ਉਂਝ ਤਾ ਇਸ ਸਮੇ ਬੁਹਤ ਸਾਰੇ ਚਿਹਰੇ ਕਲਾ ਖੇਤਰ ਵਿੱਚ ਕੰਮ ਕਰ ਰਹੇ ਹਨ ਅਤੇ ਸੰਘਰਸ਼ ਦੀ ਜਦੋ ਜਹਿਦ ਚੋ ਨਿਕਲ ਕੇ ਸਥਾਪਤੀ ਦੀ ਮੰਜ਼ਿਲ ਵੱਲ ਵਧ ਜਾਦੇ ਹਨ। ਪਰ ਕੁੱਝ ਵਿਰਲੇ ਚਿਹਰੇ ਅਜਿਹੇ ਵੀ ਹੁੰਦੇ ਹਨ ਜੋ ਧੀਮੀ ਗਤੀ ਨਾਲ ਅੱਗੇ ਵਧਣ ਚ ਹੀ ਵਿਸ਼ਵਾਸ ਰੱਖਦੇ ਹਨ। ਤੇ ਉਹਨਾਂ ਦੀ ਧੀਮੀ ਚਾਲ ਉਨ੍ਹਾਂ ਨੂੰ ਇੱਕ ਨਾ ਇੱਕ ਦਿਨ ਮੰਜ਼ਿਲ ਤੇ ਪਹੁੰਚਾ ਹੀ ਦਿੰਦੀ ਹੈ। ਬੇਸ਼ੱਕ ਇਸ ਪਿੱਛੇ ਉਹਨਾਂ ਦੀ ਸਾਲਾ ਬੱਧੀ ਮੇਹਨਤ ਕਹੀ ਜਾਂ ਸਕਦੀ ਹੈ।ਕਲਾ ਦਾ ਖ਼ੇਤਰ ਇੱਕ ਅਜਿਹਾ ਖ਼ੇਤਰ ਹੈ ਜਿਥੇ ਕਾਮਯਾਬ ਹੋਣ ਲਈ ਬੁਹਤ ਸਾਰੀ ਹੱਡ ਭੰਨਵੀ ਮਿਹਨਤ ਕਰਨੀ ਪੈਦੀ ਹੈ ਤਦ ਜਾ ਕੇ ਪਹਿਚਾਣ ਬਣਦੀ ਹੈ। ਤੇ ਉਸਦੇ ਕੰਮ ਦੀ ਚੁਫ਼ੇਰੇ ਤੋ ਤਾਰੀਫ਼ ਹੋਣੀ ਸ਼ੁਰੂ ਹੋ ਜਾਦੀ ਹੈ।
ਸਹਿਜੇ ਸਹਿਜੇ ਕੀਤਾ ਕੰਮ ਲੰਮਾਂ ਸਮਾਂ ਯਾਦ ਆਉਦਾ ਹੈ। ਕਲਾ ਖ਼ੇਤਰ ਵਿੱਚ ਬੁਹਤ ਸਾਰੇ ਖ਼ੇਤਰ ਹਨ। ਪਰ ਜਿਸ ਵਿੱਚ ਕੰਮ ਕਰਨ ਦੀ ਚਾਹਣਾ ਹੋਵੇ ਉਸ ਨੂੰ ਪੂਰੀ ਮੇਹਨਤ ਲਗਨ ਨਾਲ ਕਰਕੇ ਜਿਥੇ ਖੁਦ ਨੂੰ ਸੰਤੁਸ਼ਟੀ ਮਿਲਦੀ ਹੈ ਉਥੇ ਹੀ ਸਾਹਮਣੇ ਵਾਲੇ ਨੂੰ ਵੀ ਵੇਖਣ ਦਾ ਪੂਰਾ ਆਨੰਦ ਆਉਦਾ ਹੈ। ਇਸ ਵੇਲੇ ਕਲਾ ਜਗਤ ਵਿੱਚ ਬੁਹਤ ਸਾਰੇ ਅਜਿਹੇ ਚਿਹਰੇ ਸਾਹਮਣੇ ਆ ਰਹੇ ਹਨ ਜੋ ਕਾਫ਼ੀ ਸਮੇਂ ਤੋਂ ਕਲਾ ਖ਼ੇਤਰ ਵਿੱਚ ਸੰਘਰਸ਼ੀਲ ਹਨ ਅਤੇ ਸਟੇਜੀ ਨਾਟਕਾਂ ਤੋ ਇਲਾਵਾ ਹੋਰਨਾਂ ਟੀ ਵੀ ਲੜੀਵਾਰ ਨਾਟਕਾਂ ਫ਼ਿਲਮਾਂ ਵਿੱਚ ਨਜ਼ਰ ਆਉਂਦੇ ਹਨ। ਜੋ ਦਰਸ਼ਕਾਂ ਵਿੱਚ ਅਦਾਕਾਰੀ ਦੀ ਡੂੰਘੀ ਛਾਪ ਛੱਡਣ ਵਿੱਚ ਸਫ਼ਲ ਵੀ ਹੋ ਜਾਦੇ ਹਨ। ਪਰ ਫਿਰ ਵੀ ਕਿਤੇ ਨਾ ਕਿਤੇ ਉੱਨਾ ਨੂੰ ਪਹਿਚਾਣ ਦੀ ਜ਼ਰੂਰਤ ਹੁੰਦੀ ਹੈ।
ਅਜਿਹੀ ਹੀ ਸ਼ਖ਼ਸੀਅਤ ਦਾ ਮਾਲਕ ਦਿਲਦਾਰ ਇਨਸਾਨ ਨਿੱਘਰ ਸੋਚ ਤੇ ਕਲਾ ਦਾ ਕਦਰਦਾਨ ਹੈ। ਕਲਾ ਖੇਤਰ ਵਿੱਚ ਕਈ ਤਰ੍ਹਾਂ ਦੇ ਕਿਰਦਾਰਾਂ ਵਿੱਚ ਦੀ ਲੰਘ ਰਿਹਾ ਕਲਾਕਾਰ ਬਸੰਤ ਲਾਹੋਰੀਆ ਜੋ ਇਸ ਵੇਲੇ ਕਿਸੇ ਵੀ ਜਾਣ ਪਹਿਚਾਣ ਦਾ ਮੁਥਾਜ ਨਹੀਂ ਜਿਸ ਦੇ ਕੀਤੇ ਕੰਮ ਦੀ ਚੁਫ਼ੇਰੇ ਤੋ ਤਾਰੀਫ਼ ਹੋਣੀ ਸੁਭਾਵਿਕ ਹੈ। ਲੰਮੇ ਸਮੇਂ ਤੋਂ ਕਲਾ ਨਾਲ ਜੁੜਿਆ ਹੋਣ ਕਰਕੇ ਉਹ ਇਸ ਖ਼ੇਤਰ ਦੀਆ ਬੁਹਤ ਸਾਰੀਆ ਬਾਰੀਕੀਆਂ ਤੋ ਭਲੀ ਭਾਂਤ ਜਾਣੂੰ ਹੈ। ਕਲਾ ਦੇ ਗੁਣਾ ਦਾ ਖਜ਼ਾਨਾ ਹੋਣ ਕਰਕੇ ਕਲਾਕਾਰ ਬਸੰਤ ਲਾਹੋਰੀਆ ਲਗਾਤਾਰ ਸਥਾਪਤੀ ਵੱਲ ਵਧ ਰਿਹਾ ਹੈ।
ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੰਮਪਲ ਇਸ ਨਾਮੀ ਚਿਹਰੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੈਮੀ ਕਲਾਸੀਕਲ ਗਾਇਕੀ ਉਸਤਾਦ ਗੁਲਸ਼ਨ ਭਾਰਤੀ ਤੋ ਲਖਨਾਊ ਵਿੱਚ ਗ੍ਰਹਿਣ ਕੀਤੀ ਤੇ ਥੀਏਟਰ ਗਰੁੱਪ ਮੰਚ ਲੋਕ ਚੰਡੀਗੜ੍ਹ ਤੇ ਹੋਰ ਥੀਏਟਰ ਗੁਰੱਪਾ ਨਾਲ ਜੁੜਕੇ ਵੱਖ-ਵੱਖ ਥਾਈਂ ਨਾਟਕ ਗੁੱਲੀ ਡੰਡਾ ਡਾਇਰੈਕਟਰ ਕੁਲਵੀਰ ਧਾਲੀਵਾਲ, ਕੰਬਲ (ਪੋਸ ਕੀ ਰਾਤ), ਮੰਦਾਰੀ ਡਾਇਰੈਕਟਰ ਅਨੂਪ ਸ਼ਰਮਾ, ਸ੍ਰੀ ਸੱਤਿਆ ਨਰਾਇਣ ਕਥਾ ,ਲਹੂ ਪੰਜਾਬ ਦਾ ਸਟੋਰੀ ਆਫ ਸ਼ਹੀਦੇ ਆਜ਼ਮ ਕਾਂਸ਼ੀ ਰਾਮ , ਮਿਰਜ਼ਾ ਸਾਹਿਬਾਂ ਡਾਇਰੈਕਟਰ ਨਰਿੰਦਰ ਨਿੰਦੀ ਤੇ ਹੋਰ ਵੱਖ-ਵੱਖ ਨਾਟਕ ਖੇਡੇ ਬਸੰਤ ਲਾਹੋਰੀਆ ਹੁਣ ਤੱਕ ਪਲੇਅ ਬੈਕ ਸਿੰਗਰ, ਸ਼ਾਰਟ ਫਿਲਮਾਂ ਨਾਟਕਾਂ, ਕਾਫ਼ੀ ਡਾਕੂਮੈਂਟਰੀ ਪ੍ਰੋਜੈਕਟਾਂ ਵਿੱਚ ਕੰਮ ਕਰ ਚੁੱਕਿਆ ਹੈ।
ਅਤੇ ਹੋਲੀਵੁੱਡ ਵੈਬ ਸੀਰੀਜ ਗਾਇਡਿੰਗ ਲਾਈਟਸ, ਵਾਲੀਵੁੱਡ ਫ਼ਿਲਮ ਦੰਗਲ, ਤੇ ਪਾਲੀਵੁੱਡ ਚ ਫ਼ਿਲਮ ਚਾਰ ਸਹਿਬਜ਼ਾਦੇ, ਠੱਗ ਲਾਇਫ,ਪ੍ਰਹਣਿਆ ਨੂੰ ਦਫ਼ਾ ਕਰੋ, ਰੇਂਜ ਵੈਬ ਸੀਰੀਜ, ਮਿਰਜ਼ਾ ਸਾਹਿਬਾਂ, ਚਿੜਿਆਂ ਦਾ ਚੰਬਾ,ਹੀਰ ਰਾਂਝਾ,ਤੇ ਕਾਫ਼ੀ ਵੱਖ-ਵੱਖ ਐਂਡ ਫ਼ਿਲਮਾਂ ਵਿੱਚ ਵੀ ਆਪਣੀ ਦਮਦਾਰ ਭੂਮਿਕਾਂ ਨਿਭਾਅ ਚੁਕਿਆ ਹੈ।ਤੇ ਕੁੱਝ ਰੀਲੀਜ਼ ਲਈ ਤਿਆਰ ਫ਼ਿਲਮ ਪ੍ਰੋਜੈਕਟਾਂ ਪਾਵਰ ਗੇਮ,ਤੇ ਡਸਟਬਿਨ, ਫ਼ੈਨ ਭਗਤ ਸਿੰਘ ਦੇ ਵਿੱਚ ਧਮਾਕੇਦਾਰ ਭੂਮਿਕਾਂ ਵਿੱਚ ਵੀ ਜ਼ਲਦੀ ਨਜ਼ਰ ਆਏਗਾ ਬਸੰਤ ਲਾਹੋਰੀਆ ਅੱਜਕਲ੍ਹ ਚੰਡੀਗੜ੍ਹ ਵਿਖੇ ਰਹਿ ਰਿਹਾ ਹੈ। ਉਹ ਬੇਹੱਦ ਸ਼ੁਕਰਗੁਜ਼ਾਰ ਹੈ ਉਸ ਨੂੰ ਹਰ ਤਰ੍ਹਾਂ ਦੀ ਸਪੋਟ ਕਰਨ ਵਾਲੇ ਸੱਜਣ ਮਿੱਤਰਾ ਦਾ ਜਿਨ੍ਹਾਂ ਦੀ ਹੱਲਾਸ਼ੇਰੀ ਨਾਲ ਉਹ ਕਲਾ ਖੇਤਰ ਵਿੱਚ ਅੱਗੇ ਵਧ ਰਿਹਾ ਹੈ।
ਜੌਹਰੀ ਮਿੱਤਲ ਪਿੰਡ ਤੇ ਡਾਕ ਬੁਜਰਕ ਤਹਿਸੀਲ ਸਮਾਣਾ ਪਟਿਆਲਾ
98762-20422