ਵਿਦਿਆਰਥੀਆਂ ਦਾ ਟੀਕਾਕਰਨ ਕੀਤਾ ਲਾਜ਼ਮੀ
ਨਵੀਂ ਦਿੱਲੀ : ਦੇਸ਼ ਵਿੱਚ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਲਗਾਤਾਰ ਵਿੱਦਿਅਕ ਅਦਾਰਿਆਂ ਨੂੰ ਬੰਦ ਰੱਖਿਆ ਜਾ ਰਿਹਾ ਹੈ। ਕਿਉਂਕਿ ਪਿਛਲੇ ਸਾਲ ਹੋਈ ਕਰੋਨਾ ਕਾਰਨ ਤਾਲਾਬੰਦੀ ਦੌਰਾਨ ਮਾਰਚ ਵਿੱਚ ਹੀ ਸਰਕਾਰ ਵੱਲੋਂ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨਹੁਣ ਮੁੜ ਕਰੋਨਾ ਕੇਸਾਂ ਵਿਚ ਕਮੀ ਆਉਣ ਦੇ ਮੱਦੇਨਜ਼ਰ ਸਰਕਾਰ ਵੱਲੋਂ ਵਿਦਿਅਕ ਅਦਾਰਿਆਂ ਨੂੰ ਖੋਲ੍ਹੇ ਜਾਣ ਦੇ ਆਦੇਸ਼ ਆਗੂ ਕੀਤੇ ਗਏ ਹਨ। ਜਿਸ ਵਿੱਚ ਵੱਡੀਆਂ ਕਲਾਸਾਂ ਦੇ ਬੱਚਿਆਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ 18 ਸਾਲ ਤੋ ਉੱਪਰ ਉਮਰ ਵਰਗ ਦੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ। ਸਕੂਲ ਕਾਲਜ ਅਤੇ ਹੋਰ ਨਿੱਜੀ ਸੰਸਥਾਵਾਂ ਵਿੱਚ ਆਉਣ ਵਾਲੇ ਵਿਦਿਆਰਥੀਆਂ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹੁਣ ਸੀ ਬੀ ਐਸ ਈ ਸਕੂਲਾਂ ਦੇ ਵਿਦਿਆਰਥੀਆਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦਾ ਐਲਾਨ ਹੋ ਗਿਆ ਹੈ। ਸੀ ਬੀ ਐਸ ਈ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਵੱਲੋਂ ਆਪਣੇ ਦਸਵੀਂ ਅਤੇ ਬਾਰਵੀਂ ਕਲਾਸ ਦੇ ਇਮਤਿਹਾਨਾਂ ਦੇ ਨਤੀਜੇ ਬੇਸਬਰੀ ਨਾਲ ਉਡੀਕ ਰਹੇ ਸਨ। ਹੁਣ ਇਹ ਨਤੀਜੇ 31 ਜੂਲਾਈ ਤੱਕ ਐਲਾਨ ਦਿੱਤੇ ਜਾਣਗੇ। ਇਸ ਵਾਸਤੇ ਵਿਦਿਆਰਥੀ ਡਿਜੀਲੋਕਰ ਤੇ ਆਪਣੇ ਨਤੀਜੇ ਦੇਖ ਸਕਣਗੇ। ਡਿਜੀਲੋਕਰ ਦਸਤਾਵੇਜਾਂ ਅਤੇ ਸਰਟੀਫਿਕੇਟ ਨੂੰ ਸਟੋਰ ਕਰਨ ਸਾਂਝਾ ਕਰਨ ਅਤੇ ਤਸਦੀਕ ਕਰਨ ਲਈ ਇੱਕ ਸੁਰੱਖਿਅਤ ਕਲਾਊਡ ਅਧਾਰਤ ਪਲੇਟਫਾਰਮ ਹੈ। ਜਿੱਥੇ ਇਨ੍ਹਾਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਸ ਲਈ ਹੁਣ ਸੀਬੀਐਸੀ ਬੋਰਡ ਵੱਲੋਂ ਬੱਚਿਆਂ ਦੇ ਨਤੀਜੇ ਅਤੇ ਦਸਤਾਵੇਜ਼ ਵਿਦਿਆਰਥੀਆਂ ਦੇ ਸਬੰਧਤ ਡਿ-ਜੀ-ਲੋਕਰ ਖਾਤਿਆਂ ਵਿਚ ਭੇਜੇ ਜਾਣਗੇ। ਵਿਦਿਆਰਥੀਆਂ ਦੇ ਦਸਵੀਂ ਅਤੇ ਬਾਰਵੀਂ ਕਲਾਸ ਦੇ ਨਤੀਜੇ ਸੀਬੀਐਸਈ ਨਤੀਜੇ 2021 ਡਿਜੀਲੋਕਰ ਵਿੱਚਉਪਲਬਧ ਹੋਣਗੇ। ਡਿਜੀਲੋਕਰ ਖਾਤੇ ਵਿੱਚ ਲੌਗ ਇਨ ਕਰ ਕੇ ਵਿਦਿਆਰਥੀ ਮਹੱਤਵਪੂਰਨ ਦਸਤਾਵੇਜ਼ ਜਿਵੇਂ ਮਾਰਕ ਸ਼ੀਟ, ਮਾਈਗਰੇਸ਼ਨ ਸਰਟੀਫਿਕੇਟ , ਪਾਸ ਸਰਟੀਫਿਕੇਟ ਹੁਨਰ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹਨ। ਇਸ ਸੁਵਿਧਾ ਦਾ ਵਿਦਿਆਰਥੀਆਂ ਨੂੰ ਭਵਿੱਖ ਵਿਚ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ।