ਨਵੀਂ ਦਿੱਲੀ : ਫ਼ਾਈਨਾਂਸ, ਬੈਂਕਿੰਗ, ਪੋਸਟ ਆਫ਼ਿਸ ਅਤੇ ਹੋਰ ਸੈਕਟਰ ਨਾਲ ਜੁੜੇ ਕਈ ਨਿਯਮ ਅੱਜ ਤੋਂ ਬਦਲ ਗਏ ਹਨ। ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ ਜਿਥੇ ਛੁੱਟੀ ਵਾਲੇ ਦਿਨ ਵੀ ਤਨਖ਼ਾਹ ਮਿਲ ਸਕੇਗੀ, ਏਟੀਐਮ ਲਈ ਜ਼ਿਆਦਾ ਪੈਸਾ ਦੇਣਾ ਪਵੇਗਾ। ਭਾਰਤੀ ਰਿਜ਼ਰਵ ਬੈਂਕ ਨੇ ਐਲਾਨ ਕੀਤਾ ਸੀ ਕਿ ਨੈਸ਼ਨਲ ਆਟੋਮੇਟਿਡ ਕਲੀਅਰਿੰਗ ਹਾਊਸ 1 ਅਗਸਤ ਤੋਂ ਹਰ ਦਿਨ ਉਪਲਭਧ ਰਹੇਗਾ। ਹੁਣ ਨੌਕਰੀਪੇਸ਼ਾ ਲੋਕਾਂ ਨੂੰ ਤਨਖ਼ਾਹ ਅਤੇ ਪੈਨਸ਼ਨ ਛੁੱਟੀ ਦੇ ਦਿਨ ਵੀ ਮਿਲ ਸਕੇਗੀ। ਹੁਣ ਕਿਸ਼ਤ, ਮਿਊਚਲ ਫ਼ੰਡ ਕਿਸ਼ਤ, ਗੈਸ, ਟੈਲੀਫ਼ੋਨ, ਬਿਜਲੀ ਦਾ ਬਿਲ, ਪਾਣੀ ਦੇ ਬਿਲ ਦਾ ਵੀ ਭੁਗਤਾਨ ਕਦੇ ਵੀ ਕੀਤਾ ਜਾ ਸਕੇਗਾ। ਸੇਵਿੰਗ ਖਾਤੇ ਲਈ ਨਕਦ ਲੈਣਦੇਣ, ਏਟੀਐਮ ਇੰਟਰਚੇਂਜ ਅਤੇ ਚੈਕਬੁਕ ਚਾਰਜ ਦੇ ਨਿਯਮਾਂ ਵਿਚ ਬਦਲਾਅ ਕੀਤਾ ਹੈ। ਛੇ ਮੈਟਰੋ ਸਿਟੀ ਵਿਚ ਗਾਹਕ ਇਕ ਮਹੀਨੇ ਅੰਦਰ ਸਿਰਫ਼ 3 ਟਰਾਂਸਜੈਕਸ਼ਨ ਫ਼ਰੀ ਵਿਚ ਕਰ ਸਕਣਗੇ। ਲਿਮਿਟ ਤੋਂ ਜ਼ਿਆਦਾ ਦੇ ਲੈਣਦੇਣ ’ਤੇ ਬੈਂਕ 20 ਰੁਪਏ ਦਾ ਚਾਰਜ ਹੋਵੇਗਾ। ਇਹ ਚਾਰਜ ਪ੍ਰਤੀ ਵਿੱਤੀ ਲੈਣ-ਦੇਣ ਹੋਵੇਗਾ। ਨਾਨ-ਵਿੱਤੀ ਲੈਣ-ਦੇਦ ’ਤੇ 8.50 ਰੁਪਏ ਦਾ ਚਾਰਜ ਲੱਗੇਗਾ। ਆਈਸੀਆਈਸੀਆਈ ਬੈਂਕ ਨੇ ਪ੍ਰਤੀ ਮਹੀਨਾ ਕੁਲ 4 ਮੁਫ਼ਤ ਨਕਦ ਲੈਣ-ਦੇਣ ਦੀ ਆਗਿਆ ਦਿਤੀ ਗਈ ਹੈ। 4 ਚਾਰ ਪੈਸਾ ਕੱਢਣ ਦੇ ਬਾਅਦ ਤੁਹਾਨੂੰ ਚਾਰਜ ਦੇਣਾ ਹੁੰਦਾ ਹੈ। ਹੋਮ ਬ੍ਰਾਂਚ ਤੋਂ ਮਹੀਨੇ ਵਿਚ 1 ਲੱਖ ਰੁਪਏ ਤਕ ਕੈਸ਼ ਕੱਢਣ ’ਤੇ ਕੋਈ ਫ਼ੀਸ ਨਹੀਂ ਦੇਣੀ ਪਵੇਗੀ। ਪਰ 1 ਲੱਖ ਰੁਪਏ ਤੋਂ ਵੱਧ ਕੈਸ਼ ਲੈਣ-ਦੇਣ ’ਤੇ 150 ਰੁਪਏ ਦੇਣੇ ਪਵੇਗਾ। ਏਟੀਐਮ ਇੰਟਰਚੇਂਜ ਫ਼ੀਸ 15 ਰੁਪਏ ਤੋਂ ਵਧਾ ਕੇ 17 ਰੁਪਏ ਕਰ ਦਿਤਾ ਗਿਆ ਹੈ।