ਨਵੀਂ ਦਿੱਲੀ : ਭਾਰਤ ਵਿਚ ਇਕ ਦਿਨ ਵਿਚ ਕੋਵਿਡ ਨਾਲ ਮੌਤਾਂ ਦੇ 3988 ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਵਿਚ ਇਸ ਮਹਾਂਮਾਰੀ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵੱਧ ਕੇ 418480 ਹੋ ਗਈ। ਮਹਾਰਾਸ਼ਟਰ ਦੇ 14ਵੀਂ ਵਾਰ ਲਾਗ ਦੇ ਅੰਕੜਿਆਂ ਦਾ ਮਿਲਾਣ ਕਰਨ ਕਰਕੇ ਇਕ ਦਿਨ ਵਿਚ ਮੌਤ ਦੇ ਏਨੇ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਵਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਇਕ ਦਿਨ ਵਿਚ ਲਾਗ ਦੇ 42015 ਨਵੇਂ ਮਾਮਲੇ ਸਾਹਮਣ ਆਉਣ ਦੇ ਬਾਅਦ ਦੇਸ਼ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ 31216337 ਹੋ ਗਈ। ਦੇਸ਼ ਵਿਚ ਕੋਵਿਡ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੀ ਵੱਧ ਕੇ 407170 ਹੋ ਗਈ ਜੋ ਕੁਲ ਮਾਮਲਿਆਂ ਦਾ 1.30 ਫ਼ੀਸਦੀ ਹੈ। ਪਿਛਲੇ 24 ਘੰਟਿਆਂ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿਚ ਕੁਲ 1040 ਦਾ ਵਾਧਾ ਹੋਇਆ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ 97.36 ਫੀਸਦੀ ਹੈ। ਹਾਲੇ ਤਕ ਕੁਲ 449193273 ਨਮੂਨਿਆਂ ਦੀ ਕੋਵਿਡ ਸਬੰਧੀ ਜਾਂਚ ਕੀਤੀ ਗਈ ਹੈ ਜਿਨ੍ਹਾਂ ਵਿਚੋਂ 1852140 ਨਮੂਨਿਆਂ ਦੀ ਜਾਂਚ ਮੰਗਲਵਾਰ ਨੂੰ ਕੀਤੀ ਗਈ। ਦੇਸ਼ ਵਿਚ ਨਮੂਨਿਆਂ ਦੇ ਪੀੜਤ ਹੋਣ ਦੀ ਦੈਨਿਕ ਦਰ 2.27 ਫ਼ੀਸਦੀ ਹੈ। ਇਹ ਪਿਛਲੇ 30 ਦਿਨਾਂ ਤੋਂ ਲਗਾਤਾਰ ਤਿੰਨ ਫ਼ੀਸਦੀ ਤੋਂ ਘੱਟ ਹੈ। ਨਮੂਨਿਆਂ ਦੇ ਪੀੜਤ ਹੋਣ ਦੀ ਪੁਸ਼ਟ ਦੀ ਹਫ਼ਤਾਵਰੀ ਦਰ 2.09 ਫ਼ੀਸਦੀ ਹੈ। ਹਾਲੇ ਤਕ ੁਕਲ 30390687 ਲੋਕ ਪੀੜਤ ਹੋ ਚੁਕੇ ਹਨ। ਕੋਵਿਡ ਨਾਲ ਮੌਤ ਦਰ 1.34 ਫ਼ੀਸਦੀ ਹੈ। ਦੇਸ਼ ਵਿਚ ਹੁਣ ਤਕ ਕੋਵਿਡ ਰੋਕੂ ਟੀਕਿਆਂ ਦੀਆਂ ਕੁਲ 41.54 ਕਰੋੜ ਖ਼ੁਰਾਕਾਂ ਦਿਤੀਆਂ ਜਾ ਚੁਕੀਆਂ ਹਨ। ਦੇਸ਼ ਵਿਚ ਪਿਛਲੇ ਸਾਲ ਅਗਸਤ ਨੂੰ ਪੀੜਤਾਂ ਦੀ ਗਿਣਤੀ 20 ਲੱਖ, 23 ਅਗਸਤ ਨੂੰ 30 ਲੱਖ ਅਤੇ ਪੰਜ ਸਤੰਬਰ ਨੂੰ 40 ਲੱਖ ਤੋਂ ਵੱਧ ਹੋ ਗਈ ਸੀ।