Thursday, April 10, 2025

Chandigarh

ਪੰਜਾਬ ਵਿੱਚੋਂ ਸਾਲ 2030 ਤਕ ਹੈਪੇਟਾਈਟਸ ਸੀ ਨੂੰ ਖ਼ਤਮ ਕਰ ਦਿੱਤਾ ਜਾਵੇਗਾ: ਬਲਬੀਰ ਸਿੰਘ ਸਿੱਧੂ

July 28, 2021 05:30 PM
SehajTimes
ਚੰਡੀਗੜ੍ਹ : ਸੂਬੇ ਵਿੱਚੋਂ ਸਾਲ 2030 ਤੱਕ ਹੈਪੇਟਾਈਟਸ-ਸੀ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅਗਸਤ 2021 ਤੋਂ ਹੈਪਾਟਾਇਟਿਸ ਦਾ ਇਲਾਜ 41 ਸਬ ਡਵੀਜਨਲ ਹਸਪਤਾਲ ਅਤੇ 6 ਈ.ਐਸ.ਆਈ ਹਸਪਤਾਲਾਂ ਰਾਹੀਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਅੱਗੇ ਦੱਸਿਆ ਕਿ 23 ਜ਼ਿਲ੍ਹਿਆਂ ਵਿੱਚ ਕੁੱਲ 114 ਇਲਾਜ ਕੇਂਦਰ ਹੋਣਗੇ ਜਿਸ ਨਾਲ ਮਰੀਜ਼ ਆਪਣੇ ਘਰਾਂ ਦੇ ਨੇੜੇ ਹੀ ਹੈਪੇਟਾਈਟਸ ਸੀ ਦੇ ਇਲਾਜ ਸਬੰਧੀ ਸੇਵਾਵਾਂ ਪ੍ਰਾਪਤ ਕਰ ਸਕਣਗੇ। ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਇਹ ਪ੍ਰਗਟਾਵਾ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਵੀ ਪੰਜਾਬ ਸਰਕਾਰ ਨੇ ਜਨਵਰੀ 2020 ਤੋਂ ਜੁਲਾਈ 2021 ਤੱਕ ਹੈਪਾਟਾਈਟਸ ਸੀ ਵਾਇਰਸ ਦੇ ਲਗਭਗ 18,000 ਮਰੀਜ਼ਾਂ ਦਾ ਇਲਾਜ ਕੀਤਾ। ਹਾਲਾਂਕਿ, ਇਸ ਪ੍ਰੋਗਰਾਮ ਦਾ ਵਿਸਥਾਰ 9 ਕੇਂਦਰੀ ਜੇਲ੍ਹਾਂ ਵਿਚਲੇ ਕੈਦੀਆਂ ਲਈ ਵੀ ਕੀਤਾ ਗਿਆ ਤਾਂ ਜੋ ਇਹਨਾਂ ਸਾਰੇ ਉੱਚ ਜੋਖਮ ਵਾਲੇ ਕੇਸਾਂ ਨੂੰ ਹੈਪੇਟਾਈਟਸ ਸੀ ਦੇ ਇਲਾਜ ਲਈ ਕਿਤੇ ਹੋਰ ਜਾਣਾ ਨਾ ਪਵੇ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਰੀਆਂ ਗਰਭਵਤੀ ਮਹਿਲਾਵਾਂ ਦੀ ਹੈਪੇਟਾਈਟਸ ਬੀ ਅਤੇ ਸੀ ਲਈ ਮੁਫ਼ਤ ਜਾਂਚ ਕਰਵਾਉਣ ਲਈ ਯੋਜਨਾ ਵੀ ਉਲੀਕੀ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਪੰਜਾਬ ਸਰਕਾਰ ਵੱਲੋਂ ਰੈਪਿਡ ਟੈਸਟ ਕਿੱਟਾਂ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਸਾਰੀਆਂ ਪਾਜ਼ੇਟਿਵ ਗਰਭਵਤੀ ਮਹਿਲਾਵਾਂ ਦੀ ਜਲਦ ਸਿਹਤਯਾਬੀ ਲਈ ਉਹਨਾਂ ਨੂੰ ਨਜ਼ਦੀਕੀ ਇਲਾਜ ਕੇਂਦਰ ਵਿੱਚ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਜੋ ਉਹਨਾਂ ਦੇ ਨਵਜੰਮੇ ਬੱਚੇ ਲਈ ਵੀ ਸਿਹਤ ਸੁਰੱਖਿਆ ਯਕੀਨੀ ਬਣਾਏਗਾ।  ਸ. ਸਿੱਧੂ ਨੇ ਦੱਸਿਆ ਕਿ ਸੂਬੇ ਵਿੱਚ ਕੋਵਿਡ-19 ਮਹਾਂਮਾਰੀ ਦੌਰਾਨ, ਟੈਸਟਿੰਗ ਅਤੇ ਇਲਾਜ ਸਬੰਧੀ ਸੇਵਾਵਾਂ ਨੂੰ ਬੰਦ ਨਹੀਂ ਕੀਤਾ ਗਿਆ ਅਤੇ ਸਿਹਤ ਵਿਭਾਗ ਵੱਲੋਂ ਇਲਾਜ ਕੇਂਦਰਾਂ ਦੀ ਗਿਣਤੀ 25 ਤੋਂ ਵਧਾ ਕੇ 67 ਕਰ ਦਿੱਤੀ ਗਈ ਤਾਂ ਜੋ ਹਰ ਮਰੀਜ਼ ਲਈ ਹੈਪੇਟਾਈਟਸ ਸੀ ਦੇ ਇਲਾਜ ਨੂੰ ਉਪਲਬਧ ਕਰਵਾਇਆ ਜਾ ਸਕੇ। ਐਚਆਈਵੀ ਪਾਜ਼ੇਟਿਵ ਕੇਸਾਂ ਵਿੱਚ ਹੈਪਾਟਾਇਟਿਸ ਸੀ ਦਾ ਇਲਾਜ 17 ਏਆਰਟੀ ਕੇਂਦਰਾਂ ਅਤੇ ਆਈ.ਵੀ.ਡੀ.ਯੂ. (ਇੰਟਰਾਵੇਨਸ ਡਰੱਗ ਯੂਜ਼ਰਸ) ਦਰਮਿਆਨ ਹੈਪਾਟਾਈਟਸ ਸੀ ਵਾਇਰਸ ਦੇ ਪ੍ਰਬੰਧਨ ਲਈ 14 ਓਐਸਟੀ ਕੇਂਦਰਾਂ ਵਿੱਚ ਇਲਾਜ ਸ਼ੁਰੂ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ 22 ਜੂਨ 2021 ਨੂੰ ਹੈਪੇਟਾਈਟਸ ਬੀ ਦਾ ਮੁਫ਼ਤ ਵਾਇਰਲ ਲੋਡ ਟੈਸਟ ਵੀ ਸ਼ੁਰੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਸੂਬੇ ਭਰ ਵਿੱਚ 2 ਲੱਖ ਵਿਅਕਤੀਆਂ ਦੀ ਹੈਪੇਟਾਈਟਸ ਸੀ ਲਈ ਜਾਂਚ ਕੀਤੀ ਗਈ ਅਤੇ ਹੁਣ ਤੱਕ 97,000 ਮਰੀਜ਼ਾਂ ਨੂੰ ਹੈਪੇਟਾਈਟਸ ਸੀ ਲਈ ਮੁਫ਼ਤ ਇਲਾਜ ਮੁਹੱਈਆ ਕੀਤਾ ਗਿਆ। ਸੂਬੇ ਭਰ ਵਿੱਚ ਹੈਪੇਟਾਈਟਸ ਸੀ ਦੇ ਮਰੀਜ਼ਾਂ ਦੀ ਇਲਾਜ ਦਰ 93 ਫ਼ੀਸਦ ਹੈ। ਸਿਹਤ ਮੰਤਰੀ ਨੇ ਇਸ ਮੌਕੇ ਹੈਪੇਟਾਈਟਸ ਸੀ ਅਤੇ ਬੀ ਦੀ ਰੋਕਥਾਮ ਲਈ ਪੋਸਟਰ ਅਤੇ ਹੈਪੇਟਾਈਟਸ ਸੀ ਦੇ ਪ੍ਰਬੰਧਨ ਵਿਚ ਪੰਜਾਬ ਸਰਕਾਰ ਵੱਲੋਂ 5 ਸਾਲਾਂ ਦੌਰਾਨ ਕੀਤੇ ਕਾਰਜਾਂ ਬਾਰੇ ਇਕ ਕਿਤਾਬਚਾ ਵੀ ਲਾਂਚ ਕੀਤਾ।
ਉਹਨਾਂ ਦੱਸਿਆ ਕਿ ਸੂਬੇ ਤੋਂ ਹੈਪੇਟਾਈਟਸ ਬੀ ਅਤੇ ਸੀ ਦੇ ਗੰਭੀਰ ਮਾਮਲਿਆਂ ਦੇ ਪ੍ਰਬੰਧਨ ਲਈ ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਹੈਪੇਟਾਈਟਸ ਬੀ ਅਤੇ ਸੀ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੀਜੀਆਈ ਵਿੱਚ ਹੈਪੇਟਾਈਟਸ ਬੀ ਅਤੇ ਸੀ ਦੇ ਪ੍ਰਬੰਧਨ ਲਈ ਦਵਾਈਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾਣਗੀਆਂ। ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਇਸ ਪ੍ਰੋਗਰਾਮ ਵਿੱਚ ਸ੍ਰੀ ਅਲੋਕ ਸ਼ੇਖਰ ਪੀ.ਐਸ.ਐਚ.ਐਫ.ਡਬਲਯੂ, ਹੈਪਟੋਲੋਜੀ ਪੀਜੀਆਈ ਦੇ ਪ੍ਰੋਫੈਸਰ ਅਤੇ ਮੁਖੀ ਡਾ. ਵਰਿੰਦਰ ਸਿੰਘ, ਸਿਹਤ ਅਤੇ ਪਰਿਵਾਰ ਭਲਾਈ ਦੇ ਡਾਇਰੈਕਟਰ ਡਾ. ਗੁਰਿੰਦਰ ਬੀਰ ਸਿੰਘ ਅਤੇ ਸਟੇਟ ਪ੍ਰੋਗਰਾਮ ਅਫ਼ਸਰ ਐਨ.ਵੀ.ਐਚ.ਸੀ.ਪੀ. ਡਾ. ਗਗਨਦੀਪ ਸਿੰਘ ਗਰੋਵਰ ਸ਼ਾਮਲ ਹੋਏ।

Have something to say? Post your comment

 

More in Chandigarh

ਅੰਮ੍ਰਿਤਸਰ ਵਿੱਚ ਹੋਈ ਹਾਲੀਆ ਗ੍ਰਿਫਤਾਰੀ ਨੇ ਪੰਜਾਬ ਅੰਦਰ ਨਸ਼ਿਆਂ ਦੇ ਵਪਾਰ ਵਿੱਚ ਹੋਰਨਾਂ ਰਾਜਾਂ ਦੇ ਇਨਫੋਰਸਮੈਂਟ ਅਧਿਕਾਰੀਆਂ ਦੀ ਸ਼ਮੂਲੀਅਤ ਬਾਰੇ ਚਿੰਤਾ ਨੂੰ ਵਧਾਇਆ: ਹਰਪਾਲ ਸਿੰਘ ਚੀਮਾ

ਮੋਹਾਲੀ ਪੁਲਿਸ ਵੱਲੋਂ ਜਿਊਲਰੀ ਸ਼ਾਪ ਜੀ.ਕੇ. ਜਿਊਲਰਜ਼ ਫੇਸ-10 ਮੋਹਾਲ਼ੀ ਵਿਖੇ ਹੋਈ ਲੁੱਟ ਦੇ ਦੋਸ਼ੀ ਗ੍ਰਿਫ਼ਤਾਰ

ਡੀ ਸੀ ਕੋਮਲ ਮਿੱਤਲ ਨੇ ਮੋਹਾਲੀ ਅਤੇ ਮਾਜਰੀ ਬਲਾਕਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ

ਕਰ ਕਮਿਸ਼ਨਰ ਪੰਜਾਬ ਵੱਲੋਂ ਗਰਗ ਦੀ ਜੀ.ਐਸ.ਟੀ ਸਬੰਧੀ ਕਿਤਾਬ 'ਜੀ.ਐਸ.ਟੀ ਮੈਨੂਅਲ' ਦਾ ਐਡੀਸ਼ਨ 2025 ਰਿਲੀਜ਼

ਵਿਸ਼ਵ ਹੋਮਿਓਪੈਥੀ ਦਿਵਸ: ਪੰਜਾਬ ‘ਚ ਜਲਦ ਬਣੇਗਾ ਸਰਕਾਰੀ ਹੋਮਿਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ

ਪੰਜਾਬ ਸਰਕਾਰ ਵਲੋਂ 8.21 ਕਰੋੜ ਦੀ ਲਾਗਤ ਨਾਲ ਤਿਆਰ ਬਿਰਧ ਘਰ ਕੈਬਨਿਟ ਮੰਤਰੀ ਬਲਜੀਤ ਕੌਰ ਅਤੇ ਮੀਤ ਹੇਅਰ ਵਲੋਂ ਬਜ਼ੁਰਗਾਂ ਨੂੰ ਸਮਰਪਿਤ

ਮੁੱਖ ਮੰਤਰੀ ਵੱਲੋਂ ਮਾਝਾ ਖੇਤਰ ਨੂੰ 135 ਕਰੋੜ ਰੁਪਏ ਦਾ ਤੋਹਫਾ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਰੋਡਵੇਜ ਪਨਬੱਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਨਾਲ ਮੀਟਿੰਗ

ਵਿਜੀਲੈਂਸ ਬਿਊਰੋ ਨੇ 3000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਏ.ਐਸ.ਆਈ. ਕੀਤਾ ਗ੍ਰਿਫ਼ਤਾਰ

'ਯੁੱਧ ਨਸ਼ਿਆਂ ਵਿਰੁੱਧ': 40ਵੇਂ ਦਿਨ, ਪੰਜਾਬ ਪੁਲਿਸ ਨੇ 111 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ; 3.7 ਕਿਲੋ ਹੈਰੋਇਨ, 98 ਹਜ਼ਾਰ ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ