ਮੁੰਬਈ : ਰਾਜ ਕੁੰਦਰਾ ਪੋਰਨੋਗ੍ਰਾਫ਼ੀ ਮਾਮਲੇ ਵਿਚ ਬਿਆਨ ਦਰਜ ਕਰਾਉਣ ਲਈ ਸ਼ਰਲਿਨ ਚੋਪੜਾ ਕਲ ਮੁੰਬਈ ਕਰਾਈਮ ਬ੍ਰਾਂਚ ਸਾਹਮਣੇ ਪੇਸ਼ ਹੋਈ। ਉਸ ਨੇ ਅਪਣੇ ਬਿਆਨ ਵਿਚ ਰਾਜ ਕੁੰਦਰਾ ਨਾਲ ਬਿਜ਼ਨਸ ਸਮਝੌਤਾ, ਸ਼ਰਲਿਨ ਚੋਪੜਾ ਐਪ ਅਤੇ ਸ਼ਿਲਪਾ ਨਾਲ ਉਸ ਦੇ ਰਿਸ਼ਤੇ ਬਾਰੇ ਦਸਿਆ। ਉਸ ਨੇ ਕਿਹਾ ਕਿ ਰਾਜ ਨੇ ਉਸ ਨਾਲ ਜਿਸਮਾਨੀ ਦੁਰਵਿਹਾਰ ਕੀਤਾ ਸੀ। ਸ਼ਰਲਿਨ ਨੇ ਅਪ੍ਰੈਲ 2021 ਵਿਚ ਰਾਜ ਵਿਰੁਧ ਪਰਚਾ ਦਰਜ ਕਰਾਇਆ ਸੀ। ਰਾਜ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਹੈ ਅਤੇ ਹੇਠਲੀ ਅਦਾਲਤ ਨੇ 28 ਜੁਲਾਈ ਨੂੰ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿਤਾ ਸੀ। ਉਸ ਨੇ ਦਸਿਆ ਕਿ ਰਾਜ ਕੁੰਦਰਾ ਨੇ 2019 ਮਾਰਚ ਵਿਚ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦਕਿ ਉਹ ਮਨ੍ਹਾਂ ਕਰਦੀ ਰਹੀ। ਉਸ ਨੇ ਰਾਜ ਨੂੰ ਕਿਹਾ ਸੀ ਕਿ ਉਹ ਵਿਆਹੁਤਾ ਆਦਮੀ ਨਾਲ ਰਿਸ਼ਤਾ ਨਹੀਂ ਰਖਣਾ ਚਾਹੁੰਦੀ ਅਤੇ ਨਾ ਹੀ ਬਿਜ਼ਨਸ ਤੇ ਨਿਜੀ ਜ਼ਿੰਦਗੀ ਵਿਚ ਮਿਲਣਾ ਚਾਹੁੰਦੀ ਹੈ। ਇਸ ’ਤੇ ਰਾਜ ਨੇ ਉਸ ਨੂੰ ਕਿਹਾ ਕਿ ਉਸ ਦੀ ਪਤਨੀ ਸ਼ਿਲਪਾ ਸ਼ੈਟੀ ਨਾਲ ਉਸ ਦਾ ਰਿਸ਼ਤਾ ਮੁਸ਼ਕਲ ਹੈ ਅਤੇ ਉਹ ਘਰ ਵਿਚ ਜ਼ਿਆਦਾ ਸਮਾਂ ਤਣਾਅ ਵਿਚ ਰਹਿੰਦਾ ਹੈ। ਸ਼ਰਲਿਨ ਨੂੰ ਪਹਿਲਾਂ ਹੀ ਮੁੰਬਈ ਪੁਲਿਸ ਦੇ ਸਾਈਬਰ ਸੈੱਲ ਨੇ 2020 ਵਿਚ ਕਿਸੇ ਮਾਮਲੇ ਵਿਚ ਮੁਲਜ਼ਮ ਵਜੋਂ ਪੇਸ਼ ਕੀਤਾ ਸੀ। ਕਰਾਈਮ ਬ੍ਰਾਂਚ ਨੇ ਉਸ ਨੂੰ ਰਾਜ ਦੇ ਮਾਮਲੇ ਵਿਚ ਬਿਆਨ ਦਰਜ ਕਰਨ ਲਈ ਬੁਲਾਇਆ ਸੀ।