ਕਲਾ ਦਾ ਖ਼ੇਤਰ ਇੱਕ ਅਜਿਹਾ ਖ਼ੇਤਰ ਹੈ ਇਥੇ ਪਤਾ ਨਹੀ ਲੱਗਦਾ ਕਿ ਕਿਸ ਦੀ ਤੂਤੀ ਕਦੋ ਬੋਲਣ ਲੱਗ ਜਾਵੇ ਤੇ ਕਿਸ ਦੇ ਸਿਤਾਰੇ ਗਰਦਿਸ਼ ਵਿਚ ਆ ਜਾਣ ਬੁਹਤ ਸਾਰੇ ਅਜਿਹੇ ਚਿਹਰੇ ਵੀ ਹਨ ਜੋ ਸਾਲਾ ਬੱਧੀ ਮੇਹਨਤ ਕਰੀ ਜਾਂਦੇ ਹਨ ਤੇ ਕਾਮਯਾਬੀ ਦੀ ਰਫ਼ਤਾਰ ਬੇਸ਼ੱਕ ਹੋਲੀ ਹੁੰਦੀ ਹੈ।ਪਰ ਉਹ ਕਲਾ ਦੀ ਭੱਠੀ ਵਿੱਚ ਪੂਰੀ ਤਰ੍ਹਾਂ ਢਲ ਕੇ ਜੋ ਵੀ ਕੰਮ ਕਰਦੇ ਹਨ ਉਹ ਪੂਰੀ ਰੂਹ ਤੇ ਇਮਾਨਦਾਰੀ ਨਾਲ ਕਰਦੇ ਹਨ ਤੇ ਕਲਾ ਰੂਪੀ ਅਜਿਹੇ ਕੰਮ ਸਦਾ ਲਈ ਯਾਦਗਰ ਵੀ ਬਣ ਜਾਦੇ ਹਨ।ਜਿਹਨਾ ਨੂੰ ਦਰਸ਼ਕ ਵਰਗ ਖੁਸ਼ ਹੋ ਕੇ ਸਵੀਕਾਰਦਾ ਹੈ। ਜਿਹੜੇ ਕਲਾਕਾਰ ਪੂਰੀ ਤਿਆਰੀ ਨਾਲ ਕਲਾ ਖ਼ੇਤਰ ਵਿੱਚ ਪੈਰ ਧਰਦੇ ਹਨ ਉਹ ਆਪਣੀ ਕਲਾ ਦੇ ਬਲਬੂਤੇ ਤੇ ਛੇਤੀ ਤੇ ਨਿਵੇਕਲੀ ਪਹਿਚਾਣ ਬਣਾ ਲੈਦੇ ਹਨ ਫ਼ਿਰ ਪਿੱਛੇ ਮੁੜਕੇ ਨਹੀ ਵੇਖਦੇ ਬਸ ਫੇਰ ਤਾ ਚੱਲ ਸੋ ਚੱਲ ਕਾਮਯਾਬੀ ਦੀ ਮੰਜ਼ਿਲ ਤੇ ਪੁਹੰਚਣ ਲਈ ਦਿਨ-ਰਾਤ ਮਿਹਨਤ ਕਰਦੇ ਰਹਿੰਦੇ ਹਨ।
ਫ਼ਿਰ ਇੱਕ ਦਿਨ ਉਹ ਵੀ ਆਉਂਦੇ ਹੈ ਜਦੋ ਦਰਸ਼ਕ ਵਰਗ ਉਹਨਾ ਦੀ ਕਲਾ ਨੂੰ ਦੇਖ ਕੇ ਮੂੰਹ ਚ ਉੱਗਲਾ ਪਾਉਣ ਲਈ ਮਜਬੂਰ ਹੋ ਜਾਂਦਾ ਹਨ। ਪੰਜਾਬ ਵਿੱਚ ਬੁਹਤ ਸਾਰੀਆ ਕਲਾਕਾਰ ਫ਼ਨਕਾਰਾਂ ਪੈਦਾ ਹੋਈਆਂ ਹਨ ਜਿਨ੍ਹਾਂ ਨੇ ਕਲਾ ਜਰੀਏ ਗੁਰੂਆਂ ਪੀਰਾਂ ਦੀ ਧਰਤੀ ਦਾ ਨਾਂ ਦੇਸ਼ ਦੁਨੀਆਂ ਤੱਕ ਚਮਕਾਇਆ ਹੈ। ਵੈਸੇ ਤਾਂ ਪੰਜਾਬ ਦੇ ਕੋਨੇ ਕੋਨੇ ਚ ਕਲਾਕਾਰ ਹਨ। ਪਰ ਮਾਲਵੇ ਦੀ ਰੂਹਾਨੀਅਤ ਧਰਤੀ ਮੁਕਤਸਰ ਸਾਹਿਬ ਨੂੰ ਵੀ ਕਲਾ ਦੀ ਰੱਬੀ ਰੂਪੀ ਬਖ਼ਸ਼ ਹੈ। ਇੱਥੋਂ ਦੀ ਪਵਿੱਤਰ ਧਰਤੀ ਤੇ ਬੁਹਤ ਸਾਰੀਆਂ ਦਿੱਗਜ਼ ਹਸਤੀਆਂ ਖਿਡਾਰੀ, ਲੇਖਕਾਂ ਰੰਗਕਰਮੀਆ ਨੇ ਆਪਣੇ ਆਪਣੇ ਖ਼ੇਤਰਾਂ ਵਿੱਚ ਬੁਲੰਦੀਆਂ ਦੇ ਝੰਡੇ ਗੱਡੇ ਹਨ। ਇਸੇ ਹੀ ਜ਼ਿਲੇ ਦਾ ਕਲਾ ਖ਼ੇਤਰ ਵਿੱਚ ਇੱਕ ਹੋਰ ਚਿਹਰਾ ਨਾਮ ਚਮਕਾ ਰਿਹਾ ਹੈ। ਸਤਨਾਮ ਸਿੰਘ ਚਹਿਲ ਉਰਫ਼ ਸੈਵਨ ਚਹਿਲ ਹੈ। ਜਿਸਦਾ ਜਨਮ ਪਿਤਾ ਸ੍ਰ ਲਛਮਣ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਇੰਦਰਜੀਤ ਕੌਰ ਦੀ ਕੁੱਖੋਂ ਪਿੰਡ ਗੋਬਿੰਦ ਨਾਗਰੀ ਵਿਖੇ ਹੋਇਆ। ਕਲਾਕਾਰ ਸੈਵਨ ਚਹਿਲ ਨੂੰ ਹੁਣ ਤੱਕ ਦਰਸ਼ਕ ਨਾਇਕ/ ਖਲਨਾਇਕ ਆਦਿ ਦੀਆ ਵੱਖ-ਵੱਖ ਦਮਦਾਰ ਭੂਮਿਕਾਵਾਂ ਵਿੱਚ ਬੁਹਤ ਸਾਰੇ ਗੀਤਾਂ ਦੀਆ ਵੀਡੀਉਜ ਤੇ ਪੰਜਾਬੀ ਫ਼ਿਲਮਾਂ ਵਿੱਚ ਵੇਖ ਚੁੱਕੇ ਹਨ। ਜਿਸ ਦੀ ਅਦਾਕਾਰੀ ਦੀਆ ਚੁਫੇਰਿਉ ਤਾਰੀਫਾਂ ਹੋਇਆ ਹਨ ਕਲਾ ਖ਼ੇਤਰ ਵਿੱਚ ਸੈਵਨ ਚਹਿਲ ਬੁਹਤ ਜਲਦ ਹੀ ਮੂਹਰਲੀ ਕਤਾਰ ਦੇ ਕਲਾਕਾਰਾਂ ਦੀ ਕਤਾਰ ਵਿੱਚ ਖੜਾ ਨਜਰ ਆਏਗਾ ਇਹ ਪ੍ਰਤੱਖ ਉਸ ਦੀ ਅਦਾਕਾਰੀ ਤੋ ਪਤਾ ਲੱਗਦਾ ਹੈ।
ਕੁੱਝ ਦਿਨ ਪਹਿਲਾਂ ਇਸ ਕਲਾਕਾਰ ਨਾਲ ਇੱਕ ਫ਼ਿਲਮ ਦੀ ਸ਼ੂਟਿੰਗ ਤੇ ਉਨ੍ਹਾਂ ਬਾਰੇ ਜਾਣ ਪਹਿਚਾਣ ਕਰਨ ਦਾ ਸਬੱਬ ਬਣਿਆ ਜਿਨ੍ਹਾਂ ਨਾਲ ਗੱਲਬਾਤ ਕਰਕੇ ਇੰਝ ਲੱਗਿਆ ਜਿਵੇਂ ਬੁਹਤ ਪੁਰਾਣੀ ਸਾਂਝ ਹੋਵੇ ਗੱਲ ਬਾਤ ਕਰਨ ਦੇ ਢੰਗ ਚ ਅੰਤਾ ਦਾ ਨਿੱਘ ਮਹਿਸੂਸ ਹੋਇਆ।ਸੈਵਨ ਚਹਿਲ ਨੇ ਦੱਸਿਆ ਕਿ ਉਸ ਨੂੰ ਕਲਾ ਦੇ ਮੈਦਾਨ ਚ ਆਇਆ ਭਾਵੇ ਕੁੱਝ ਹੀ ਸਾਲ ਹੋਏ ਹਨ ਪਰ ਉਹ ਇਸ ਖੇਤਰ ਨਾਲ ਰੰਗਮੰਚ ਜਰੀਏ ਕਈ ਸਾਲਾ ਤੋ ਜੁੜਿਆਂ ਹੋਇਆ ਹੈ।ਸਕੂਲੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲਮਗੜ੍ਹ , ਖ਼ਾਲਸਾ ਕਾਲਜ ਮੁਕਤਸਰ ਅਤੇ ਡੀ ਏ ਵੀ ਕਾਲਜ ਚੰਡੀਗੜ੍ਹ ਤੋ ਕੀਤੀ। ਸੈਵਨ ਚਹਿਲ ਨੂੰ ਪੜ੍ਹਾਈ ਦੇ ਸਮੇ ਦੋਰਾਨ ਹੀ ਕਲਾ ਦੀ ਚੇਟਕ ਲੱਗ ਗਈ ਸੀ ਉਸ ਨੇ ਸਕੂਲ ਚ ਪੜ੍ਹਦਿਆਂ ਕਾਫੀ ਪਾਏਦਾਰ ਨਾਟਕ ਖੇਡੇ ਤੇ ਗੀਤ ਸੰਗੀਤ ਚ ਵਧੇਰੀ ਰੁਚੀ ਰੱਖਦਿਆ ਕਾਫ਼ੀ ਕੁੱਝ ਸਿੱਖਿਆਂ ਤੇ ਗ੍ਰਜੂਏਸਨ ਦੀ ਪੜ੍ਹਾਈ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਰਹਿ ਕੇ ਥੀਏਟਰ ਕੀਤਾ ਤੇ ਬੁਹਤ ਸਾਰੇ ਨਾਟਕਾਂ ਦਾ ਹਿੱਸਾ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਸੈਵਨ ਚਹਿਲ ਕੱਦ ਕਾਠ ਦਾ ਉੱਚਾ ਲੰਮਾ ਹੋਣ ਕਰਕੇ ਉਸ ਨੂੰ ਇਸ ਖ਼ੇਤਰ ਵਿੱਚ ਸ਼ਰੀਰਕ ਪੱਖੋਂ ਭਰਵਾਂ ਹੁੰਗਾਰਾ ਮਿਲਿਆ ਜਿਸ ਦੀ ਬਦੋਲਤ ਉਸ ਨੂੰ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾਂ ਦੇ ਇੱਕ ਗੀਤ ਵਿੱਚ ਪਹਿਲੀ ਵਾਰ ਅਦਾਕਾਰੀ ਕਰਨ ਦਾ ਮੋਕਾ ਮਿਲਿਆ ਜੋ ਸੈਵਨ ਚਹਿਲ ਲਈ ਸੋਨੇ ਤੇ ਸੁਹਾਗੇ ਵਾਲੀ ਕਹਾਵਤ ਹੋ ਨਿੱਬੜਿਆ ਕਿਉਂਕਿ ਇਸ ਖ਼ੇਤਰ ਵਿੱਚ ਕਲਵਿੰਦਰ ਬਿੱਲਾਂ ਨੇ ਉਸ ਦੀ ਹਰ ਤਰਾਂ ਦੀ ਮਦਦ ਕੀਤੀ ਜਿਸ ਨੂੰ ਉਹ ਕਿਸੇ ਵੀ ਕੀਮਤ ਤੇ ਭੁੱਲਾ ਨਹੀ ਸਕਦਾ ਇਸ ਤੋਂ ਬਾਅਦ ਸੈਵਨ ਚਹਿਲ ਦੀ ਅਦਾਕਾਰੀ ਨੂੰ ਵੇਖ ਕੇ ਉਸ ਕੋਲ ਕੰਮ ਆਉਣ ਲੱਗ ਪਿਆ ਤੇ ਫ਼ਿਰ ਇੱਕ ਤੋ ਬਾਅਦ ਇੱਕ ਹਿੱਟ ਕਲਾਕਾਰਾਂ ਦੇ ਗੀਤਾਂ ਦੇ ਵੀਡੀਊਜ ਵਿੱਚ ਜ਼ਬਰਦਸਤ ਅਦਾਕਾਰੀ ਨਾਲ ਨਜਰ ਆਉਣ ਲੱਗਿਆ ਸੈਵਨ ਚਹਿਲ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾਂ ਦੇ ਚਰਚਿਤ ਗੀਤਾਂ 97 ਦੇ ਯਾਰ, ਰੋਣ ਵਰਗੀ , ਚਰਚਿਤ ਗੀਤਕਾਰ ਤੇ ਗਾਇਕ ਸ਼ਿਵਜੋਤ ਦੇ ਗੀਤਾਂ ਪੰਜਾਬਣ, ਸੁਪਨਾ ਬਣਕੇ, ਪਲਾਜੋ 2, ਜੱਟ ਰਫਲਾਂ,ਗਾਇਕ ਆਰ ਨੇਤ ਦੇ ਗੀਤ ਗੋਲੀ, ਗਿੱਪੀ ਗਰੇਵਾਲ ਤੇ ਅਮਿ੍ਤ ਮਾਨ ਦੇ ਗੀਤ ਐ ਕਿਵੇ, ਨਵੀ ਬਾਵਾ ਗੀਤ ਪੋਹ ਦਾ ਪਾਲਾਂ, ਸੁੱਖੀ ਮਾਨ ਗੀਤ 66 ਦਾ ਫਾਲਟ, ਗੀਤ ਤੇਰੀ ਗੱਲ ਗਾਇਕ ਰਣਜੀਤ ਬਾਵਾ, ਗੀਤ ਸਟਰੈਸ ਗਾਇਕ ਸਤਕਾਰ ਸੰਧੂ, ਰੋਦ ਗਾਇਕ ਕੈਰੀ ਅਟਵਾਲ, ਗੀਤ ਜ਼ਮੀਨ ਗਾਇਕ ਨਵੀ ਬਾਜਵਾ,ਗੀਤ ਜਿੱਗਰ ਗਾਇਕ ਅੰਗਰੇਜ਼ ਸਿੰਘ ਤੇ ਗਾਇਕ ਗੂਰਜੈਜ, ਗੁਰਲੇਜ਼ ਅਖਤਰ ਆਦਿ ਗਾਇਕਾਂ ਤੋ ਇਲਾਵਾ ਧਾਰਮਿਕ ਵੀਡੀਓਜ਼ ਲੜ ਪੱਗ ਦੇ ,ਅਣਖੀ ਯੋਧਾਂ ਢਾਡੀ ਜੱਥਾ ਗੁਰਪ੍ਰੀਤ ਸਿੰਘ ਲਾਂਡਰਾ ਵਾਲੇ, ਗਰਮ ਖਿਆਲੀ, ਸਾਲੇ ਡਰਦਿਆਂ, ਤੇਰੇ ਕਰਕੇ, ਤੇ ਪੀ ਟੀ ਸੀ ਪੰਜਾਬੀ ਚੈਨਲ ਤੇ ਟਾਈਟਲ ਨਾਟਕ ਇੱਕ ਕਹਾਣੀ ਦੇ ਅਥਾਰਿਤ ਪ੍ਰਸਾਰਿਤ ਮੁੱਲ, ਸ਼ਹਿਰ ਨਾ ਜਾਂ ਆਦਿ ਵੱਖ-ਵੱਖ ਭਾਗਾਂ ਵਿੱਚ ਕੰਮ ਕਰ ਚੁੱਕਿਆ ਹੈ।ਸੈਵਨ ਚਹਿਲ ਪੰਜਾਬੀ ਫ਼ਿਲਮ ਇੱਕੋ ਮਿੱਕੇ, ਉੱਚਾ ਪਿੰਡ, ਪਰਿੰਦੇ, ਨਿਸ਼ਾਨਾ, ਵਾਰਨਿੰਗ, ਬੱਬਰ, ਜਲਵਾਯੂ ਇਨਕਲੇਵ, ਗੈਗਲੈਡ ਵੈਬ ਸੀਰੀਜ, ਸ਼ਾਹੀ ਮਾਜ਼ਰਾ ਵੈਬ ਫ਼ਿਲਮ, ਕਾਲ਼ੇ ਮੋਰ, ਸ਼ਾਰਟ ਮੂਵੀ ਗੁਨਾਹ ਆਦਿ ਵਿੱਚ ਵੀ ਕੰਮ ਕਰ ਚੁੱਕਿਆ ਹੈ ਜਿਨ੍ਹਾਂ ਵਿੱਚੋਂ ਕੁੱਝ ਫ਼ਿਲਮਾਂ ਰੀਲੀਜ਼ ਹੋ ਚੁੱਕੀਆਂ ਹਨ ਤੇ ਕੁੱਝ ਫ਼ਿਲਮਾਂ ਤੇ ਵੈਬ ਸੀਰੀਜ ਜਲਦੀ ਹੀ ਰੀਲੀਜ਼ ਹੋ ਰਹੀਆ ਹਨ। ਸੈਵਨ ਚਹਿਲ ਅੱਜ ਕਲਾ ਦੀ ਬੁਲੰਦੀਆ ਤੇ ਪੁਹੰਚ ਕੇ ਵੀ ਇਸ ਕਾਮਯਾਬੀ ਪਿੱਛੇ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ, ਗੀਤਕਾਰ ਤੇ ਗਾਇਕ ਸ਼ਿਵਜੋਤ, ਫ਼ਿਲਮ ਡਰਾਇਰੈਕਟਰ ਸੁਖਜੀਤ ਅੰਟਾਲ, ਕਲਾਕਾਰ ਜ਼ੋਬਨ ਸੰਧੂ, ਅਦਾਕਾਰ ਨਵਦੀਪ ਕਲੇਰ, ਤੇ ਸੰਦੀਪ ਬਰਾੜ ਆਦਿ ਜਿਹੇ ਸਤਿਕਾਰ ਯੋਗ ਸਖ਼ਸ਼ੀਅਤਾਂ ਦਾ ਬੇਹੱਦ ਰਿਣੀ ਹੈ।ਜਿਨ੍ਹਾਂ ਨੇ ਉਸ ਦੀ ਕਲਾ ਖੇਤਰ ਵਿੱਚ ਪੈਰ ਅਜ਼ਮਾਉਣ ਲਈ ਹਰ ਸੰਭਵ ਮਦਦ ਕੀਤੀ ਜਿਸ ਦਾ ਕਰਜ ਉਹ ਕਦੇ ਵੀ ਨਹੀਂ ਉਤਾਰ ਸਕਦਾ ਉਹ ਸਦਾ ਰਿਣੀ ਰਹੇਗਾ ਦਰਸ਼ਕਾਂ ਦਾ ਜੋ ਉਹਨਾਂ ਦੀਆ ਫ਼ਿਲਮਾਂ ਦੇਖ ਕੇ ਮਨਾ ਮੂੰਹੀ ਪਿਆਰ ਦਿੰਦੇ ਹਨ।ਸੈਵਨ ਚਹਿਲ ਨੇ ਦੁਖੀ ਮਨ ਨਾਲ ਕਿਹਾ ਕਿ ਸਾਡਾ ਅੰਨਦਾਤਾ ਕਿਸਾਨ ਖੇਤੀ ਮਾਰੂ ਕਾਲੇ ਕਾਨੂੰਨਾਂ ਖਿਲਾਫ਼ ਦੇਸ਼ ਦੀਆ ਸਰਹੱਦਾਂ ਤੇ ਸੰਘਰਸ਼ ਕਰ ਰਿਹਾ ਹੈ ਅਤੇ ਬੁਹਤ ਸਾਰੇ ਕਿਸਾਨਾਂ ਦੀ ਇਸ ਸੰਘਰਸ਼ ਵਿੱਚ ਜਾਨ ਚਲੀ ਗਈ ਹੈ।ਜੋ ਕਿ ਬੁਹਤ ਹੀ ਨਿੰਦਣਯੋਗ ਹੈ ਪੂਰੀ ਫ਼ਿਲਮ ਇੰਡਸਟਰੀ ਸੰਗੀਤ ਜਗਤ ਕਿਸਾਨਾਂ ਨਾਲ ਡਟ ਕੇ ਖੜੀ ਹੈ ਸਰਕਾਰ ਨੂੰ ਜਲਦੀ ਹੀ ਖੇਤੀ ਮਾਰੂ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ ਤਾ ਹੀ ਅਸੀ ਖੁਸ਼ਹਾਲ ਹੋਵਾਗੇ।
ਜੌਹਰੀ ਮਿੱਤਲ ਪਿੰਡ ਤੇ ਡਾਕ ਬੁਜਰਕ ਤਹਿਸੀਲ ਸਮਾਣਾ ਪਟਿਆਲਾ
9876220422