ਨਵੀਂ ਦਿੱਲੀ : ਭਾਰਤ ਵਿਚ ਇਕ ਦਿਨ ਵਿਚ ਕੋਵਿਡ ਦੇ 41383 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਲਾਗ ਦੇ ਕੁਲ ਮਾਮਲਿਆਂ ਦੀ ਗਿਣਤੀ 31257720 ’ਤੇ ਪਹੁੰਚ ਗਈ ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 409394 ਦਰਜ ਕੀਤੀ ਗਈ ਅਤੇ ਇਸ ਬੀਮਾਰੀ ਦਾ ਇਲਾਜ ਕਰਾ ਰਹੇ ਮਰੀਜ਼ਾਂ ਦੀ ਗਿਣਤੀ ਵਿਚ ਇਹ ਲਗਾਤਾਰ ਦੂਜੇ ਦਿਨ ਵਾਧਾ ਹੈ। ਦੇਸ਼ ਵਿਚ 507 ਹੋਰ ਲੋਕਾਂ ਦੀ ਜਾਨ ਗਵਾਉਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 418987 ਹੋ ਗਈ ਹੈ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਲਾਗ ਦੇ ਕੁਲ ਮਾਮਲਿਆਂ ਦਾ 1.31 ਫ਼ੀਸਦੀ ਹੈ ਜਦਕਿ ਕੋਵਿਡ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਰਾਸ਼ਟਰੀ ਦਰ 97.35 ਫ਼ੀਸਦੀ ਹੈ। ਪਿਛਲੇ 24 ਘੰਟਿਆਂ ਵਿਚ ਕੋਵਿਡ ਦਾ ਇਲਾਜ ਕਰਾ ਰਹੇ ਮਰੀਜ਼ਾਂ ਦੀ ਗਿਣਤੀ ਵਿਚ 2224 ਦਾ ਵਾਧਾ ਹੋਇਆ ਹੈ। ਬੁਧਵਾਰ ਨੂੰ ਇਸ ਮਹਾਂਮਾਰੀ ਦਾ ਪਤਾ ਲਾਉਣ ਲਈ 1718439 ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ ਇਸ ਦੇ ਨਾਲ ਹੀ ਹਾਲੇ ਤਕ ਕੁਲ 450911712 ਨਮੂਨਿਆਂ ਦੀ ਜਾਂਚ ਕੀਤੀ ਜਾ ਚੁਕੀ ਹੈ। ਲਾਗ ਦੀ ਦੈਨਿਕ ਦਰ 2.41 ਫੀਸਦੀ ਦਰਜ ਕੀਤੀ ਗਈ। ਇਹ ਲਗਾਤਾਰ 31ਵੇਂ ਦਿਨ ਤਿੰਨ ਫੀਸਦੀ ਤੋਂ ਘੱਟ ਹੈ। ਹਫ਼ਤਾਵਰੀ ਲਾਗ ਦਰ 2.12 ਫੀਸਦੀ ਦਰਜ ਕੀਤੀ ਗਈ। ਇਸ ਬੀਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 30429339 ਹੋ ਗਈ ਹੈ ਅਤੇ ਮੌਤ ਦਰ 1.34 ਫੀਸਦੀ ਹੈ। ਹਾਲੇ ਤਕ ਦੇਸ਼ਵਿਆਪੀ ਟੀਕਾਕਰਨ ਤਹਿਤ 41 ਕਰੋੜ ਟੀਕੇ ਲਾਏ ਜਾ ਚੁਕੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਛੇਤੀ ਹੀ ਕੋਵਿਡ ਦੀ ਤੀਜੀ ਲਹਿਰ ਆਉਣ ਵਾਲੀ ਹੈ ਜਿਸ ਕਾਰਨ ਸਰਕਾਰ ਨੇ ਤਿਆਰੀਆਂ ਸ਼ੁਰੂ ਕੀਤੀਆਂ ਹੋਈਆਂ ਹਨ ਪਰ ਹਾਲੇ ਤਕ ਦੂਜੀ ਲਹਿਰ ਹੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ।