Friday, November 22, 2024

Chandigarh

ਅਧਿਆਪਕ ਮੰਗਾਂ ਹੱਲ ਕਰਨ 'ਚ ਨਾਕਾਮ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਿਹਾਇਸ਼ ਲਾਗੇ ਵਿਸ਼ਾਲ ਰੋਸ ਮੁਜ਼ਾਹਰਾ

December 08, 2021 09:30 PM
SehajTimes

ਸਾਂਝੇ ਅਧਿਆਪਕ ਮੋਰਚੇ ਦੇ ਸੱਦੇ 'ਤੇ ਹਜ਼ਾਰਾਂ ਅਧਿਆਪਕਾਂ ਨੇ ਸਿੱਖਿਆ ਮੰਤਰੀ ਖਿਲਾਫ ਆਵਾਜ਼ ਕੀਤੀ ਬੁੁਲੰਦ

ਪ੍ਰਮੋਸ਼ਨਾਂ, ਬਦਲੀਆਂ, ਰੈਗੂਲਰਾਈਜੇਸ਼ਨ ਅਤੇ ਨਵੀਆਂ ਭਰਤੀਆਂ ਨਾਲ ਸਬੰਧਿਤ ਮਸਲੇ ਹੱਲ ਨਾ ਕਰਨ ਦਾ ਵਿਰੋਧ

ਪਦਉੱਨਤ ਹੋ ਚੁੱਕੇ ਲੈਕਚਰਾਰਾਂ 'ਤੇ ਜਬਰੀ ਥੋਪਿਆ ਵਿਭਾਗੀ ਟੈਸਟ ਮੁੱਢੋਂ ਰੱਦ ਕਰਨ ਦੀ ਮੰਗ 

 
ਜਲੰਧਰ : ਕਾਂਗਰਸ ਸਰਕਾਰ ਦੇ ਪਹਿਲੇ ਤਿੰਨ ਸਿੱਖਿਆ ਮੰਤਰੀਆਂ ਦੀ ਤਰਜ਼ 'ਤੇ ਹੀ ਮੌਜੂਦਾ ਸਿੱਖਿਆ ਮੰਤਰੀ ਪਰਗਟ ਸਿੰਘ ਵਲੋਂ ਵੀ ਸਕੂਲੀ ਸਿੱਖਿਆ ਤੇ ਅਧਿਆਪਕਾਂ ਦੇ ਮਸਲਿਆਂ ਦਾ ਵਾਜਿਬ ਹੱਲ ਕਰਨ ਵਿਚ ਨਾਕਾਮ ਰਹਿਣ ਅਤੇ ਨਿੱਜੀਕਰਨ ਪੱਖੀ ਕੇਂਦਰੀ ਸਿੱਖਿਆ ਨੀਤੀ-2020 'ਤੇ ਅਮਲ ਨੂੰ ਹੀ ਅੱਗੇ ਵਧਾਉਣ ਦੇ ਵਿਰੋਧ ਵਿੱਚ, ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਸੂਬੇ ਭਰ ਵਿੱਚੋਂ ਪਹੁੰਚੇ ਹਜ਼ਾਰਾਂ ਅਧਿਆਪਕਾਂ ਨੇ, ਜਲੰਧਰ ਕੈਂਟ ਵਿਖੇ ਵਿਸ਼ਾਲ ਸੂਬਾਈ ਰੈਲੀ ਕਰਨ ਉਪਰੰਤ ਸਿੱਖਿਆ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮੁਜ਼ਾਹਰਾ ਕੱਢਿਆ। 
 
ਇਸ ਮੌਕੇ ਇਕੱਤਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ .ਬਲਕਾਰ ਸਿੰਘ ਵਲਟੋਹਾ, ਵਿਕਰਮ ਦੇਵ ਸਿੰਘ, ਸੁਖਵਿੰਦਰ ਸਿੰਘ ਚਾਹਲ, ਹਰਜੀਤ ਸਿੰਘ ਬਸੋਤਾ, ਬਾਜ਼ ਸਿੰਘ ਖਹਿਰਾ, ਜਸਵਿੰਦਰ ਔਲਖ, ਹਰਵਿੰਦਰ ਬਿਲਗਾ, ਬਲਜੀਤ ਸਲਾਣਾ, ਸੁਖਰਾਜ ਸਿੰਘ ਕਾਹਲੋ ਅਤੇ ਸੁਖਜਿੰਦਰ ਸਿੰਘ ਹਰੀਕਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ, ਬਦਲੀਆਂ, ਕੱਚੇ ਅਧਿਆਪਕਾਂ ਦੀ ਰੈਗੂਲਰਾਈਜੇਸ਼ਨ, ਨਵੀਆਂ ਭਰਤੀਆਂ, ਕੰਪਿਊਟਰ ਅਧਿਆਪਕਾਂ ਦੀ ਵਿਭਾਗ ਵਿਚ ਸ਼ਿਫਟਿੰਗ, ਪਦਉਨਤ ਲੈਕਚਰਾਰਾਂ `ਤੇ ਜਬਰੀ ਵਿਭਾਗੀ ਪ੍ਰੀਖਿਆ ਥੋਪਣ ਅਤੇ ਸੰਘਰਸ਼ਾਂ ਦੌਰਾਨ ਹੋਈਆਂ ਵਿਕਟੇਮਾਈਜ਼ੇਸ਼ਨਾਂ ਰੱਦ ਕਰਨ ਨਾਲ ਸਬੰਧਿਤ ਮਾਮਲਿਆਂ ਪ੍ਰਤੀ ਸਿੱਖਿਆ ਮੰਤਰੀ ਵਲੋਂ ਕੇਵਲ ਡੰਗ ਟਪਾਊ ਰਵੱਈਆ ਅਪਣਾਇਆ ਜਾ ਰਿਹਾ ਹੈ, ਜਿਸ ਕਾਰਨ ਵੱਖ ਵੱਖ ਥਾਈ ਸੰਘਰਸ਼ ਕਰ ਰਹੇ ਵਰਗਾਂ ਦਾ ਪੰਜਾਬ ਸਰਕਾਰ ਖਿਲਾਫ਼ ਗੁੱਸਾ ਸਿਖਰਾਂ 'ਤੇ ਹੈ। 
 
ਆਗੂਆਂ ਨੇ ਸਮੂਹ ਕੱਚੇ ਅਧਿਆਪਕ ਤੇ ਨਾਨ ਟੀਚਿੰਗ, ਓ.ਡੀ.ਐੱਲ., ਮੈਰੀਟੋਰੀਅਸ ਤੇ ਆਦਰਸ਼ ਸਕੂਲ ਅਧਿਆਪਕਾ ਨੂੰ ਬਿਨਾਂ ਸ਼ਰਤ ਪੱਕੇ ਕਰਨ, ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਨ, ਸਾਲ 2011 ਦੇ ਸਾਰੇ ਵਾਧੇ ਬਰਕਰਾਰ ਰੱਖਦਿਆਂ ਤਨਖਾਹ ਕਮਿਸ਼ਨ ਲਈ 2.72 ਗੁਣਾਂਕ ਲਾਗੂ ਕਰਨ, 75% ਕੋਟੇ ਅਨੁਸਾਰ ਸਾਰੇ ਕਾਡਰਾਂ ਦੀਆਂ ਪੈਂਡਿੰਗ ਤਰੱਕੀਆਂ ਮੁਕੰਮਲ ਕਰਨ, ਸੰਘਰਸ਼ਾਂ ਦੌਰਾਨ ਹੋਈਆਂ ਵਿਕਟੇਮਾਈਜੇਸ਼ਨਾਂ/ਪੁਲੀਸ ਕੇਸ ਰੱਦ ਕਰਨ, ਬਦਲੀ ਨੀਤੀ ਤਹਿਤ ਹੋਈਆਂ ਸਾਰੀਆਂ ਬਦਲੀਆਂ ਬਿਨਾਂ ਸ਼ਰਤ ਲਾਗੂ ਕਰਨ, ਪੱਕੀ ਰਿਹਾਇਸ਼ ਤੋਂ ਦੂਰੀ ਅਨੁਸਾਰ ਰਹਿੰਦੇ ਅਧਿਆਪਕਾਂ ਨੂੰ ਬਦਲੀ ਕਰਵਾਉਣ ਦਾ ਵਿਸ਼ੇਸ਼ ਮੌਕਾ ਦੇਣ, ਮਿਤੀ 1-1-16 ਤੋਂ ਬਾਅਦ ਭਰਤੀਆਂ ਦੇ ਪਰਖ ਸਮੇਂ ਦੇ ਬਕਾਏ ਅਤੇ ਮੁੱਢਲੀ ਤਨਖ਼ਾਹ+ਗਰੇਡ `ਤੇ 2.72 ਗੁਣਾਂਕ ਲਾਗੂ ਕਰਨ, ਨਵੇਂ ਮੁਲਾਜ਼ਮਾਂ ‘ਤੇ ਕੇਂਦਰੀ ਸਕੇਲ ਲਾਗੂ ਕਰਨ ਦਾ ਫ਼ੈਸਲਾ ਰੱਦ ਕਰਨ, ਵੱਖ-ਵੱਖ ਕੈਟਾਗਰੀਆਂ ਦੀ ਤੋੜੀ ਪੇਅ ਪੈਰਿਟੀ ਬਹਾਲ ਕਰਨ, 15-1-2015 ਦਾ ਮੁੱਢਲੀ ਤਨਖ਼ਾਹ ਤੇ ਨਿਯੁਕਤੀ ਦਾ ਨੋਟੀਫਿਕੇਸ਼ਨ ਰੱਦ ਕਰਨ, 180 ਈਟੀਟੀ ਟੈੱਟ ਪਾਸ ਅਧਿਆਪਕਾਂ `ਤੇ, ਪਿਛਲੀ ਸਰਵਿਸ ਦੇ ਲਾਭਾਂ ਸਹਿਤ ਪੰਜਾਬ ਦੇ ਸਕੇਲ ਲਾਗੂ ਕਰਨ, ਪ੍ਰਾਇਮਰੀ ਦੀਆਂ 2364 ਤੇ 6635 ਅਤੇ ਪ੍ਰੀ ਪ੍ਰਾਇਮਰੀ ਦੀ 8393 ਭਰਤੀਆਂ ਮੁਕੰਮਲ ਕਰਨ ਅਤੇ ਮਾਸਟਰ, ਪੀ.ਟੀ.ਆਈ., ਡੀ.ਪੀ.ਈ., ਆਰਟ ਐਂਡ ਕਰਾਫਟ ਆਦਿ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਦੇ ਇਸ਼ਤਿਹਾਰ ਜਾਰੀ ਕਰਕੇ ਨਿਯੁਕਤੀ ਪੱਤਰ ਜਾਰੀ ਕਰਨ, ਬਾਰਡਰ ਏਰੀਆ ਭੱਤਾ/ਹੈਂਡੀਕੈਪ ਸਫਰੀ ਭੱਤਾ ਸਮੇਤ ਸਾਰੇ ਭੱਤੇ ਬਹਾਲ ਕਰਨ, ਜਬਰੀ ਸ਼ਿਫਟ ਕੀਤੇ ਪੀ.ਟੀ.ਆਈਜ਼ ਨੂੰ ਪਿੱਤਰੀ ਸਕੂਲਾਂ ਵਿੱਚ ਵਾਪਸ ਭੇਜਣ, ਸਕੂਲ ਮੁਖੀਆਂ ਦੀ ਬਦਲੀ ਉਪਰੰਤ ਪੁਰਾਣੇ ਸਟੇਸ਼ਨ ਬਰਕਰਾਰ ਰੱਖਣ ਦਾ ਫੈਸਲਾ ਵਾਪਿਸ ਲੈਣ, ਮਿਡਲ `ਚੋਂ ਸੀ.ਐਂਡ.ਵੀ. ਅਤੇ ਪ੍ਰਾਇਮਰੀ `ਚੋਂ 1904 ਹੈੱਡ ਟੀਚਰ ਪੋਸਟਾਂ ਖਤਮ ਕਰਨ ਅਤੇ 800 ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫੈਸਲਾ ਰੱਦ ਕਰਨ, ਸਿੱਖਿਆ ਬੋਰਡ ਵਲੋਂ ਲਗਾਇਆ ਜੁਰਮਾਨਾ/ਬਿਨਾਂ ਪ੍ਰੀਖਿਆ ਫ਼ੀਸ ਰੱਦ ਕਰਨ, ਸੈਕੰਡਰੀ ਸਕੂਲਾਂ ਵਿੱਚ ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦਾ ਫ਼ੈਸਲਾ ਰੱਦ ਕਰਨ, ਵੱਖ ਵੱਖ ਪ੍ਰੋਜੈਕਟਾਂ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਪਿੱਤਰੀ ਸਕੂਲਾਂ ‘ਚ ਵਾਪਿਸ ਭੇਜਣ ਦੀ ਮੰਗ ਕੀਤੀ। 
 
ਇਸ ਮੌਕੇ ਕੁਲਦੀਪ ਸਿੰਘ ਦੌੜਕਾ, ਸੁਰਿੰਦਰ ਕੰਬੋਜ, ਮੁਕੇਸ਼ ਕੁਮਾਰ, ਅਵਤਾਰ ਸਿੰਘ ਢਡੋਗਲ, ਸੁਰਿੰਦਰ ਪੁਆਰੀ, ਹਰਬੰਸ ਲਾਲ ਪਰਜੀਆ, ਹਰਦੇਵ ਸਿੰਘ ਜਵੰਧਾ, ਵਿਕਰਮਜੀਤ ਕੱਦੋ, ਮਲਕੀਤ ਸਿੰਘ ਕੱਦ ਗਿੱਲ ਅਤੇ ਹਰਜੀਤ ਸਿੰਘ ਜੁਨੇਜਾ ਤੋਂ ਇਲਾਵਾ ਭਰਾਤਰੀ ਆਗੂ ਦਿੱਗਵਿਜੈਪਾਲ ਸ਼ਰਮਾ, ਸੁਖਵਿੰਦਰ ਢਿੱਲਵਾਂ, ਵਰਿੰਦਰ ਚੌਹਾਨ ਅਤੇ ਮੋਰਚੇ ਦੇ ਸਥਾਨਕ ਆਗੂ ਹਰਕਮਲ ਸੰਧੂ, ਕੁਲਵਿੰਦਰ ਜੋਸਨ, ਕਮਲਜੀਤ ਸਿੰਘ, ਕਰਨੈਲ ਫਿਲੌਰ, ਕੁਲਦੀਪ ਸਿੰਘ, ਜਗਮਿੰਦਰ ਸਿੰਘ, ਸੰਤ ਸਿੰਘ ਸਰਕਾਰੀਆ, ਗੁਰਮੇਜ ਲਾਲ ਹੀਰ ਅਤੇ ਜਸਪਾਲ ਸਿੰਘ ਧੀਰਪੁਰ ਵੀ ਮੌਜੂਦ ਰਹੇ। 

Have something to say? Post your comment

 

More in Chandigarh

ਪੰਜਾਬੀਓ ਚੋਣਾਂ ਦੀ ਫਿਰ ਕਰ ਲਓ ਤਿਆਰੀ ! 

ਮੁੰਡੀਆਂ ਤੇ ਸੌਂਦ ਵੱਲੋਂ ਨਿਵੇਸ਼ਕਾਂ ਲਈ ਸੁਖਾਵਾਂ ਤੇ ਸਾਜਗਾਰ ਮਾਹੌਲ ਬਣਾਉਣ ਦੇ ਨਿਰਦੇਸ਼

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਜਾਇਜ਼ ਮਾਈਨਿੰਗ ’ਤੇ ਕੱਸਿਆ ਸ਼ਿਕੰਜਾ

ਮਹਿਲਾ ਕਮਿਸ਼ਨ ਵੱਲੋਂ ਘਰੇਲੂ ਹਿੰਸਾ ਅਤੇ ਸਰੀਰਕ ਸ਼ੋਸ਼ਣ ਰੋਕੂ ਐਕਟ 2013 ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਡਾ. ਬਲਜੀਤ ਕੌਰ ਨੂੰ ਬਾਲ ਵਿਆਹ ਦੀ ਸੂਚਨਾ ਮਿਲਦੇ ਹੀ ਹੋਈ ਤੁਰੰਤ ਕਾਰਵਾਈ, ਅਧਿਕਾਰੀਆਂ ਨੇ ਮੌਕੇ ਤੇ ਜਾ ਕੇ ਬਾਲ ਵਿਆਹ ਰੁਕਵਾਇਆ

ਮੁੱਖ ਮੰਤਰੀ ਵੱਲੋਂ ਸੂਬੇ ਦੇ ਵਿਕਾਸ ਅਤੇ ਕਲਿਆਣਕਾਰੀ ਕਾਰਜਾਂ ਲਈ ਮਹਾਨ ਗੁਰੂਆਂ, ਸੰਤਾਂ-ਮਹਾਂਪੁਰਸ਼ਾਂ ਪੀਰਾਂ-ਪੈਗੰਬਰਾਂ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਸੱਦਾ

ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ 63 ਫ਼ੀਸਦੀ ਵੋਟਿੰਗ : ਸਿਬਿਨ ਸੀ

ਪੂੰਜੀ ਵਿਸਥਾਰ ਅਤੇ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਲਈ ਸਹਿਕਾਰਤਾ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ- ਹਰਪਾਲ ਸਿੰਘ ਚੀਮਾ

ਪੀ.ਐਸ.ਡੀ.ਐਮ. ਵੱਲੋਂ ਸਿਹਤ ਸੰਭਾਲ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨਾਲ ਸਮਝੌਤਾ ਸਹੀਬੱਧ