ਮੇਰੀ ਜ਼ਿੰਦਗੀ ਦੇ ਸਫ਼ਰ' ਚ ਇਹ ਮੀਲ ਪੱਥਰ ਇਕ ਲੰਬੇ ਸਫ਼ਰ ਦੀ ਸ਼ੁਰੂਆਤ ਹੈ, ਜੋ ਅਜੇ ਤਕ ਜਾਰੀ ਹੈ ਤੇ ਸ਼ਾਇਦ ਮੇਰੇ ਆਖਰੀ ਸਾਹਾਂ ਤੱਕ ਜਾਰੀ ਰਹੇਗਾ। ਇਹ ਮੀਲ ਪੱਥਰ ਪ੍ਰਤੀਕ ਹੈ ਜ਼ਿੰਦਗੀ ' ਚ ਆਏ ਇਕ ਨਵੇਂ ਮੋੜ ਦਾ ਇਹ ਮੀਲ ਪੱਥਰ ਇਕ ਯਾਦਗਾਰੀ ਹੈਂ । ਆਓ ਵੇਖੀਏ ਕਿਵੇਂ ?
ਮਨੁੱਖੀ ਰਿਸ਼ਤੇ ਵੀ ਜਨਮ ਲੈਂਦੇ ਤੇ ਪਲਦੇ ਵੀ ਹਨ। ਕੁਝ ਪ੍ਰਵਾਨ ਚੜ੍ਹਦੇ ਹਨ ਤੇ ਕੁਝ ਵਕਤ ਤੋਂ ਪਹਿਲਾਂ ਹੀ ਮੁਰਝੇ ਜਾਂਦੇ ਹਨ, ਮਰ ਮੁੱਕ ਜਾਂਦੇ ਹਨ। ਪ੍ਰਵਾਨ ਚੜ੍ਹਣ ਵਾਲੇ ਉਹ ਰਿਸ਼ਤੇ ਹੁੰਦੇ ਹਨ ਜੋ ਨਦੀ ਦੇ ਪਾਣੀ ਵਾਂਗ ਵਹਿੰਦੇ ਰਹਿੰਦੇ ਹਨ, ਆਪਣੀ ਹੀ ਤੋਰ । ਮਰਦੇ ਉਹ ਰਿਸ਼ਤੇ ਹਨ ਜਿਨ੍ਹਾਂ ਵਿਚ ਖੜੋਤ ਆ ਜਾਏ। ਪਾਣੀ ਵਗਦਾ ਰਹੇ ਤਾਂ ਤਰੋਤਾਜ਼ਾ ਰਹਿੰਦਾ ਹੈ। ਰੁਕ ਜਾਏ ਤਾਂ ਬੋ ਮਾਰਨ ਲੱਗ ਪੈਂਦਾ ਹੈ, ਉਸ ਵਿਚ ਸੜਾਂਦ ਆ ਜਾਂਦੀ ਹੈ।
ਸਾਰੇ ਮਨੁੱਖੀ ਰਿਸ਼ਤੇ ਇਕੋ ਜਿਹੇ ਨਹੀਂ ਹੁੰਦੇ। ਉਨ੍ਹਾਂ ਨੂੰ ਕਿਸੇ ਪਰਿਭਾਸ਼ਾ ਵਿਚ ਬੰਦ ਨਹੀਂ ਕੀਤਾ ਜਾ ਸਕਦਾ। ਰਿਸ਼ਤਿਆਂ ਦਾ ਆਧਾਰ ਦੋ ਵਿਅਕਤੀਆਂ ਦੀ ਸਾਂਝ ਤੇ ਬਣਦਾ ਹੈ, ਸਾਂਝ ਜਿਸ ਵਿਚ ਸਵਾਰਥ ਨਹੀਂ ਹੁੰਦਾ, ਚਾਪਲੂਸੀ ਨਹੀਂ ਹੁੰਦੀ, ਕਿਸੇ ਦੀ ਨਿੰਦਾ ਤੇ ਚੁਗਲੀ ਨਹੀਂ ਹੁੰਦੀ। ਰਿਸ਼ਤੇ ਉਹ ਹੀ ਪ੍ਰਵਾਨ ਚੜ੍ਹਦੇ ਹਨ ਜਿਨ੍ਹਾਂ ਵਿਚ ਗੁਣਾਂ ਦੀ ਸਾਂਝ ਹੁੰਦੀ ਹੈ। ਜਿਥੇ ਬਹੀਐ, ਭਲਾ ਕਹੀਐ ਝੋਲ ਅਮ੍ਰਿਤ ਪੀਜੇ ( ਗੁਰੂ ਨਾਨਕ ਦੇਵ 765) ਰਿਸ਼ਤੇ ਇਕ ਦੂਜੇ ਦਾ ਭਲਾ ਲੋਚਦੇ ਹਨ। ਮਨੁਖੀ ਰਿਸ਼ਤਿਆਂ 'ਚ ਰੱਬ ਆਪ ਵੱਸਦਾ ਹੈ ਤੇ ਗੁਰੂ ਅਰਜਨ ਦੇਵ ਜੀ ਇਸ ਵਿਚਾਰ ਦੀ ਪੁਸ਼ਟੀ ਕਰਦਿਆਂ ਫਰਮਾਉਂਦੇ ਹਨ
ਸਾਜਨ ਮੀਤ ਹਮਾਰਾ ਸੋਈ
ਏਕੁ ਦਿ੍ੜਾਏ ਦੁਰਮਤਿ ਖੋਈ
ਮਨੁੱਖੀ ਰਿਸ਼ਤਿਆਂ ਦੀ ਵਿਆਖਿਆ ਨੂੰ ਕਿਸੇ ਵੀ ਅਜੋਕੇ ਸਾਇੰਟਿਫਿ਼ਕ ਯੁਗ ਵਿਚ ਕਿਸੇ ਵੀ ਚੋਖਟੇ ' ਚ ਫਿਟ ਨਹੀਂ ਕੀਤਾ ਜਾ ਸਕਦਾ।
ਚੀਨਾਰ ਸ਼ਾਹ ਸਾਹਤਿਕ ਨਾਮ ( ਚੀਨਾਰ ਸ਼ਾਹ ) ਇਕ ਨਾਮ ਹੀ ਨਹੀ । ਇਕ ਯੁੱਗ ਦਾ ਨਾਮ ਹੈ। ਸਾਡੀ ਜ਼ਿੰਦਗੀ ਇਨ੍ਹਾਂ ਸਾਰੇ ਰੰਗਾ ਚ ਸਿਮਟ ਕੇ ਹੋਰ ਵੀ ਕਈ ਰੰਗਾਂ ਚ ਸਾਡੇ ਸਾਮ੍ਹਣੇ ਦਰਪੇਸ਼ ਹੁੰਦੀ ਹੈ। ਜਿਵੇਂ ਪ੍ਰਯਾਗ ਦੇ ਸੰਗਮ ਚ ਗੰਗਾ ਜਮਨਾ ਤੋਂ ਇਲਾਵਾ ਸਰਸਵਤੀ ਨਦੀ ਅਜਿਹੇ ਰਿਸ਼ਤਿਆਂ ਦੀ ਮਹਿਕ ਹੁੰਦੀ ਹੈ। ਤੇ ਉਨ੍ਹਾਂ ਚ ਇੱਕ ਅਨਾਹਦ ਨਾਦ ਵੀ ਵਜਦਾ ਹੈ। ਅਨਾਹਦ ਨਾਦ ਇੱਕ ਉਹ ਸੰਗੀਤ ਹੈ। ਦੋ ਬਿਨ੍ਹਾਂ ਕੋਈ ਸਾਜ ਦੇ ਵਜਦਾ ਰਹਿੰਦਾ ਹੈ। ਅਨਾਹਦ ਨਾਦ ਜੋ ਸਾਡੇ ਕੰਨਾਂ ਚ ਹੀ ਨਹੀ ਗੂੰਜਦਾ, ਸਾਡੀ ਰੂਹ ਤੇ ਅੰਤਰ ਆਤਮਾ ਚ ਵਜਦਾ ਰਹਿੰਦਾ ਹੈ। ਕੁਝ ਅਜਿਹਾ ਰਿਸ਼ਤਾ ਸੀ ਮੇਰਾ ਚੀਨਾਰ ਸ਼ਾਹ ਨਾਲ ਸਮਾਂ ਪਾ ਕੇ ਇਹ ਰਿਸ਼ਤਾ ਆਪਣੀ ਹੁਨਾਰ ਤੇ ਪੁੱਜ ਗਿਆ। ਇਹ ਰਿਸ਼ਤਾ ਬੜਾ ਪਵਿੱਤਰ ਸੀ । ਇਸ ਰਿਸ਼ਤੇ ਨੂੰ ਪਾਲੀ ਰੱਖਣਾ ਹੀ ਮੇਰੀ ਇਬਾਦਤ ਸੀ। ਪੂਜਾ ਤੇ ਬੰਦਗੀ ਵੀ । ਅਜਿਹੇ ਰਿਸ਼ਤੇ ਚ ਮੈਨੂੰ ਰੱਬ ਨਜ਼ਰ ਆਉਂਦਾ ਹੈ। ਚੀਨਾਰ ਸ਼ਾਹ ਦੀ ਉਰਦੂ ਤੇ ਹਿੰਦੀ, ਅੰਗ੍ਰੇਜ਼ੀ ਵਿੱਚ ਲਿੱਖੀ ਬਾਕਾਮਾਲ ਸ਼ਾਇਰੀ ਕਰਕੇ ਉਸਨੂੰ ਅਕਸਰ ਪ੍ਰਵੀਨ ਸ਼ਾਕਿਰ ਕਹਿ ਕੇ ਸੰਬੋਧਨ ਕਰਦਾ ਹਾਂ। ਉਸ ਦਾ ਪਰਿਵਾਰ ਵੀ ਮੇਰੇ ਉਨ੍ਹਾਂ ਨੇੜੇ ਹੈ। ਜਿੰਨਾ ਉਹ ਅੱਜ ਤੋਂ ਕਈ ਸਾਲ ਪਹਿਲਾਂ ਸੀ।
ਅਜਿਹੇ ਰਿਸ਼ਤਿਆਂ ਵਿੱਚ ਰਿਵਰਸ ਗੇਅਰ ਦੀ ਵਰਤੋਂ ਕਦੀ ਨਹੀਂ ਕਰਨੀ ਪੈਂਦੀ, ਭਾਵੇਂ ਮੈਂ ਵਰਤਮਾਨ ਚ ਜੀਅ ਰਿਹਾ ਹਾਂ। ਪਰ ਕਦੇ- ਕਦੇ ਮੇਰੀਆਂ ਅੱਖਾਂ ਸਾਹਮਣੇ ਪੂਰੀ ਜ਼ਿੰਦਗੀ ਇੱਕ ਇਕਾਈ ਵਾਂਗ , ਇੱਕ ਪ੍ਰਸ਼ਨ ਚਿੰਨ੍ਹ ਬਣ ਕੇ ਖੜੀ ਹੋ ਜਾਂਦੀ ਹੈ। ਮੇਰੀ ਜ਼ਿੰਦਗੀ ਚੀਨਾਰ ਸ਼ਾਹ ਚੋਰਾਹੇ ਤੇ ਖੜ੍ਹੀ ਉਸ ਸਿਪਾਹੀ ਵਾਂਗ ਨਜ਼ਰ ਪੈਂਣ ਲੱਗ ਪਈ ,ਜੋ ਜ਼ਿੰਦਗੀ ਦੀ ਕਿਹੜੀ ਸੜਕ , ਕਿਹੜੀ ਮੰਜ਼ਿਲ ਵੱਲ ਜਾਂਦੀ ਹੈ। ਉਸ ਦੇ ਸੰਕੇਤ ਦੇ ਰਹੀ ਹੋਵੇ। ਮੈਨੂੰ ਇਸ ਗੱਲ ਦਾ ਅਹਿਸਾਸ ਹੋਣ ਲੱਗ ਪਿਆ। ਕਿ ਨਿਰਧਾਰਿਤ ਮੰਜ਼ਿਲ ਤੇ ਪਹੁੰਚਣ ਲਈ ਠੀਕ ਸੜਕ ਦੀ ਚੋਣ ਕਰਦੇ ਰਹਿਣਾ ਜ਼ਰੂਰੀ ਸੀ। ਇਨ੍ਹਾਂ ਦੇ ਲਿੱਖੇ ਬਹੁਤ ਖੂਬਸੂਰਤ ਸ਼ੇਅਰ ਨਾਲ ਆਗਾਜ਼ ਕਰਦਾ ਹਾਂ।
"ਮਰਨੇ ਵਾਲੇ ਸੇ ਨਹੀ ਪੁਛਤੇ ਖ਼ਵਾਹਿਸ਼ ਚੀਨਾਰ,
ਜਿੰਦਗੀ਼ ਮਾਗ ਲੀ ਉਸ ਨੇ ਤੋਂ ਕਹਾਂ ਜਾਉਗੇ '
ਚੀਨਾਰ ਸ਼ਾਹ ਕਈ ਕਿਤਾਬਾ ਵੀ ਸੰਪਾਦਨ ਕਰ ਚੁੱਕੀ ਹੈ। ਦੇਸ਼ ਤੇ ਵਿਦੇਸ਼ ਦੇ ਅਣ-ਗਿਣਤ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਆਪਦੇ ਉਰਦੂ, ਹਿੰਦੀ, ਅੰਗਰੇਜ਼ੀ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਲੇਖ ਛੱਪ ਚੁੱਕੇ ਹਨ। ਇਨ੍ਹਾਂ ਨੂੰ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਬਤੌਰ ਕਵਿੱਤਰੀ ਸਨਮਾਨਿਤ ਕਰ ਚੁੱਕੀਆਂ ਹਨ। ਬਹੁਤ ਹੀ ਸੂਖ਼ਮ ਹਿਰਦੇ ਦੀ ਮਲਿਕਾ ਚੀਨਾਰ ਸ਼ਾਹ ਦਾ ਜਨਮ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਚ ਪਿਤਾ ਸਵਰਗੀ ਸ੍ਰੀ ਭਾਰਤ ਭਾਈ ਸ਼ਾਹ ਤੇ ਮਾਤਾ ਨੈਣਾ ਬੇਨ ਦੇ ਘਰ 10 ਅਗਸਤ 1982 ਨੂੰ ਪੈਂਦਾ ਹੋਈ। ਇਨ੍ਹਾਂ ਦੇ ਮਾਤਾ ਪਿਤਾ ਆਪਣੇ ਵਕ਼ਤ ਦੇ ਬਹੁਤ ਨਾਮਵਰ ਲੇਖਕ ਲੇਖਿਕਾ ਵੀ ਰਹੇ ਹਨ। ਇਹ ਆਪਣੇ ਮਾਤਾ-ਪਿਤਾ ਨੂੰ ਆਪਣਾ ਆਦਰਸ਼ ਮੰਨਦੀ ਹੈ। ਇਨ੍ਹਾਂ ਨੂੰ ਲਿੱਖਣ ਦੀ ਪ੍ਰੇਰਨਾ ਉਨ੍ਹਾਂ ਦੋਵਾਂ ਤੋਂ ਮਿਲੀ। ਇਸ ਦੇ ਦਾਦਾ ਸ੍ਰੀ ਨਿਹਾਲ ਚੰਦ ਜੀ 1947 ਤੋਂ ਪਹਿਲਾਂ ਗੁਜ਼ਰਾਤ ਕਾਂਗਰਸ ਦੇ ਪ੍ਰਧਾਨ ਸਨ ਇਕ ਇਮਾਨਦਾਰ ਅਜ਼ਾਦੀ ਘੁਲਾਟੀਏ ਸਨ ਇਨ੍ਹਾਂ ਦੀ ਇਮਾਨਦਾਰੀ ਦਾ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਵਾਹਰਲਾਲ ਨਹਿਰੂ ਤੇ ਮਹਾਤਮਾ ਗਾਂਧੀ ਇਨ੍ਹਾਂ ਦੇ ਪਰਿਵਾਰਿਕ ਸਬੰਧ ਸਨ ਇਸ ਦੇ ਦਾਦਾ ਜੀ ਨੇ ਪੰਡਤ ਜਵਾਹਰ ਲਾਲ ਨਹਿਰੂ ਦੇ ਨਾਂਅ ਤੇ ਆਪਣੀ ਦਾਲ ਮਿੱਲ ਦਾ ਨਾਮ ਰੱਖਿਆ ਆਪਣੇ ਕਸਬੇ ਸੁਰਿੰਦਰ ਨਗਰ ਜੋ ਕਿ ਅਹਿਮਦਾਬਾਦ ਤੋਂ ਦੋ ਘੰਟੇ ਦੀ ਦੂਰੀ ਤੇ ਹੈ ਉਸ ਦੀ ਨਿਹਾਲ ਚੰਦ ਦੇ ਨਾਮ ਤੇ ਇਕ ਵੱਡੀ ਲਾਇਬ੍ਰੇਰੀ ਦੀ ਸਥਾਪਨਾ ਕਰਵਾਈ। ਬਹੁਤ ਸਾਰੇ ਗਰੀਬ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏ
ਇਨ੍ਹਾਂ ਦੇ ਪਿਤਾ ਵੀ ਇੱਕ ਬਹੁਤ ਵੱਡੇ ਬਿਜਨੈਸਮੈਨ ਸਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਲੋਕਾਂ ਦੀ ਭਲਾਈ ਲਈ ਸਮਾਜ਼ ਸੇਵੀ ਵਜੋਂ ਕੰਮ ਕੀਤਾ। ਇਨ੍ਹਾਂ ਦੀ ਮਾਤਾ ਜੀ ਵੀ ਉਸ ਸਮੇਂ ਦੀ( ਐਮ. ਏ , ਐਲ ਐਲ ਬੀ ) ਹਨ। ਇਨ੍ਹਾਂ ਦੀ ਮਾਤਾ ਕਈ ਸਾਲ ਲਾਇਨ ਕਲੱਬ ਅਹਿਮਦਾਬਾਦ ਦੀ ਸੈਕਟਰੀ ਵੀ ਰਹੀ ਤੇ ਕੁਝ ਹੋਰ ਸਮਾਜਿਕ ਸੰਸਥਾਵਾਂ ਨਾਲ ਜੁੜੀ ਰਹੀ ਜਿਸ ਵਿਚ ਗ਼ਰੀਬ ਪਰਿਵਾਰ ਦੀਆਂ ਕੁੜੀਆਂ ਦੇ ਵਿਆਹ , ਤੇ ਬੇਸਹਾਰਾ ਬੱਚਿਆਂ ਦੀ ਮਦਦ ਜਿਹੜੇ ਸਕੂਲਾ ਵਿਚ ਪੜ ਨਹੀਂ ਸਕਦੇ ਸਨ ਉਨ੍ਹਾਂ ਦੀਆਂ ਫੀਸਾਂ ਤੇ ਦਾਖ਼ਲਾ ਦਾ ਬੰਦੋਬਸਤ ਕਰਨਾ ਇਸ ਦਾ ਛੋਟਾ ਭਰਾ ਸੰਕੇਤ ਸ਼ਾਹ ਵਿਸ਼ਾਲ ਓਡਾਨੀ ਬਿਲਡਰਜ ਕੰਪਨੀ ਨਾਲ ਵੱਡੇ ਵੱਡੇ ਪ੍ਰੋਜੈਕਟ ਕਰ ਰਿਹਾ ਹੈ ਇੱਕ ਭਰਾ ਦੀ ਇਹ ਭੈਣ ਬਚਪਨ ਵਿਚ ਹੀ ਸਭ ਤੋਂ ਵਿਲੱਖਣ ਸੁਭਾਅ ਦੀ ਮਾਲਕਣ ਰਹੀ ਹੈ ਇਸ ਨੇ ਕਾਮਰਸ ਦੀ ਪੜ੍ਹਾਈ ਵਿੱਚ (ਬੀ . ਕਾਮ ) ਤੱਕ ਕਰਨ ਤੋਂ ਬਾਅਦ ਅਹਿਮਦਾਬਾਦ ਤੋਂ ਡਿਗਰੀ ਕੀਤੀ ਕੁਝ ਅਹਿਮਦਾਬਾਦ ਯੂਨੀਵਰਸਿਟੀ ਵਿੱਚ ਐਗਜਾਮੀਨੇਸ਼ਨ ਦੇ ਤੌਰ ਤੇ ਪੇਪਰ ਚੈਕ ਕਰਦੀ ਰਹੀ ਹੈ ਉਸ ਤੋਂ ਡਿਜ਼ਾਇਰ ਗਰੁੱਪ ਦੇ ਮੈਗਜ਼ੀਨ ਜਿਸ ਦੇ ਐਡੀਟਰ ਸੰਜੀਵ ਸ਼ਰਮਾ ਹਨ ਉਨ੍ਹਾਂ ਨੇ ਇਸ ਦੀ ਕਾਬਲੀਅਤ ਨੂੰ ਵੇਖਦੇ ਹੋਏ ਆਪਣੇ ਮੈਗਜ਼ੀਨ ਵਿਚ ਹੈਡ ਆਫ ਪਬਲਿਕ ਰਿਲੇਸ਼ਨ ਵਜੋਂ ਸੇਵਾ ਨਿਭਾਈ ਰਹੀ ਹੈ। ਫ਼ਿਲਮੀ ਲੁਕ ਹੋਣ ਕਰਕੇ ਵੱਖ-ਵੱਖ ਕੰਪਨੀਆਂ ਦੇ ਬ੍ਰਾਂਡਾਂ ਲਈ ਮਾਡਲਿੰਗ ਵੀ ਕਰ ਚੁੱਕੀ ਹੈ
ਇਹ ਕੋਮਲ ਹਿਰਦੇ ਦੀ ਮਲਿਕਾ ਹੋਣ ਕਰਕੇ ਹਮੇਸ਼ਾ ਗਰੀਬ ਤੇ ਲਾਚਾਰ ਲੋਕਾਂ ਦੀ ਮਦੱਦ ਕਰਨਾ ਆਪਣਾ ਫਰਜ਼ ਸਮਝਦੇ ਹਨ। ਚੀਨਾਰ ਸ਼ਾਹ ਸਕੂਲ ਵੇਲੇ ਤੋਂ ਹੀ ਲਿਖ ਰਹੀ ਹੈ। ਇਨ੍ਹਾਂ ਦੇ ਲਿਖੇ ਹੋਏ ਅਲਫਾਜ਼ ਬੋਲਦੇ ਹਨ।
ਇਨ੍ਹਾਂ ਦਾ ਹਿੰਦੀ ਸੰਪੂਰਨ ਕਾਵਿ-ਸੰਗ੍ਰਹਿ ਛੱਪ ਕੇ ਜਲਦੀ ਹੀ ਪਾਠਕਾਂ ਦੇ ਸਨਮੁੱਖ ਹੋਵੇਗਾ। ਇਨ੍ਹਾਂ ਦੀ ਖ਼ੂਬਸੂਰਤ ਸ਼ਾਇਰੀ ਸੁਣਨ ਦਾ ਮੈਨੂੰ ਵੀ ਮੌਕਾ ਮਿਲਿਆ ਹੈ।
"ਮੱਛਲੀਆਂ ਵੀ ਖੁਸ਼ ਹੋ ਗਈ,
ਯੇਹ ਜਾਨਕਰ
ਆਦਮੀ ਵੀ ਆਦਮੀ ਕੋ ਜਾਲ਼ ਮੇਂ ਫਸਾਨੇ ਲੱਗਾ ਹੈ '
ਇਹ ਬਹੁਤ ਹੀ ਕੋਮਲ ਹਿਰਦੇ ਵਾਲੀ ਸ਼ਾਇਰਾ ਹੈ। ਬਿਲਕੁਲ ਸਧਾਰਨ ਲਿਖਣ ਵਾਲੀ ਵਾਲੀ । ਇਹ ਮਹਾਨ ਸ਼ਾਇਰਾਂ ਅੰਦਰ ਤੋਂ ਗੁਣਾਂ ਦਾ ਖਜ਼ਾਨਾ ਹੈ। ਚੀਨਾਰ ਸ਼ਾਹ ਪਾਣੀ ਚ ਉਪਜ ਰਹੀਆਂ ਲਹਿਰਾਂ ਵਾਂਗ ਅਡੋਲ ਕਿਸੇ ਗਹਿਰਾਈ ਚ ਉਤਰਨ ਦੀ ਜਾਂਚ ਜਾਣਦੀ ਹੈ। ਮੈਂ ਇਹੀ ਦੁਆ ਕਰਦਾ ਹਾਂ । ਮੇਰੀ ਇਹ ਦੋਸਤ ਉਰਦੂ , ਹਿੰਦੀ ਦੀ ਇਹ ਮਹਾਨ ਸ਼ਾਇਰਾਂ ਹੋਰ ਵੀ ਬਹੁਤ ਬੁਲੰਦੀਆਂ ਨੂੰ ਛੂਹੇ
----------------------------------------------
ਮੰਗਤ ਗਰਗ