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਪੂਰੀ ਦੁਨੀਆਂ ਵਿਚ ਕਹਿਰ ਵਰਤਾ ਰਿਹਾ ਹੈ ਅਤੇ ਹੁਣ ਇਕ ਵਾਰ ਫਿਰ ਤੋਂ ਇਸ ਦੇ ਅੰਕੜੇ ਭਾਰਤ ਵਿਚ ਵੱਧ ਰਹੇ ਹਨ। ਤਾਜਾ ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਅੰਦਰ 41,277 ਨਵੇਂ Corona ਮਰੀਜ਼ ਮਿਲੇ ਹਨ ਜਦਕਿ ਇਸ ਦੌਰਾਨ 42,041 ਮਰੀਜ਼ ਸਿਹਤਯਾਬ ਵੀ ਹੋਏ ਹਨ। ਇਸ ਤੋਂ ਇਲਾਵਾ 517 ਹੋਰ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿਚ 2,837 ਦਾ ਵਾਧਾ ਹੋਇਆ ਹੈ। ਇਹ ਚਿੰਤਾ ਦਾ ਵਿਸ਼ਾ ਵੀ ਹੈ ਕਿ ਪਿਛਲੇ 25 ਦਿਨਾਂ ਤੋਂ ਦੇਸ਼ ਵਿਚ ਕੋਰੋਨਾ ਦੀ ਲਾਗ ਦੇ ਨਵੇਂ ਕੇਸ ਲਗਪਗ ਸਥਿਰ ਹਨ। 23 ਜੂਨ ਨੂੰ 54,309 ਕੇਸ ਹੋਏ ਸਨ। ਇਸ ਦਿਨ 69 ਹਜ਼ਾਰ ਤੋਂ ਵੱਧ ਮਰੀਜ਼ ਵੀ ਠੀਕ ਹੋਏ। ਇਸ ਤੋਂ ਬਾਅਦ, ਰੋਜ਼ਾਨਾ ਮਰੀਜ਼ਾਂ ਦੀ ਗਿਣਤੀ 37 ਤੋਂ 45 ਹਜ਼ਾਰ ਦੇ ਵਿਚਕਾਰ ਰਹਿੰਦੀ ਹੈ। ਲਗਪਗ ਇਹੀ ਗਿਣਤੀ ਦੇ ਮਰੀਜ਼ ਵੀ ਠੀਕ ਹੋ ਰਹੇ ਹਨ। ਕੋਰੋਨਾ ਦੇ ਹਾਲਾਤ ਨੂੰ ਵੇਖਦੇ ਹੋਏ ਦੇਸ਼ ਦੇ 8 ਰਾਜਾਂ ਵਿਚ ਪੂਰਨ ਤਾਲਾਬੰਦ ਹੋਣ ਵਰਗੀਆਂ ਪਾਬੰਦੀਆਂ ਹਨ. ਇਨ੍ਹਾਂ ਵਿੱਚ ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਝਾਰਖੰਡ, ਓਡੀਸ਼ਾ, ਤਾਮਿਲਨਾਡੂ, ਮਿਜ਼ੋਰਮ, ਗੋਆ ਤੇ ਪੁਡੂਚੇਰੀ ਸ਼ਾਮਲ ਹਨ। ਪਿਛਲੇ ਤਾਲਾਬੰਦੀ ਵਾਂਗ ਇੱਥੇ ਵੀ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ।
ਦੇਸ਼ ਵਿਚ ਕੋਰੋਨਾ ਮਹਾਂਮਾਰੀ ਅੰਕੜਿਆਂ ਵਿਚ
ਬੀਤੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਆਏ: 41,277
ਬੀਤੇ 24 ਘੰਟਿਆਂ ਵਿੱਚ ਕੁੱਲ ਇਲਾਜ: 42,041
ਬੀਤੇ 24 ਘੰਟਿਆਂ ਵਿੱਚ ਕੁੱਲ ਮੌਤਾਂ: 517
ਹੁਣ ਤੱਕ ਕੁੱਲ ਸੰਕਰਮਿਤ: 3.11 ਕਰੋੜ
ਹੁਣ ਤਕ ਠੀਕ: 3.02 ਕਰੋੜ
ਹੁਣ ਤੱਕ ਕੁੱਲ ਮੌਤਾਂ: 4.13 ਲੱਖ
ਇਸ ਸਮੇਂ ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਸੰਖਿਆ: 4.17 ਲੱਖ