ਵੈਸੇ ਤਾਂ ਕਲਾ ਦਾ ਖੇਤਰ ਇੱਕ ਅਜਿਹਾ ਕਿੱਤਾ ਹੈ ਜਿਸ ਵਿਚ ਹਰ ਛੋਟੇ ਤੋਂ ਲੈ ਕੇ ਵੱਡੇ ਕਲਾਕਾਰਾਂ ਦੇ ਨਾਲ ਨਾਲ ਜੁੜੇ ਦੂਜੇ ਵਿਅਕਤੀਆਂ ਦਾ ਵਾਹ ਵਾਸਤਾ ਵੀ ਬਰਾਬਰ ਦਾ ਹੁੰਦਾ ਹੈ। ਉਹਨਾਂ ਵਿਚ ਚਾਹੇ ਉਹ ਸਪੋਟਮੈਨ,ਆਰਟ ਡਾਇਰੈਕਟਰ, ਮੇਕਅੱਪ ਆਰਟਿਸਟ ,ਲਾਇਟ ਮੈਨ, ਕੱਪੜਾ ਡਿਜ਼ਾਈਨਰ ਆਦਿ ਹੋਣ ਗੱਲ ਇਹ ਹੈ ਕਿ ਜਦ ਵੀ ਰੰਗੀਨ ਪਰਦੇ ਲਈ ਫ਼ਿਲਮਾਂ/ਨਾਟਕਾਂ/ਗੀਤਾ ਵਗੈਰਾ ਦਾ ਨਿਰਮਾਣ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਇਹਨਾਂ ਵਿਅਕਤੀਆਂ ਦੀ ਲੋੜ ਪੈਦੀ ਹੈ।MOREPIC1)
ਹਰ ਇੱਕ ਵਿਅਕਤੀ ਆਪਣੀ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰਦਾ ਹੈ। ਜੋ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਹਨ ਅੱਜ ਦੇ ਸਮੇਂ ਹਿੰਦੀ ਪੰਜਾਬੀ ਤੋ ਇਲਾਵਾ ਹੋਰਨਾਂ ਭਾਸ਼ਾਵਾਂ ਦੀਆ ਫ਼ਿਲਮਾਂ/ ਨਾਟਕਾਂ ਵਗੈਰਾ ਵਿੱਚ ਬਹੁਤ ਸਾਰੇ ਵਿਅਕਤੀ ਆਪਣਾ ਨਾਮ ਚਮਕਾ ਰਹੇ ਹਨ। ਜਿਨ੍ਹਾਂ ਦੀ ਮੇਹਨਤ ਨਾਲ ਅਜਿਹੇ ਪ੍ਰੋਜੈਕਟ ਤਿਆਰ ਕਰਨ ਸਮੇ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਬਹੁਤੀ ਵਾਰੀ ਦਰਸ਼ਕ ਵਰਗ ਜਦੋਂ ਕਿਸੇ ਵੀ ਆਰਟਿਸਟ ਨੂੰ ਅਸਲ ਜ਼ਿੰਦਗੀ ਵਿੱਚ ਨੇੜਿਉਂ ਹੋ ਕੇ ਵੇਖਦਾ ਹਾਂ ਤਾਂ ਉਸ ਦੇ ਰੰਗੀਨ ਪਰਦੇ ਤੇ ਦਿਖਾਏ ਗਏ ਚਿਹਰੇ ਤੋ ਕੁਝ ਵੱਖਰਾ ਨਜ਼ਰ ਆਉਂਦਾ ਹੈ ਕਿਉਂਕਿ ਅਸਲ ਵਿਚ ਬਹੁਤੇ ਮੇਲ/ ਫੀਮੇਲ ਛੋਟੇ ਵੱਡੇ ਕਲਾਕਾਰ ਅਸਲੀਅਤ ਵਿੱਚ ਰੰਗ ਰੂਪ ਤੋਂ ਹੋਰ ਨਜ਼ਰ ਆਉਂਦੇ ਹਨ ਜਦ ਕਿ ਰੰਗੀਨ ਪਰਦੇ ਤੇ ਮੇਕਅੱਪ ਦੇ ਜ਼ਰੀਏ ਰੰਗ ਰੂਪ ਕਾਫੀ ਬਦਲ ਜਾਂਦਾ ਹੈ।
ਜੇਕਰ ਇਸ ਪਿੱਛੇ ਅਸਲ ਭੂਮਿਕਾ ਨਿਭਾਉਣ ਵਾਲੇ ਮੇਕਅੱਪ ਆਰਟਿਸਟਾਂ ਦੀ ਗੱਲ ਕਰੀਏ ਤਾਂ ਪਿਛਲੇ ਕਈ ਸਾਲਾਂ ਤੋਂ ਫ਼ਿਲਮ/ਗੀਤ/ਸੰਗੀਤ ਇੰਡਸਟਰੀ ਵਿੱਚ ਬਤੋਰ ਮੇਕਅੱਪ ਆਰਟਿਸਟ ਅਨੇਕਾਂ ਹੀ ਵਿਅਕਤੀ ਕੰਮ ਕਰ ਰਹੇ ਜਿਨ੍ਹਾਂ ਵਿੱਚ ਇੱਕ ਜਾਣਿਆਂ ਪਛਾਣਿਆਂ ਨਾਮ ਐਮ ਡੀ ਸਲਮਾਨ ਦਾ ਵਿਸ਼ੇਸ਼ ਜ਼ਿਕਰ ਆਉਂਦਾ ਹੈ ਜੋ ਫ਼ਿਲਮ ਇੰਡਸਟਰੀ ਵਿੱਚ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਆਪਣੇ ਹੁਨਰ ਰਾਹੀਂ ਹੁਣ ਤੱਕ ਰੰਗੀਨ ਪਰਦੇ ਦੀਆਂ ਹਿੰਦੀ ਤੋ ਲੈ ਕੇ ਪੰਜਾਬੀ ਦੀਆਂ ਅਣਗਿਣਤ ਫ਼ਿਲਮਾਂ, ਨਾਟਕਾਂ ਤੇ ਗੀਤਾਂ ਵਿੱਚ ਕੰਮ ਕਰ ਚੁੱਕੇ ਹਰ ਵੱਡੇ ਤੋ ਲੈ ਕੇ ਛੋਟੇ ਕਲਾਕਾਰਾਂ ਨੂੰ ਮੇਕਅੱਪ ਨਾਲ ਸ਼ਿੰਗਾਰ ਚੁਕਿਆ ਹੈ।ਇਸ ਮੇਕਅੱਪ ਆਰਟਿਸਟ ਨੇ ਇੱਕ ਮੁਲਾਕਾਤ ਵਿੱਚ ਦੱਸਿਆ ਕਿ ਉਹ ਇਸ ਖ਼ੇਤਰ ਵਿੱਚ ਕਾਫ਼ੀ ਸਾਲਾਂ ਤੋ ਕੰਮ ਕਰ ਰਿਹੈ ਹੈ ਤੇ ਹੁਣ ਤੱਕ ਚੋਟੀ ਦੇ ਦਿੱਗਜ਼ ਕਲਾਕਾਰਾਂ ਦੇ ਮੇਕਅੱਪ ਕਰਕੇ ਹੁਨਰ ਨਾਲ ਵਾਹ ਵਾਹ ਖੱਟੀ ਹੈ। ਐਮ ਡੀ ਸਲਮਾਨ ਨੇ ਦੱਸਿਆ ਕਿ ਉਹ ਇਸ ਕੰਮ ਨੂੰ ਪੂਰੀ ਲਗਨ ਨਾਲ ਕਰਦਾ ਹੈ ਤੇ ਜਦ ਉਹ ਕਿਸੇ ਕਲਾਕਾਰ ਨੂੰ ਕਹਾਣੀ ਵਿਚਲੇ ਰੋਲ ਅਨੁਸਾਰ ਮੇਕਅੱਪ ਨਾਲ ਤਿਆਰ ਕਰਦਾ ਹੈ ਤਾਂ ਉਸ ਦੇ ਕੀਤੇ ਕੰਮ ਨੂੰ ਬਾਖ਼ੂਬੀ ਪਸੰਦ ਕੀਤਾ ਜਾਦਾ ਹੈ ਜਿਸ ਨਾਲ ਉਸ ਦੇ ਕੰਮ ਕਰਨ ਦੇ ਢੰਗ ਵਿੱਚ ਹੋਰ ਵੀ ਜਿਆਦਾ ਨਿਖ਼ਾਰ ਆਉਦਾ ਹੈ।ਐਮ ਡੀ ਸਲਮਾਨ ਨੇ ਦੱਸਿਆ ਕਿ ਉਸ ਨੇ ਤਕਰੀਬਨ ਹਰ ਤਰਾਂ ਦਾ ਮੇਕਅੱਪ ਕੀਤਾ ਹੈ। ਬੰਬਈ ਫ਼ਿਲਮ ਨਗਰੀ ਦੇ ਵਿੱਚ ਬਹੁਤੇ ਮੇਲ/ ਫੀਮੇਲ ਕਲਾਕਾਰ ਉਸ ਦੇ ਮੇਕਅੱਪ ਨੂੰ ਬੇਹੱਦ ਪਸੰਦ ਕਰਦੇ ਹਨ ਜਿਸ ਕਰਕੇ ਉਸ ਦੇ ਕੰਮ ਦੀ ਚੁਫ਼ੇਰੇ ਤੋਂ ਤਾਰੀਫ਼ ਵੀ ਹੁੰਦੀ ਹੈ।
ਐਮ ਡੀ ਸਲਮਾਨ ਹੁਣ ਤੱਕ ਜਿੱਥੇ ਹਿੰਦੀ ਪੰਜਾਬੀ ਤੇ ਹੋਰ ਭਾਸ਼ਾਵਾਂ ਦੇ ਅਣਗਿਣਤ ਫ਼ਿਲਮੀ ਚੇਹਰਿਆਂ ਜਿਨ੍ਹਾਂ ਵਿੱਚ ਅਦਾਕਾਰ ਰਜ਼ਾ ਮੁਰਾਦ, ਅਵਤਾਰ ਗਿੱਲ, ਯੋਗਰਾਜ ਸਿੰਘ, ਗੱਗੂ ਗਿੱਲ, ਦੇਵ ਖਰੋੜ, ਪ੍ਰਭ ਗਿੱਲ ਆਦਿ ਨਾਮੀ ਹਸਤੀਆਂ ਦਾ ਮੇਕਅੱਪ ਕਰ ਚੁੱਕੇ ਹਨ ਉਸ ਤੋ ਇਲਾਵਾ ਪੰਜਾਬੀ ਫਿਲਮਾਂ ਤੂਫ਼ਾਨ ਸਿੰਘ, ਮਾਹੋਲ ਠੀਕ ਹੈ, ਸਾਡਾ ਹੱਕ, ਜੱਟ ਏਅਰਵੇਜ਼, ਸਿਰਫਿਰੇ,ਕਾਕਾ ਜੀ ਆਦਿ ਵਿੱਚ ਵੱਖ-ਵੱਖ ਕਲਾਕਾਰਾਂ ਨੂੰ ਵੀ ਮੇਕਅੱਪ ਕਰ ਚੁੱਕੇ ਹਨ ਐਮ ਡੀ ਸਲਮਾਨ ਇਸ ਖ਼ੇਤਰ ਵਿੱਚ ਉਹਨਾਂ ਸਾਰੇ ਦੋਸਤਾਂ ਮਿੱਤਰਾ ਦਾ ਹਮੇਸ਼ਾ ਰਿਣੀ ਹੈ।ਜਿਨ੍ਹਾਂ ਨੇ ਉਸ ਨੂੰ ਹਰ ਸਮੇਂ ਹੱਲਾਸ਼ੇਰੀ ਦਿੱਤੀ ਉਹ ਫ਼ਿਲਮ ਇੰਡਸਟਰੀ ਦੇ ਉੱਘੇ ਕੈਮਰਾਮੈਨ ਕੇ ਸੁਨੀਲ ਤੇ ਮੇਕਅੱਪ ਆਰਟਿਸਟ ਸੁਧੀਰ ਕੁਮਾਰ ਦਾ ਵੀ ਦਿਲੋ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਉਸ ਦਾ ਹਮੇਸ਼ਾ ਸਾਥ ਦਿੱਤਾ।