ਕਿਸੇ ਵੀ ਮੁਕਾਮਂ ਤੇ ਪੁੱਜਣ ਲਈ ਮੇਹਨਤ ਲਗਨ ਜੋਸ਼ ਜਨੂੰਨ ਹੋਣਾ ਜ਼ਰੂਰੀ ਹੈ ਇਨ੍ਹਾਂ ਤੋ ਬਿਨ੍ਹਾ ਮੰਜ਼ਿਲ ਪਾਉਂਣਾ ਮੁਸ਼ਕਿਲ ਹੈ ਪਰ ਇਸ ਲਈ ਸਬਰ ਸੰਤੋਖ ਹੋਣਾ ਜਰੂਰੀ ਹੈ ਨਹੀ ਤਾਂ ਮੰਜ਼ਿਲ ਦਾ ਸਫ਼ਰ ਅਧੂਰਾ ਹੀ ਰਹਿ ਸਕਦਾ ਹੈ ਜੇਕਰ ਅੱਜ਼ ਤੋ ਤਿੰਨ ਕੁ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਉਨਾਂ ਸਮਿਆਂ ਵਿੱਚ ਲੋਕਾਂ ਕੋਲ ਹਰ ਤਰਾਂ ਦੇ ਸੀਮਿਤ ਸਾਧਨ ਹੁੰਦੇ ਸਨ ਖ਼ਾਸਕਰ ਮੰਨੋਰੰਜ਼ਨ ਦੇ ਪੱਖ ਤੋ ਤਾ ਸਿਰਫ਼ ਟੈਲੀਵਿਜ਼ਨ ਹੀ ਇੱਕੋ ਇੱਕ ਸਾਧਨ ਕਿਹਾਂ ਜਾਂ ਸਕਦਾ ਸੀ ਉਨਾਂ ਸਮਿਆਂ ਵਿੱਚ ਲੋਕਾਂ ਦਾ ਮੰਨੋਰੰਜ਼ਨ ਕਰਨ ਲਈ ਹੋਰ ਤਰ੍ਹਾਂ ਦੇ ਸਾਧਨ ਵੀ ਸਨ ਜਿਨ੍ਹਾਂ ਵਿੱਚ ਇਹ ਕਿਹਾਂ ਜਾ ਸਕਦਾ ਹੈ ਕਿ ਪੁਰਾਣੇ ਰੀਤੀ ਰਿਵਾਜਾਂ ਨਾਲ਼ ਜੁੜੇ ਪ੍ਰੋਗਰਾਮ ਨੁੱਕੜ ਨਾਟਕ ਪਿੰਡਾਂ ਦੀਆਂ ਸੱਥਾਂ ਵਿੱਚ ਹੁੰਦੀਆਂ ਸਭਿਆਚਾਰਕ ਪੇਸ਼ਕਾਰੀਆਂ ਦਾ ਲੋਕ ਖ਼ੂਬ ਆਨੰਦ ਮਾਣਦੇ ਸੀ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਉਹਨਾਂ ਵੇਲਿਆਂ ਤੋ ਬਾਅਦ ਚ ਜਿਵੇਂ ਜਿਵੇਂ ਸਾਇੰਸ ਨੇ ਤਰੱਕੀ ਕੀਤੀ ਤਾ ਇਸ ਨਾਲ਼ ਇਲੈਕਟ੍ਰਾਨਿਕ ਖ਼ੇਤਰ ਵਿੱਚ ਕਾਫ਼ੀ ਤਬਦੀਲੀ ਦੇਖਣ ਨੂੰ ਮਿਲੀ ਤੇ ਮੰਨੋਰੰਜਨ ਦੇ ਸਾਧਨਾਂ ਦਾ ਵੀ ਯੁੱਗ ਬਦਲਣਾਂ ਸ਼ੁਰੂ ਹੋ ਗਿਆ ਸੀ ਤੇ ਬੁਹਤ ਸਾਰੇ ਅਜਿਹੇ ਸਾਧਨ ਜੁੜ ਗਏ ਜਿਨ੍ਹਾਂ ਨਾਲ਼ ਲੋਕਾਂ ਨੂੰ ਰੁਜ਼ਗਾਰ ਮਿਲ਼ਣ ਲੱਗ ਪਿਆ ਉਸ ਸਮੇਂ ਦੇ ਬੁਹਤ ਸਾਰੇ ਅਜਿਹੇ ਕਲਾਕਾਰ ਚਿਹਰੇ ਹਨ ਜਿਨ੍ਹਾਂ ਨੂੰ ਦਰਸ਼ਕ ਕਿਸੇ ਨਾਂ ਕਿਸੇ ਰੂਪ ਵਿੱਚ ਸਟੇਜੀ ਨਾਟਕਾਂ ਤੇ ਨਾਟਕ ਕਰਦੇ ਵੇਖਦੇ ਹੁੰਦੇ ਸੀ ਤੇ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਤਾ ਇਹਨਾਂ ਕਲਾਕਾਰਾਂ ਦੀ ਮੇਹਨਤ/ ਸੰਘਰਸ਼ ਦਾ ਨਤੀਜ਼ਾ ਵੀ ਸਾਹਮਣੇ ਆਉਣਾਂ ਸ਼ੁਰੂ ਹੋ ਗਿਆ ਕਲਾਂ ਖ਼ੇਤਰ ਵਿੱਚ ਜ਼ਮੀਨ ਤੇ ਰਹਿ ਕੇ ਅਸਮਾਨ ਛੂੰਹਣ ਦੀ ਸੋਚ ਰੱਖਣ ਵਾਲੇ ਬੁਹਤ ਘੱਟ ਚਿਹਰੇ ਹੁੰਦੇ ਹਨ ਤੇ ਕਾਮਯਾਬੀ ਉਹਨਾਂ ਨੂੰ ਇੱਕ ਨਾਂ ਇੱਕ ਦਿਨ ਉਹ ਸਭ ਕੁੱਝ ਦਵਾ ਦਿੰਦੀ ਹੈ ਜਿਸ ਨੂੰ ਪਾਉਣ ਖ਼ਾਤਰ ਉਨਾਂ ਨੂੰ ਪਤਾ ਨਹੀਂ ਕਿੰਨੀਆਂ ਕੁ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੇ ਵਿਰਲੇ ਫ਼ਨਕਾਰ ਹੁੰਦੇ ਹਨ ਜੋ ਫ਼ੋਕੀ ਸ਼ੁਹਰਤ ਤੋ ਦੂਰ ਕੁਝ ਨਿਵੇਕਲਾ ਕਰਕੇ ਆਪਣੀ ਕਲਾਂ ਜ਼ਰੀਏ ਸ਼ੋਹਰਤ ਖੱਟਦੇ ਹਨ ਜਦੋਂ ਅਸੀਂ ਕਿਸੇ ਕਲਾਕਾਰ ਨੂੰ ਪਰਦੇ ਤੇ ਵੇਖਦੇ ਹਾਂ ਤਾ ਸਾਨੂੰ ਇੰਝ ਲੱਗਦਾ ਹੈ ਕਿ ਇਹ ਤਾ ਇੱਥੇ ਤੱਕ ਬੜੀ ਹੀ ਅਸਾਨੀ ਨਾਲ ਪੁਹੰਚ ਗਿਆ ਹੋਵੇਗਾ ਪਰ ਸਾਡਾ ਇਹ ਭੁਲੇਖਾ ਹੋ ਸਕਦਾ ਹੈ ਜਦੋਂ ਕਿ ਅਸਲ ਸੱਚਾਈ ਬਾਰੇ ਸਾਨੂੰ ਪਤਾਂ ਨਹੀ ਹੁੰਦਾ ਕਲਾਂ ਖ਼ੇਤਰ ਵਿੱਚ ਵੇਸੈ ਤਾ ਮੇਲ਼ ਫ਼ੀਮੇਲ ਕਲਾਕਾਰਾਂ ਨੂੰ ਇਸ ਖ਼ੇਤਰ ਵਿਚ ਪੈਰ ਧਰਨ ਲਈ ਪਰਿਵਾਰ ਦੇ ਸਹਿਯੋਗ ਦੀ ਲੋੜ ਹੁੰਦੀ ਹੈ ਪਰ ਪਰਿਵਾਰ ਦੀ ਸਪੋਟ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ ਖ਼ਾਸਕਰ ਔਰਤ ਕਲਾਕਾਰਾਂ ਨੂੰ ਕਿਉਂਕਿ ਉਨ੍ਹਾਂ ਨੂੰ ਪੜ੍ਹ ਲਿਖ ਕੇ ਇਸ ਖ਼ੇਤਰ ਚ ਭੇਜਣ ਦਾ ਚੁਫ਼ੇਰੇ ਤੋ ਵਿਰੋਧ ਦਾ ਸਾਹਮਣਾਂ ਕਰਨਾ ਪੈਂਦਾ ਹੈ ਅਸੀਂ ਜਿਸ ਕਲਾਕਾਰ ਬਾਰੇ ਦਰਸ਼ਕਾਂ ਨੂੰ ਰੂਬਰੂ ਕਰਵਾ ਰਹੇ ਹਾ ਉਸ ਨੂੰ ਵੀ ਮਾਪਿਆਂ ਤੇ ਸਕੇ ਸਬੰਧੀ ਸ਼ਰੀਕਾਂ ਦੇ ਤਾਅਨੇ ਮਿਹਣੇ ਸਹਿਣ ਕਰਨੇ ਪਏ ਪਰ ਇਸ ਦੇ ਬਾਵਜੂਦ ਇਸ ਨੇ ਹੋਸਲਾ ਨਹੀਂ ਛੱਡਿਆ ਤੇ ਅੱਜ਼ ਉਹੀ ਸਕੇ ਸਬੰਧੀ ਉਸ ਨੂੰ ਅੱਡੀਆਂ ਚੁੱਕ ਚੁੱਕ ਦੇਖਦੇ ਹਨ ਜਿਸ ਦਾ ਉਸ ਨੂੰ ਕੋਈ ਹੰਕਾਂਰ ਨਹੀਂ ਸਗੋਂ ਫ਼ਖ਼ਰ ਹੈ ਪਿਛਲੇ ਤਿੰਨ ਕੁ ਦਹਾਕਿਆਂ ਤੋਂ ਰੰਗਮੰਚ ਨਾਲ਼ ਜੁੜਕੇ ਫ਼ਿਲਮਾਂ ਤੇ ਅਨੇਕਾਂ ਹੀ ਮਸ਼ਹੂਰ ਗਾਇਕਾਂ ਹਰਭਜਨ ਮਾਨ,ਮਿਸ ਪੂਜਾ ,ਸੁਨੰਦਾ ਸ਼ਰਮਾ ਆਦਿ ਦੀਆਂ ਵੀਡਿਉਜ ਵਿੱਚ ਦਰਸ਼ਕਾਂ ਦੀ ਮਨ ਪਸੰਦ ਬਣੀ ਕਲਾਕਾਰ ਸਤਵਿੰਦਰ ਕੌਰ ਅੱਜ਼ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀਂ ਜਿਸ ਨੇ ਬੁਹ ਗਿਣਤੀ ਸ਼ਟੇਜੀ ਨਾਟਕ ਖੇਡਣ ਤੋਂ ਇਲਾਵਾ ਅਣ-ਗਿਣਤ ਟੈਲੀ ਫ਼ਿਲਮਾਂ ਨਾਮੀਂ ਕਲਾਕਾਰਾਂ ਦੇ ਗੀਤਾਂ ਦੀਆਂ ਵੀ ਸੀ ਡੀਜ ਵੀਡੀਓਜ਼,ਟੀ ਵੀ ਤੇ ਪ੍ਰਸਾਰਿਤ ਨਾਟਕਾਂ ਤੋ ਇਲਾਵਾ ਵੱਡੇ ਪਰਦੇ ਦੀਆ ਕਈ ਪੰਜਾਬੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਰਾਹੀ ਦਰਸ਼ਕਾਂ ਦਾ ਦੇਸ਼ਾਂ ਵਿਦੇਸ਼ਾਂ ਤੱਕ ਪਿਆਰ ਖੱਟਿਆ ਹੈ ਅਦਾਕਾਰ ਸਤਵਿੰਦਰ ਕੌਰ ਦਾ ਜਨਮ ਸਾਢੇ ਕੁ ਪੰਜ ਦਹਾਕੇ ਪਹਿਲਾਂ ਪਿਤਾ ਭਜਨ ਸਿੰਘ ਦੇ ਘਰ ਮਾਤਾ ਅਮਰ ਕੌਰ ਦੀ ਕੁੱਖੋਂ ਸੁਰਾਂ ਦੇ ਸਿਕੰਦਰ ਮਰਹੂਮ ਜਨਾਬ ਸਰਦੂਲ ਸਿਕੰਦਰ ਦੇ ਪਿੰਡ ਖੇੜੀ ਨੋਧ ਸਿੰਘ ਚ ਗੁਰੂਆਂ ਦੀ ਧਰਤੀ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਇਆ ਕਲਾਕਾਰ ਸਤਵਿੰਦਰ ਕੌਰ ਸਕੂਲੀ ਪੜ੍ਹਾਈ ਸਮੇਂ ਲੰਬੀ ਰੇਸ ਦੀ ਵਧੀਆਂ ਪਲੇਅਰ ਵੀ ਰਹੀ ਹੈ ਤੇ ਬੀ ਏ ਪੰਜਾਬੀ ਸਟੈਨੋ ਗਰਾਫਰ ਇਹ ਕਲਾਕਾਰ ਨੂੰ ਪੇਕੇ ਘਰ ਵਿੱਚ ਬੁਹਤ ਸਾਰੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਸ ਦੇ ਪਿਤਾ ਜੀ ਭੋਲੇ ਭਾਲੇ ਇਨਸਾਨ ਸਨ ਜਿਨ੍ਹਾਂ ਨੂੰ ਆਪਣੀ ਧੀ ਦੀ ਸਕੂਲੀ ਗਤੀਵਿਧੀਆਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਤੇ ਸਕੇ ਸਬੰਧੀ ਦੇ ਉਂਗਲ ਬਾਜ਼ੀ ਕਰਨ ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਕਰਕੇ ਪੇਕੇ ਘਰ ਰਹਿੰਦਿਆਂ ਸਤਵਿੰਦਰ ਕੌਰ ਦਾ ਅੱਗੇ ਵੱਧਣਾ ਮੁਸ਼ਕਿਲ ਸੀ ਜਿਵੇਂ ਹੀ ਉਨਾਂ ਦੀ ਸ਼ਾਦੀ ਹੋਈ ਤਾ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਉਨਾਂ ਦੇ ਹਮਸਫ਼ਰ ਕੁਲਦੀਪ ਸਿੰਘ ਦੀ ਹੱਲਾਸ਼ੇਰੀ ਨਾਲ਼ ਸਤਵਿੰਦਰ ਕੌਰ ਨਵੀ ਸਵੇਰ ਵਾਂਗ ਆਪਣੇ ਰੰਗਮੰਚ ਦੇ ਸਫ਼ਰ ਤੇ ਨਿਕਲ ਪਈ ਤੇ ਆਪਣੇ ਜੀਵਨ ਸਾਥੀ ਤੇ ਬੱਚਿਆਂ ਦੀ ਬਦੋਲਤ ਅੱਜ਼ ਫ਼ਿਲਮ ਖ਼ੇਤਰ ਵਿੱਚ ਨਾਮੀਂ ਚਿਹਰਾ ਬਣ ਕੇ ਵਿਚਰ ਰਹੀ ਹੈ ਸਤਵਿੰਦਰ ਕੌਰ ਦੇ ਸ਼ਟੇਜੀ ਨਾਟਕਾਂ ਦਾ ਜ਼ਿਕਰ ਕਰੀਏ ਤਾਂ ਉਹਨਾਂ ਹੁਣ ਤੱਕ ਕਈ ਦਰਜਨਾਂ ਨਾਟਕ ਵੱਖ-ਵੱਖ ਕਲਾਂ ਗਰੁੱਪਾਂ ਚ ਖੇਡ ਕੇ ਵਾਹ ਵਾਹ ਖੱਟੀ ਹੈ ਉੱਘੇ ਨਾਟਕਕਾਰ ਡਾ: ਸਾਹਿਬ ਸਿੰਘ ,ਅਨੀਤਾ ਸ਼ਬਦੀਸ਼, ਸੁਚੇਤਕ ਰੰਗਮੰਚ, ਅਦਾਕਾਰ ਰੰਗਮੰਚ ਤੇ ਸ਼ਰਘੀ ਕਲਾਂ ਕੇਂਦਰ ਆਦਿ ਰਾਹੀ ਨਾਟਕ ਮਸਤਾਨੇ, ਜ਼ਫ਼ਰਨਾਮਾ, ਧੀਆਂ ਵਾਲੇ ਪੁੱਤਾਂ ਵਾਲੇ,ਅਨੌਖੀ ਜੰਗ, ਸ਼ੇਰੇ ਪੰਜਾਬ, ਜਿਸ ਪਿੰਡ ਦਾ ਕੋਈ ਨਹੀਂ, ਬਲਖ ਨਾ ਬੁਖਾਰੇ, ਪਰਿੰਦੇ ਜਾਣ ਹੁਣ ਕਿਥੇ,ਪਲਾਇੰਨਗ, ਮਿੱਟੀ ਰੁਦਨ ਕਰੇਂ, ਗੁਰੂ ਮਾਨਿਓ ਗ੍ਰੰਥ,ਬੋਲੇ ਸੋ ਨਿਹਾਲ, ਖੁਆਬਾਂ ਦੀ ਤਲਾਸ਼, ਪਿੰਜਰ, ਧਮਕ ਨਗਾਰੇ ਦੀ,ਉਹ ਕਹਾਣੀ ਨਈ ਸੀ, ਲਾਡਲੇ ਗੋਬਿੰਦ ਦੇ, ਆਖ਼ਰ ਕਿਉਂ, ਇੱਕ ਸਫ਼ਰ ਦਰਦ ਕਾ, ਪਰਵਾਨੇ, ਸਰਬੰਸਦਾਨੀ, ਮਨ ਦੀਆ ਮਨ ਚ, ਫਰੀਡਮ ਫਾਇਟਰ, ਜਾਨ ਹੈਂ ਜਹਾਨ ਹੈ, ਬੇਬੇ ਜੀ ਮੈਂ ਸੰਤ ਬਣ ਗਿਆ, ਸਿਰਜਨਾਂ, ਕੁੱਝ ਤਾ ਕਰੋ ਯਾਰੋ, ਪਰਮਵੀਰ ਚੱਕਰ, ਜੰਗਲ਼ ਬੋਲਦਾਂ ਹੈਂ, ਜਦੋਂ ਰੋਸ਼ਨੀ ਹੁੰਦੀ ਹੈ, ਵੋਹਟੀ ਐਡ ਵਾਇਫ1, ਝਲਕ ਪੰਜਾਬੀ ਵਿਰਸੇ ਦੀ, ਵੋਹਟੀ ਐਡ ਵਾਇਫ 2, ਐਨ ਆਰ ਆਈ ਜੀਜਾ ਜੀ, ਅਸੀਂ ਬੋਲਾਂਗੇ ਸੱਚ, ਛਿਪਣ ਤੋ ਪਹਿਲਾਂ, ਇੱਕ ਹੋਰ ਰਮਾਇਣ, ਚੰਨੋਂ ਬਾਜ਼ੀਗਿਰਨੀ, ਤੈਨੂੰ ਕੀ ਮੈਨੂੰ ਕੀ, ਤੇ ਸਤਗੂਰ ਨਾਨਕ ਆਦਿ ਤੋ ਇਲਾਵਾ ਨਾਟਕ (ਪਰਿੰਦੇ ਹੁਣ ਜਾਣ ਕਿੱਥੇ) ਵਿੱਚ ਇਲਾਇਚੀ ਨਾ ਦੀ ਔਰਤ ਦੇ ਨਿਭਾਏ ਕਿਰਦਾਰ ਨੇ ਉਸ ਦੀ ਕਲਾਂ ਦੀਆਂ ਚਾਰੇ ਪਾਸੇ ਤਾਰੀਫਾਂ ਕਰਵਾ ਦਿੱਤੀਆਂ ਸੀ ਤੇ ਇਹ ਰੋਲ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਜੋ ਮੇਰੇ ਲਈ ਯਾਦਗਾਰੀ ਬਣ ਗਿਆ ਰੰਗਮੰਚ ਨਾਟਕ ਕਰਨ ਤੋ ਇਲਾਵਾ ਫੀਚਰ ਫ਼ਿਲਮਾ ਖੇਡ ਵਕ਼ਤ ਦਾ, ਇੱਕ ਜਿੰਦ ਇੱਕ ਜਾਨ, ਹਸ਼ਰ, ਜ਼ਵਾਨੀ ਜ਼ਿੰਦਾਬਾਦ, ਯਾਰਾਂ ਉਹ ਦਿਲਦਾਰਾਂ, ਆਪਾਂ ਫ਼ਿਰ ਮਿਲਾਂਗੇ,ਯਾਰ ਅਣਮੁੱਲੇ 2, ਤੂਫ਼ਾਨ ਸਿੰਘ, ਖਾੜਕੂਬਾਦ,ਗੋਲਕ ਬੂਗਨੀ , ਟਾਈਟੈਨਿਕ, ਨਾਢੂ ਖ਼ਾਂ, ਖ਼ਤਰੇ ਦਾ ਘੁੱਗੂ, ਤੇ ਆਉਣ ਵਾਲੀਆਂ ਫ਼ਿਲਮਾਂ ਛੱਲੇ ਮੁੰਦੀਆਂ, ਮਰਜਾਣੇ, ਬਾਬੁਲ ਮੇਰੀਆਂ ਗੁੱਡੀਆਂ, ਸਾਵਾ ਨੀ ਗਿਰਧਾਰੀ ਲਾਲ, ਸੀਪ , ਫੂਫੜ ਜੀ, ਲੰਕਾ ਤੇ, ਨਾਨਕਾ ਮੇਲ, ਆਦਿ ਹਨ ਇਸੇ ਤਰ੍ਹਾਂ ਹੀ ਉਨਾਂ ਦੀਆਂ ਟੈਲੀ ਫ਼ਿਲਮਾਂ ਤੇ ਵੀਸੀ ਡੀਜ ਟਾਣੀਉ ਟੁੱਟੇ ਫੁੱਲ, ਸਿੱਖ ਰਹਿਤ ਮਰਿਆਦਾ, ਸੋ ਕਿਉਂ ਮੰਦਾ ਆਖਿਐ, ਨਿੰਦੋ ਨੇ ਸੱਸ ਮਾਰਤੀ, ਜ਼ਿਮੀਂਦਾਰ, ਪ੍ਰਦੇਸੀ ਢੋਲਾਂ, ਜੈ ਮਾਂ ਪਰਮੇਸਵਰੀ, ਜੱਗੀ ਫ਼ਰਾਰ, ਫੈਮਲੀ 421, 422, 423, 430, ਫੈਮਲੀ ਛੜਿਆਂ ਦੀ,ਚੱਕ ਗੁਡੀਆਂ ਨੂੰ, ਕਰਾਮਾਤੀ ਚਸ਼ਮਾ, ਘਰ ਦੀ ਲਾਜ, ਸੰਤ ਸਿਪਾਹੀ, ਤੀਵੀਂਆਂ ਦੋ ਬੂੜੀਆ, ਸੱਸ 420 ਨੁੰਹ 840, ਜੀਜਾ ਐਂਡ ਸਾਲ਼ੀ, ਸਾਲ਼ੀ ਮੇਰੀ, ਰਾਮ ਰਾਏ, ਬਾਬੂ ਦੀ ਪੈਨਸ਼ਨ, ਜੰਝ ਪ੍ਰੀਤੋ ਦੀ, ਅੱਜ ਦਾ ਦਾਰਾ, ਜ਼ਿੰਦਗੀ, ਰਿਸ਼ਤਾ, ਫੈਮਲੀ 431 ਪੀਕੇ , ਪੰਜਾਬ ਅਤੇ ਕੱਫ਼ਣ ਦਾ ਰੰਗ ਤੋਂ ਇਲਾਵਾ ਹੋਰ ਕਾਫ਼ੀ ਅਜਿਹੀਆਂ ਹੀ ਫ਼ਿਲਮਾਂ ਵਿੱਚ ਕੰਮ ਕੀਤਾਂ ਫ਼ਿਲਮ ਕਲਾਕਾਰ ਗੁਰਚੇਤ ਚਿੱਤਰਕਾਰ ਨਾਲ਼ ਕਈ ਫ਼ਿਲਮਾਂ ਚ ਕੰਮ ਕਰਕੇ ਵੱਖਰੀ ਪਛਾਣ ਬਣਾਈ ਤੇ ਦਰਸ਼ਕਾਂ ਨੂੰ ਉਨਾਂ ਦੇ ਫ਼ਿਲਮਾਂ ਵਿੱਚਲੇ ਕਈ ਮਸ਼ਹੂਰ ਟੋਟਕੇ ਜਿਵੇਂ ਕਿ" ਮੈਂ ਵੀ ਜੈਲਦਾਰਾਂ ਦੀ ਧੀ ਆ " ਮੇਰਾ ਜੈਲਾ ਭਾਈ ਵਰਗੇ ਅੱਜ ਵੀ ਦਰਸ਼ਕਾਂ ਦੇ ਮਨਾਂ ਚ ਹਨ ਤੇ ਵੱਖ-ਵੱਖ ਪੰਜਾਬੀ ਚੈਨਲਾਂ ਤੇ ਪ੍ਰਸਾਰਿਤ ਪ੍ਰੋਗਰਾਮ ਸ਼ਿਕੰਜਾ (ਸਟੋਰੀ ਲਿਸ਼ਕਾਰਾ), ਮਿਸ਼ਨ ਫ਼ਤਿਹ, ਹੁੰਝੂਆ ਦਾ ਹਾਸਾ, ਉੱਚੀ ਅੱਡੀ ਵਾਲੀ ਗੁਰਗਾਬੀ, ਮੀਂਹ ਜਾਵੇ ਹਨੇਰੀ ਜਾਵੇ, ਮੋਇਆਂ ਦੀ ਯਾਦ,ਸਿੰਮੀ ਕਮਲ਼ੀ, ਜ਼ਰਾ ਹੱਟਕੇ, ਤੂਤਾਂ ਵਾਲਾ ਖੂਹ, ਨੰਨੀ ਮੁਸੀਬਤ ਆਈ, ਸਵਰਦੇ ਵਿਖਰਦੇ, ਜੈ ਮਾਤਾ ਦੀ, ਚੰਡੀਗੜ੍ਹ ਕੈਂਪਸ, ਆਪਣੇ ਕੌਣ ਪਰਾਏ ਕੌਣ
,ਇਹ ਜ਼ਿੰਦਗੀ, ਵਿਛੋੜਾ, ਹੀਰ ਰਾਂਝਾ, ਪ੍ਰੋਫ਼ੈਸਰ ਮਨੀ ਪਲਾਂਟ,ਦਾਣੇ ਅਨਾਰ ਦੇ, ਖਾਂਦਾ ਪੀਤਾਂ ਬਰਬਾਦ ਕੀਤਾਂ,ਸੌਦੇ ਦਿਲਾਂ ਦੇ, ਸ਼ਾਦੀ ਲਾਲ ਵਿਚੋਲਾ, ਦੂਰੀਆਂ, ਵਿਹੜਾਂ ਮਿਰਾਸੀਆਂ ਦਾ,ਜੂਗਨੂੰ ਹਾਜ਼ਰ ਹੈਂ, ਏਹ ਕੇਹੀ ਰੁੱਤ ਆਈ, ਵਿੱਚ ਕੰਮ ਕੀਤਾ ਕਲਾਕਾਰ ਸਤਵਿੰਦਰ ਕੌਰ ਸਰਕਾਰੀ ਨੋਕਰੀ ਵੀ ਕਰਦੀ ਰਹੀ ਹੈ ਪਰ ਫ਼ਿਲਮੀ ਰੁਝੇਵਿਆਂ ਕਾਰਨ ਉਹਨਾਂ ਨੂੰ ਨੋਕਰੀ ਛੱਡਣੀ ਪਈ ਤੇ ਅੱਜ ਕੱਲ੍ਹ ਕਾਫ਼ੀ ਪ੍ਰੋਜੈਕਟਾਂ ਵਿੱਚ ਮਸ਼ਰੂਫ ਹੈ ਤੇ ਹੁਣ ਤੱਕ ਉਹ ਆਪਣੀਂ ਕਲਾਂ ਦਾ ਜਾਦੂ ਦੇਸ਼ ਦੇ ਕੋਨੇ ਕੋਨੇ ਤੋਂ ਇਲਾਵਾ ਵਿਦੇਸ਼ਾਂ ਕਨੈਡਾ ਤੇ ਪਾਕਿਸਤਾਨ ਚ ਬਖੇਰ ਚੁੱਕੀ ਹੈ ਉਹ ਆਪਣੇ ਪਤੀ ਕੁਲਦੀਪ ਸਿੰਘ ਤੇ ਬੱਚਿਆਂ ਵੱਲੋਂ ਦਿੱਤੇ ਹਰ ਸਹਿਯੋਗ ਲਈ ਰਿਣੀ ਰਹੇਗੀ ਜਿਨ੍ਹਾਂ ਨੇ ਉਸ ਦੀ ਕਲਾਂ ਖ਼ੇਤਰ ਚ ਹਰ ਤਰ੍ਹਾਂ ਨਾਲ ਪੁਰੀ ਹੋਂਸਲਾ ਅਫਜ਼ਾਈ ਕੀਤੀ ਉਹ ਆਪਣੇ ਪਰਿਵਾਰ ਨਾਲ਼ ਚੰਗ਼ਾ ਖੁਸ਼ੀਆਂ ਭਰਿਆਂ ਜੀਵਨ ਬਿਤਾ ਰਹੀ ਹੈ ਉਨਾਂ ਦੀ ਦਿਲੋਂ ਤਮੰਨਾਂ ਹੈਂ ਕਿ ਉਹ ਆਉਂਣ ਵਾਲੇ ਸਮੇਂ ਵਿੱਚ ਕਿਸੇ ਗੰਭੀਰ ਵਿਸੇ ਤੇ ਰੋਲ਼ ਕਰਨ ਜੋ ਸਦੀਵੀਂ ਯਾਦ ਰੱਖਿਆਂ ਜਾ ਸਕੇ ਪ੍ਰਮਾਤਮਾ ਉਨਾਂ ਦੀ ਅਜਿਹੀ ਤਮੰਨਾਂ ਨੂੰ ਜ਼ਲਦੀ ਪੂਰੀ ਕਰੇ ਦਰਸ਼ਕਾਂ ਦੀਆਂ ਇਹੋ ਦੁਆਵਾਂ ਹਨ
ਜੌਹਰੀ ਮਿੱਤਲ ਪਿੰਡ ਤੇ ਡਾਕ ਬੁਜਰਕ ਤਹਿਸੀਲ ਸਮਾਣਾ ਪਟਿਆਲਾ
9876220422