ਨਵੀਂ ਦਿੱਲੀ : ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਨੇ ਇਤਿਹਾਸ ਰਚ ਦਿਤਾ ਹੈ। ਉਹ ਉਲੰਪਿਕ ਵਿਚ ਲਗਾਤਾਰ 2 ਮੈਡਲ ਜਿੱਤਣ ਵਾਲੀ ਭਾਰਤ ਦੀ ਪਹਿਲੀ ਖਿਡਾਰਣ ਬਣ ਗਈ ਹੈ। ਓਵਰਆਲ ਸੁਸ਼ੀਲ ਕੁਮਾਰ ਦੇ ਬਾਅਦ ਉਹ ਭਾਰਤ ਦੀ ਦੂਜੀ ਅਥਲੀਟ ਹੈ। ਸਿੰਧੂ ਨੇ ਚਾਂਦੀ ਦਾ ਤਮਗ਼ਾ ਮੈਚ ਵਿਚ ਚੀਨ ਦੀ ਜਿਆਉ ਬਿੰਗ ਹੇ ਨੂੰ ਕੇਵਲ 52 ਮਿੰਟਾਂ ਵਿਚ ਹਰਾ ਕੇ ਜਿੱਤਿਆ ਹੈ। ਸਿੰਧੂ ਨੇ 2016 ਰਿਉ ਉਲੰਪਿਕ ਵਿਚ ਸਿਲਵਰ ਮੈਡਲ ਜਿੱਤਿਆ ਸੀ। ਸੁਸ਼ੀਲ ਨੇ 2008 ਬੀਜਿੰਗ ਉਲੰਪਿਕ ਵਿਚ ਚਾਂਦੀ ਅਤੇ 2012 ਲੰਦਲ ਉਲੰਪਿਕ ਵਿਚ ਸਿਲਵਰ ਮੈਡਲ ਜਿੱਤਿਆ ਸੀ। ਟੋਕੀਉ ਉਲੰਪਿਕ ਵਿਚ ਭਾਰਤ ਦਾ ਇਹ ਤੀਜਾ ਮੈਡਲ ਹੈ। ਸਭ ਤੋਂ ਪਹਿਲਾਂ ਮੀਰਾਬਾਈ ਚਾਨੂੰ ਨੇ ਵੇਟਲਿਫ਼ਟਿੰਗ ਦੇ 49 ਕਿਲੋ ਵੇਟ ਸ਼੍ਰੇਦੀ ਵਿਚ ਸਿਲਵਰ ਮੈਡਲ ਜਿੱਤਿਆ ਸੀ। ਉਧਰ, ਬਾਕਸਰ ਲਵਲੀਨਾ ਬੋਰਗੋਹੇਨ ਨੇ 69 ਕਿਲੋ ਵੇਲਟਰਵੇਟ ਕੈਟੇਗਿਰੀ ਦੇ ਸੈਮੀਫ਼ਾਈਨਲ ਵਿਚ ਪਹੁੰਚ ਕੇ ਭਾਰਤ ਲਈ ਮੈਡਲ ਪੱਕਾ ਕਰ ਚੁਕੀ ਹੈ। ਪਹਿਲੀ ਗੇਮ ਵਿਚ ਉਸ ਨੇ ਬਿਹਤਰੀਨ ਸ਼ੁਰੂਆਤ ਕਰਦਿਆਂ 4-0 ਦਾ ਵਾਧਾ ਕਰ ਲਿਆ ਸੀ। ਇਸ ਦੇ ਬਾਅਦ ਜਿਆਯੋਗ ਨੇ ਵਾਪਸੀ ਕਰਦੇ ਹੋਏ 5-5 ਦੀ ਬਰਾਬਰੀ ਕਰ ਲਈ। ਫਿਰ ਪਹਿਲੀ ਗੇਮ ਦੇ ਹਾਫ਼ ਨੂੰ ਸਿੰਧੂ ਨੇ ਸ਼ਾਨਦਾਰ ਸ਼ਾਟ ਲਗਾਉਂਦੇ ਹੋਏ 11-8 ਨਾਲ ਅੰਤ ਕੀਤਾ।